ਤੰਦਰੁਸਤ ਸਰੀਰ ਲਈ ਕੈਲੀਫੋਰਨੀਆ ਅਖਰੋਟ ਨਾਲ ਬਣਾਓ ਸਪਰਿੰਗ ਰੋਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗਰਮੀ ਦੇ ਮੌਸਮ ਵਿਚ ਸਿਹਤ ਨੂੰ ਤੰਦਰੁਸਤ ਬਣਾਉਣ ਅਤੇ ਸਰੀਰ ਦਾ ਸੰਤੁਲਨ ਬਣਾਈ ਰੱਖਣ ਲਈ ਅਖਰੋਟ ਸਾਰਿਆਂ ਦਾ ਸਾਥੀ ਹੈ।

Spring Rolls with California Walnuts

ਗਰਮੀ ਦੇ ਮੌਸਮ ਵਿਚ ਸਿਹਤ ਨੂੰ ਤੰਦਰੁਸਤ ਬਣਾਉਣ ਅਤੇ ਸਰੀਰ ਦਾ ਸੰਤੁਲਨ ਬਣਾਈ ਰੱਖਣ ਲਈ ਅਖਰੋਟ ਸਾਰਿਆਂ ਦਾ ਸਾਥੀ ਹੈ। ਇਸ ਲਈ ਖਾਣੇ ਵਿਚ ਅਖਰੋਟ ਜਿਹੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਵਿਅੰਜਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪਰੋਟੀਨ, ਫਾਈਬਰ, ਵਿਟਾਮਨ ਅਤੇ ਖਣਿਜਾਂ ਨਾਲ ਭਰੇ ਅਖਰੋਟ ਪੌਸ਼ਟਿਕ ਤੱਤ ਅਜਿਹੇ ਅਹਾਰ ਹਨ ਜੋ ਸਿਹਤ ਲਈ ਜ਼ਰੂਰੀ ਅਤੇ ਫਾਇਦੇਮੰਦ ਹਨ।

ਅਖਰੋਟ ਹੀ ਸਿਰਫ਼ ਅਜਿਹਾ ਪਦਾਰਥ  ਹੁੰਦਾ ਹੈ, ਜਿਸ ਵਿਚ ਓਮੇਗਾ-3 ਅਲਫਾ-ਲਿਨੋਲੇਨਿਕ ਐਸਿਡ(2.5 ਗ੍ਰਾਮ/28 ਗ੍ਰਾਮ) ਹੁੰਦਾ ਹੈ, ਜੋ ਕਿ ਖੂਨ ਦਾ ਸਮਾਨ ਬਲੱਡ ਕੋਲੇਸਟ੍ਰੋਲ ਨੂੰ ਕੰਟਰੋਲ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਹਾਲ ਹੀ ਵਿਚ ਯੂਐਸ ਟਾਈਮ ਮੈਗਜ਼ੀਨ ਦੇ ਸਪੈਸ਼ਲ ਐਡੀਸ਼ਨ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ 100 ਸਭ ਤੋਂ ਜ਼ਿਆਦਾ ਫਾਇਦੇਮੰਦ ਖਾਣ ਵਾਲੇ ਪਦਾਰਥਾਂ ਵਿਚ ਅਖਰੋਟ ਵੀ ਸ਼ਾਮਲ ਸਨ ਅਤੇ ਉਸ ਵਿਚ ਅਖਰੋਟ ਨੂੰ ‘ਸਿੰਗਲ ਹੈਲਦੀਐਸਟ ਵੀਕਡੇਅ ਵਰਕ ਸਨੈਕ’ ਨਾਂਅ ਦਿੱਤਾ ਗਿਆ।

ਇਸ ਲਈ ਅਪਣੀ ਊਰਜਾ ਵਧਾਉਣ ਲਈ ਹੇਠ ਦਿੱਤੀ ਰੈਸੇਪੀ ਨੂੰ ਅਪਣਾ ਕੇ ਕੈਲੀਫੋਰਨੀਆ ਅਖਰੋਟ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰੋ:

ਕੈਲੀਫੋਰਨੀਆ ਖਰੋਟ ਨਾਲ ਸਪਰਿੰਗ ਰੋਲਜ਼

ਸਮੱਗਰੀ

-ਫਰੋਜ਼ਨ ਸਪਰਿੰਗ ਰੋਲ ਪੇਸਟਰੀ ਇਕ ਪੈਕੇਜ (550 ਗ੍ਰਾਮ)

