ਆਂਵਲਾ ਸਿਹਤ ਲਈ ਰਾਮਬਾਣ, ਜਾਣੋ ਸਰਦੀਆਂ 'ਚ ਇਸ ਦਾ ਸੇਵਨ ਕਰਨ ਦੇ ਪੰਜ ਚਮਤਕਾਰੀ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਂਵਲਾ ਨੂੰ ਖੁਰਾਕ ਵਿਚ ਸ਼ਾਮਲ ਕਰਨ ਨਾਲ ਚਮੜੀ, ਵਾਲਾਂ ਅਤੇ ਸਮੁੱਚੀ ਸਿਹਤ ਲਈ ਅਚਰਜ ਕੰਮ ਕਰ ਸਕਦਾ ਹੈ।

Amla is a panacea for health, know five miraculous benefits of consuming it in winter

ਚੰਡੀਗੜ੍ਹ: 'ਸਿਆਣੇ ਦਾ ਕਿਹਾ ਅਤੇ ਆਂਵਲੇ ਦਾ ਖਾਧਾ ਬਾਅਦ ਵਿਚ ਪਤਾ ਲੱਗਦਾ ਹੈ'- ਇਹ ਕਹਾਵਤ ਆਮ ਹੀ ਪ੍ਰਚਲਿਤ ਹੈ। ਹਜ਼ਾਰਾਂ ਸਾਲਾਂ ਤੋਂ ਬਿਮਾਰੀਆਂ ਦੇ ਇਲਾਜ ਅਤੇ ਰੋਕਥਾਮ ਲਈ ਆਯੁਰਵੈਦਿਕ ਦਵਾਈ ਬਣਾਉਣ ਲਈ ਜਾਣਿਆ ਜਾਂਦਾ ਹੈ। ਆਂਵਲਾ ਬੇਰੀਆਂ ਐਂਟੀਆਕਸੀਡੈਂਟ, ਵਿਟਾਮਿਨ, ਅਮੀਨੋ ਐਸਿਡ, ਖਣਿਜ, ਪੌਲੀਫੇਨੌਲ ਅਤੇ ਖੁਰਾਕੀ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਆਂਵਲਾ ਨੂੰ ਖੁਰਾਕ ਵਿਚ ਸ਼ਾਮਲ ਕਰਨ ਨਾਲ ਚਮੜੀ, ਵਾਲਾਂ ਅਤੇ ਸਮੁੱਚੀ ਸਿਹਤ ਲਈ ਅਚਰਜ ਕੰਮ ਕਰ ਸਕਦਾ ਹੈ। ਆਓ ਜਾਣਦੇ ਹਾਂ ਸਰਦੀਆਂ 'ਚ ਆਂਵਲਾ ਖਾਣ ਦੇ ਭਰਪੂਰ ਫਾਇਦੇ :

- ਆਂਵਲੇ ਵਿਚ ਵਿਟਾਮਿਨ 'ਸੀ' ਭਰਪੂਰ ਮਾਤਰਾ ਵਿਚ ਹੁੰਦਾ ਹੈ। ਅਜਿਹੇ 'ਚ ਜੇਕਰ ਰੋਜ਼ਾਨਾ ਆਂਵਲੇ ਦਾ ਸੇਵਨ ਕਰੀਏ ਤਾਂ ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
-ਆਂਵਲਾ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜੋ ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਹਨ। ਅਜਿਹੇ ਲੋਕਾਂ ਨੂੰ ਆਂਵਲੇ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਂਵਲੇ ਦੇ ਸੇਵਨ ਨਾਲ ਦੰਦ ਠੀਕ ਰਹਿੰਦੇ ਹਨ ਅਤੇ ਇਹ ਮਸੂੜਿਆਂ ਨੂੰ ਵੀ ਮਜ਼ਬੂਤ ​​ਬਣਾਉਂਦਾ ਹੈ। -ਆਂਵਲਾ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਦਾ ਰਾਮਬਾਣ ਹੈ। ਇਸ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿ ਰੋਗਾਂ ਨਾਲ ਲੜ੍ਹਨ ਦੀ ਸਮਰਥਾ ਨੂੰ ਵਧਾਉਂਦਾ ਹੈ। 

-ਆਂਵਲੇ 'ਚ ਕ੍ਰੋਮੀਅਮ ਵੀ ਪਾਇਆ ਜਾਂਦਾ ਹੈ, ਜਿਸ ਦੀ ਵਰਤੋਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਸ਼ੂਗਰ ਦੇ ਰੋਗੀਆਂ ਲਈ ਵੀ ਆਂਵਲੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।
-ਆਂਵਲੇ 'ਚ ਅਜਿਹੇ ਤੱਤ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਨ ਦੇ ਗੁਣ ਹੁੰਦੇ ਹਨ। ਇਸ ਦਾ ਫਾਇਦਾ ਚਿਹਰੇ 'ਤੇ ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਚਮੜੀ ਨੂੰ ਦਾਗ ਰਹਿਤ ਹੀ ਨਹੀਂ ਸਗੋਂ ਚਮਕਦਾਰ ਬਣਾਉਣ 'ਚ ਵੀ ਮਦਦ ਕਰਦਾ ਹੈ।