ਬੱਚਿਆਂ ਲਈ ਬਣਾਓ 'ਕੈਰਟ ਐਂਡ ਵਾਲਨਟ ਸਮੂਦੀ ਬਾਉਲ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗਾਜਰ ਵਿਟਾਮਿਨ ਅਤੇ ਪੋਸ਼ਣ ਨਾਲ ਭਰਪੂਰ ਮੰਨੀ ਜਾਂਦੀ ਹੈ। ਇਸ ਵਿਚ ਮਿਨਰਲਸ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਗਾਜਰ ਨੂੰ ਅੱਖਾਂ ਲਈ ਬਹੁਤ ਜਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ...

Carrot and walnut smoothie bowl

ਗਾਜਰ ਵਿਟਾਮਿਨ ਅਤੇ ਪੋਸ਼ਣ ਨਾਲ ਭਰਪੂਰ ਮੰਨੀ ਜਾਂਦੀ ਹੈ। ਇਸ ਵਿਚ ਮਿਨਰਲਸ ਕਾਫ਼ੀ ਮਾਤਰਾ ਵਿਚ ਮਿਲਦੇ ਹਨ। ਗਾਜਰ ਨੂੰ ਅੱਖਾਂ ਲਈ ਬਹੁਤ ਜਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਟਾਮਿਨ ਏ ਦਾ ਸਭ ਤੋਂ ਅੱਛਾ ਸਰੋਤ ਹੈ ਪਰ ਗਾਜਰ ਸਿਰਫ ਅੱਖਾਂ ਲਈ ਹੀ ਲਾਭਦਾਇਕ ਨਹੀਂ ਹੈ ਸਗੋਂ ਇਸ ਤੋਂ ਇਲਾਵਾ ਗਾਜਰ ਤੋਂ ਹੋਰ ਵੀ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ।

ਵਾਲਨਟ ਨੂੰ ਹਿੰਦੀ ਵਿਚ ਅਖ਼ਰੋਟ ਕਿਹਾ ਜਾਂਦਾ ਹੈ ਅਤੇ ਇਹ ਨਿੱਤ ਵਰਤੋ ਵਿਚ ਲਿਆਇਆ ਜਾਣ ਵਾਲਾ ਪਦਾਰਥ ਹੈ। ਵਾਲਨਟ ਦੀ ਵਰਤੋ ਕੁਕੀਜ਼, ਕੇਕ, ਚਾਕਲੇਟ ਆਦਿ ਬਣਾਉਣ ਵਿਚ ਕੀਤਾ ਜਾਂਦਾ ਹੈ। ਵਾਲਨਟ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਸ, ਐਂਟੀਆਕਸੀਡੇਂਟਸ ਅਤੇ ਜ਼ਰੂਰੀ ਫੈਟੀ ਚੀਜ਼ਾਂ ਪ੍ਰਚੁਰ ਮਾਤਰਾ ਵਿਚ ਪਾਏ ਜਾਣ  ਦੇ ਕਾਰਨ ਇਹ ਚਮੜੀ ਅਤੇ ਵਾਲਾਂ ਲਈ ਬਹੁਤ ਅੱਛਾ ਹੁੰਦਾ ਹੈ।

ਗਾਜਰ ਵਿਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬੱਚਿਆਂ ਨੂੰ ਗਾਜਰ ਖਾਣਾ ਬਹੁਤ ਪਸੰਦ ਹੁੰਦਾ ਹੈ। ਗਾਜਰ ਦਾ ਹਲਵਾ ਅਤੇ ਜੂਸ ਤਾਂ ਬੱਚੇ ਵੱਡੇ ਸ਼ੌਕ ਨਾਲ ਖਾਂਦੇ ਹਨ। ਜੇਕਰ ਇਸ ਵਾਰ ਤੁਸੀ ਬੱਚਿਆਂ ਨੂੰ ਗਾਜਰ ਤੋਂ ਬਣੀ ਕੁੱਝ ਨਵੀਂ ਚੀਜ ਟਰਾਈ ਕਰਵਾਉਣਾ ਚਾਹੁੰਦੇ ਹੋ ਤਾਂ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਟਰਾਈ ਕਰੋ। ਇਸ ਨੂੰ ਆਸਾਨੀ ਨਾਲ ਘਰ ਵਿਚ ਬਣਾਇਆ ਜਾ ਸਕਦਾ ਹੈ। ਅੱਜ ਅਸੀ ਤੁਹਾਨੂੰ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਬਣਾਉਣ ਦੀ ਵਿਧੀ ਦੱਸਾਂਗੇ।  

ਜ਼ਰੂਰੀ ਸਮੱਗਰੀ : ਗਾਜਰ - 400 ਗਰਾਮ (ਕਟੀ ਹੋਈ), ਦੁੱਧ - 400 ਮਿਲੀ, ਸੰਗਤਰੇ ਦਾ ਰਸ - 4, ਅਨਨਾਸ ਸਲਾਈਸ - 4, ਅਦਰਕ -  ½ ਟੀਸਪੂਨ (ਕੱਦੂਕਸ ਕੀਤੀ ਹੋਈ), ਅਖ਼ਰੋਟ - 60 ਗਰਾਮ (ਹਲਕੇ ਉੱਬਲ਼ੇ ਅਤੇ ਬੇਕਡ), ਗਾਰਨਿਸ਼ ਲਈ ਨਾਰੀਅਲ ਦਾ ਚੂਰਾ, ਕੱਦੂਕਸ ਕੀਤਾ ਹੋਇਆ ਅਦਰਕ, ਕਰੀਡ ਵਾਲਨਟ

ਬਨਾਉਣ ਦੀ ਵਿਧੀ :- ਸਮੂਦੀ ਬਾਉਲ ਬਣਾਉਣ ਲਈ ਸਭ ਤੋਂ ਪਹਿਲਾਂ 400 ਗਰਾਮ ਗਾਜਰ, 60 ਗਰਾਮ ਅਖ਼ਰੋਟ, 4 ਸੰਗਤਰੇ ਦਾ ਰਸ, 4 ਅਨਾਨਾਸ ਸਲਾਈਸ, 400 ਮਿ.ਲੀ ਦੁੱਧ ਅਤੇ ½ ਟੀਸਪੂਨ ਅਦਰਕ ਨੂੰ ਇਕ ਬਾਉਲ ਵਿਚ ਚੰਗੀ ਤਰ੍ਹਾਂ ਮਿਕਸ ਕਰ ਲਓ।

ਹੁਣ ਇਸ ਨੂੰ ਬਲੈਂਡਰ ਵਿਚ ਪਾ ਕੇ ਸਮੂਦ ਬਲੈਂਡ ਕਰੋ ਅਤੇ ਫਿਰ ਇਸ ਨੂੰ ਬਾਉਲ ਵਿਚ ਕੱਢ ਲਓ। ਹੁਣ ਤੁਸੀ ਇਸ ਨੂੰ ਨਾਰੀਅਲ ਦਾ ਚੂਰਾ, ਕੱਦੂਕਸ ਕੀਤਾ ਹੋਇਆ ਅਦਰਕ ਅਤੇ ਕਰੀਡ ਵਾਲਨਟ ਨਾਲ ਗਾਰਨਿਸ਼ ਕਰੋ। ਤੁਹਾਡਾ ਕੈਰਟ ਐਂਡ ਵਾਲਨਟ ਸਮੂਦੀ ਬਾਉਲ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਸਰਵ ਕਰੋ।