-250 ਗ੍ਰਾਮ ਚੀਨੀ ਨੂਡਲਜ਼

-2 ਲਾਲ ਪਿਆਜ਼

-1 ਹਰੀ ਸ਼ਿਮਲਾ ਮਿਰਚ

-1 ਲਾਲ ਸ਼ਿਮਲਾ ਮਿਰਚ

-150 ਗ੍ਰਾਮ ਕੈਲੀਫੋਰਨੀਆ ਅਖਰੋਟ

-1/2 ਲੀਟਰ ਤੇਲ

-300 ਗ੍ਰਾਮ ਸੋਇਆਬੀਨ ਚੂਰਾ

-12 ਟੇਬਲਸਪੂਨ ਚਿੱਲੀ ਸੌਸ

ਵਿਧੀ

1. ਕਮਰੇ ਦੇ ਤਾਪਮਾਨ ‘ਤੇ ਪੇਸਟਰੀ ਡੀਫਰਾਸਟ ਕਰੋ ਅਤੇ ਨੂਡਲਜ਼ ਨੂੰ ਲਗਭਗ 5 ਮਿੰਟ ਲਈ ਗਰਮ ਪਾਣੀ ਵਿਚ ਭਿਓਂ ਦਿਓ।

2. ਪਿਆਜ਼ ਨੂੰ ਛਿੱਲੋ ਅਤੇ ਕੱਟ ਕੇ ਧੋ ਲਵੋ ਅਤੇ ਸ਼ਿਮਲਾ ਮਿਰਚਾਂ ਨੂੰ ਕਿਉਬਜ਼ ਵਿਚ ਕੱਟੋ। ਇਸ ਦੇ ਨਾਲ ਹੀ ਕੈਲੀਫੋਰਨੀਆ ਅਖਰੋਟ ਨੂੰ ਮੋਟੇ ਤੌਰ ‘ਤੇ ਪੀਸ ਲਓ।

3. ਸੋਇਆਬੀਨ ਚੂਰਾ ਗਰਮ ਪਾਣੀ ਵਿਚ 10-15 ਮਿੰਟ ਲਈ ਭਿਓਂ ਕੇ ਰੱਖੋ ਅਤੇ ਬਾਅਦ ਵਿਚ ਨਿਚੋੜ ਲਵੋ।

4. 2 ਟੈਬਲਸਪੂਨ ਤੇਲ ਨੂੰ ਇਕ ਪੈਨ ਵਿਚ ਗਰਮ ਕਰੋ ਅਤੇ ਇਸ ਵਿਚ ਸੋਇਆਬੀਨ ਚੂਰਾ ਮਿਲਾਓ। ਲਗਭਗ 6 ਮਿੰਟ ਤੱਕ ਇਸ ਨੂੰ ਸੇਕੋ। 4 ਮਿੰਟ ਬਾਅਦ ਪਿਆਜ਼, ਮਿਰਚ ਅਤੇ ਅਖਰੋਟ ਨੂੰ ਇਸ ਵਿਚ ਮਿਲਾ ਕੇ ਭੁੱਨੋ। ਇਸ ਵਿਚ ਨਮਕ ਅਤੇ ਸੌਸ ਮਿਲਾਓ।

5. ਬਰਤਨ ਵਿਚ ਨੂਡਲਜ਼ ਪਾ ਕੇ ਉਸ ਵਿਚ ਸਬਜ਼ੀਆਂ ਮਿਲਾਓ।

6. 6 ਭਾਗਾਂ ਵਿਚ ਸਪਰਿੰਗ ਰੋਲ ਪੇਸਟਰੀ ਨੂੰ ਕੱਟ ਕੇ ਉਸ ਨੂੰ ਵਿਛਾ ਲਓ। ਉਸ ਤੋਂ ਬਾਅਦ ਇਸ ਨੂੰ ਭਰ ਕੇ ਚੰਗੀ ਤਰ੍ਹਾਂ ਬੰਦ ਕਰ ਲਓ।

7. ਬਚੇ ਹੋਏ ਤੇਲ ਵਿਚ ਸਪਰਿੰਗ ਰੋਲਜ਼ ਨੂੰ 3-4 ਮਿੰਟ ਤੱਕ ਤਲ ਲਓ। ਇਸ ਤੋਂ ਬਾਅਦ ਇਸ ਨੂੰ ਖਾਣ ਲਈ ਰੱਖੋ ਅਤੇ ਚਿੱਲੀ ਸੌਸ ਦੇ ਸਵਾਦ ਨਾਲ ਖਾਓ।