ਹੁਣ ਸ਼ਕਰਕੰਦੀ ਚਿਪਸ ਨਾਲ ਟਰਾਈ ਕਰੋ ਕੈਲੀਫੋਰਨੀਆ ਅਖਰੋਟ ਅਤੇ ਚੁਕੰਦਰ ਦੀ ਡਿਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕੈਲਫੋਰਨੀਆ ਅਖਰੋਟ ਅਤੇ ਚੁਕੰਦਰ ਨਾਲ ਵੀ ਸ਼ਕਰਕੰਦੀ ਚਿਪਸ ਦਾ ਸੁਆਦ ਲਿਆ ਜਾ ਸਕਦਾ ਹੈ।

Sweet Potato Chips

ਚਿਪਸ ਹਰ ਉਮਰ ਦੇ ਲੋਕਾਂ ਵੱਲੋਂ ਬੜੇ ਹੀ ਚਾਅ ਨਾਲ ਖਾਧੇ ਜਾਂਦੇ ਹਨ। ਬਜ਼ਾਰ ਵਿਚ ਕਈ ਤਰ੍ਹਾਂ ਦੇ ਚਿਪਸ ਆਮ ਮਿਲਦੇ ਹਨ। ਇਸੇ ਤਰ੍ਹਾਂ ਹੀ ਚਿਪਸ ਨੂੰ ਘਰਾਂ ਵਿਚ ਵੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੈਲਫੋਰਨੀਆ ਅਖਰੋਟ ਅਤੇ ਚੁਕੰਦਰ ਨਾਲ ਵੀ ਸ਼ਕਰਕੰਦੀ ਚਿਪਸ ਦਾ ਸੁਆਦ ਲਿਆ ਜਾ ਸਕਦਾ ਹੈ।

ਇਸ ਨੂੰ ਬਣਾਉਣ ਲਈ ਹੇਠ ਲਿਖੀ ਵਿਧੀ ਅਪਣਾਓ:

ਸਮੱਗਰੀ

ਸ਼ਕਰਕੰਦੀ ਚਿਪਸ ਲਈ ਇਕ ਕਿਲੋ ਸ਼ਕਰਕੰਦੀ ਅਤੇ ਨਮਕ

ਕੈਲੀਫੋਰਨੀਆ ਅਖਰੋਟ ਅਤੇ ਚੁਕੰਦਰ ਡਿਪ ਲਈ

2 ਉਬਾਲੇ ਹੋਏ ਚੁਕੰਦਰ

50 ਗ੍ਰਾਮ ਕੈਲੀਫੋਰਨੀਆ ਅਖਰੋਟ

ਲਸਣ ਅਤੇ ਲੌਂਗ

20 ਮਿਲੀ ਲੀਟਰ ਨਿੰਬੂ ਜੂਸ

20 ਮਿਲੀ ਲੀਟਰ ਜੈਤੂਨ ਦਾ ਤੇਲ

ਸੁਆਦ ਅਨੁਸਾਰ ਨਮਕ ਅਤੇ ਮਿਰਚ

ਵਿਧੀ

  • ਸ਼ਕਰਕੰਦੀ ਨੂੰ ਸਲਾਈਸ ਵਿਚ ਕੱਟ ਲਓ। ਉਸ ਤੋਂ ਬਾਅਦ ਉਸ ਨੂੰ ਟ੍ਰੇ ਵਿਚ ਰੱਖ ਕੇ ਉਸ ‘ਤੇ ਨਮਕ ਛਿੜਕਾਓ ਅਤੇ 200 ਡਿਗਰੀ ਦੇ ਤਾਪਮਾਨ ‘ਤੇ 10 ਮਿੰਟ ਲਈ ਓਵਨ ਵਿਚ ਬੇਕ ਕਰੋ।
  • ਟ੍ਰੇ ਨੂੰ ਬਾਹਰ ਕੱਢ ਕੇ ਚਿਪਸ ਉਲਟਾ ਲਓ ਅਤੇ ਫਿਰ 10 ਮਿੰਟ ਲਈ ਫਿਰ ਤੋਂ ਬੇਕ ਕਰੋ। ਉਸ ਤੋਂ ਬਾਅਦ ਚਿਪਸ ਨੂੰ ਠੰਡਾ ਹੋਣ ਲਈ ਰੱਖੋ।
  • ਚਿਪਸ ਨੂੰ ਪਕਾਉਣ ਤੋਂ ਪਹਿਲਾਂ ਅੱਧੇ ਘੰਟੇ ਲਈ ਕੈਲੀਫੋਰਨੀਆ ਅਖਰੋਟ ਨੂੰ ਪਾਣੀ ਵਿਚ ਭਿਓਂ ਲਵੋ।
  • ਇਸ ਤੋਂ ਬਾਅਦ ਉਬਲੇ ਹੋਏ ਚੁਕੰਦਰ ਨੂੰ ਚਾਰ ਹਿੱਸਿਆਂ ਵਿਚ ਕੱਟ ਲਓ।
  • ਇਸ ਤੋਂ ਬਾਅਦ ਇਕ ਬਲੇਂਡਰ ਵਿਚ ਚੁਕੰਦਰ, ਕੈਲੀਫੋਰਨੀਆ ਅਖਰੋਟ, ਲਸਣ, ਨਿੰਬੂ ਜੂਸ, ਨਮਕ, ਮਿਰਚ ਅਤੇ ਜੈਤੂਨ ਤੇਲ ਨੂੰ ਉਸ ਸਮੇਂ ਤੱਕ ਬਲੇਂਡ ਕਰੋ ਜਦੋਂ ਤੱਕ ਉਹ ਪੀਸਿਆ ਨਹੀਂ ਜਾਂਦਾ।
  • ਇਸ ਤੋਂ ਬਾਅਦ ਇਸ ਨੂੰ ਕਟੋਰੀ ਵਿਚ ਪਾਓ ਅਤੇ ਕੈਲੀਫੋਰਨੀਆ ਅਖਰੋਟ ਅਤੇ ਚੁਕੰਦਰ ਨਾਲ ਸ਼ਕਰਕੰਦੀ ਚਿਪਸ ਦੇ ਸੁਆਦ ਨੂੰ ਚੱਖੋ।