ਘਰ ਦੀ ਰਸੋਈ ਵਿਚ : ਮੇਥੀ ਮਲਾਈ ਮਸ਼ਰੂਮ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੇਥੀ ਮਲਾਈ ਮਸ਼ਰੂਮ ਦੀ ਸਬਜ਼ੀ ਬਿਲਕੁਲ ਰੈਸਟੋਰੈਂਟ ਦੇ ਸਟਾਈਲ 'ਚ ਬਣਾਉਣਾ ਕੋਈ ਔਖਾ ਨਹੀਂ, ਸਗੋਂ ਬਹੁਤਾ ਸੌਖਾ ਕੰਮ ਹੈ। ਜੇਕਰ ਤੁਹਾਡੇ ਘਰ 'ਚ ਪਾਰਟੀ ਹੈ ਤਾਂ ਮੇਥੀ ...

Methi Malai Mushroom

ਮੇਥੀ ਮਲਾਈ ਮਸ਼ਰੂਮ ਦੀ ਸਬਜ਼ੀ ਬਿਲਕੁਲ ਰੈਸਟੋਰੈਂਟ ਦੇ ਸਟਾਈਲ 'ਚ ਬਣਾਉਣਾ ਕੋਈ ਔਖਾ ਨਹੀਂ, ਸਗੋਂ ਬਹੁਤਾ ਸੌਖਾ ਕੰਮ ਹੈ। ਜੇਕਰ ਤੁਹਾਡੇ ਘਰ 'ਚ ਪਾਰਟੀ ਹੈ ਤਾਂ ਮੇਥੀ ਮਲਾਈ ਮਸ਼ਰੂਮ ਬਣਾਉਣਾ ਨਾ ਭੁੱਲੋ। ਜੇਕਰ ਤੁਹਾਨੂੰ ਮਸ਼ਰੂਮ ਖਾਣਾ ਪਸੰਦ ਹੈ ਤਾਂ ਅੱਜ ਹੀ ਇਹ ਰੈਸਿਪੀ ਟ੍ਰਾਈ ਕਰੋ।

ਸਮੱਗਰੀ - 200 ਗ੍ਰਾਮ ਮਸ਼ਰੂਮ, 1 ਚਮਚ ਤੇਲ, ਅੱਧਾ ਕੱਪ ਕੱਟੇ ਪਿਆਜ, 2 ਕੱਪ ਕੱਟੀ ਹੋਈ ਮੇਥੀ ਪੱਤੀ, 1 ਚਮਚ ਅਦਰਕ ਅਤੇ ਲਸਣ ਦਾ ਪੇਸਟ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਦਾਲਚੀਨੀ ਪਾਊਡਰ, ਨਮਕ ਸਵਾਦ ਅਨੁਸਾਰ, ਅੱਧਾ ਚਮਚ ਅੰਬਚੂਰ ਪਾਊਡਰ ਅਤੇ  ਅੱਧਾ ਕੱਪ ਤਾਜ਼ੀ ਕ੍ਰੀਮ।

ਵਿਧੀ - ਮਸ਼ਰੂਮ ਨੂੰ ਧੋ ਕੇ ਛੋਟੇ ਪੀਸ ਕੱਟ ਲਓ। ਫਿਰ ਪੈਨ 'ਚ ਤੇਲ ਗਰਮ ਕਰਕੇ ਕੱਟੇ ਪਿਆਜ ਪਾ ਕੇ ਭੁੰਨੋ। ਜਦੋਂ ਪਿਆਜ ਗੁਲਾਬੀ ਹੋ ਜਾਣ ਤਾਂ ਇਸ 'ਚ ਮੇਥੀ, ਤਾਜ਼ੀ ਕ੍ਰੀਮ ਅਤੇ ਅਦਰਕ-ਲਸਣ ਦਾ ਪੇਸਟ ਪਾਓ। ਇਸ ਪਿੱਛੋਂ ਲਾਲ ਮਿਰਚ ਪਾਊਡਰ ਅਤੇ ਦਾਲਚੀਨੀ ਪਾਊਡਰ ਮਿਕਸ ਕਰੋ। ਫਿਰ ਮਸ਼ਰੂਮ ਦੇ ਟੁਕੜੇ ਪਾਓ। ਉਸ ਤੋਂ ਬਾਅਦ ਨਮਕ ਪਾ ਕੇ 4-5 ਮਿੰਟ ਤੱਕ ਰਿਝਾਓ। ਕੁਝ ਦੇਰ ਬਾਅਦ ਅੰਬਚੂਰ ਪਾਊਡਰ ਅਤੇ ਕ੍ਰੀਮ ਪਾ ਕੇ ਰਲਾਓ। ਅਖੀਰ 'ਚ ਇਸ ਨੂੰ ਕ੍ਰੀਮ ਨਾਲ ਗਾਰਨਿਸ਼ ਕਰਕੇ ਸਰਵ ਕਰੋ। ਚਾਹੋ ਤਾਂ ਇਸ ਨੂੰ ਚੌਲਾਂ ਨਾਲ ਖਾ ਸਕਦੇ ਹੋ ਅਤੇ ਰੋਟੀ ਨਾਲ ਵੀ।