ਇੰਝ ਬਣਾਓ ਤਿਉਹਾਰਾਂ ਲਈ ਬਰਫ਼ੀ ਮੋਦਕ

ਏਜੰਸੀ

ਜੀਵਨ ਜਾਚ, ਖਾਣ-ਪੀਣ

ਇਹ ਇਕ ਫੇਮਸ ਮਹਾਰਾਸ਼ਟਰ ਮਿਠਆਈ ਹੈ।

Barfi Modak,

ਬਰਫ਼ੀ ਮੋਦਕ ਰੈਸਿਪੀ- ਇਹ ਤਿਉਹਾਰਾਂ ਤੇ ਬਣਾਉਣ ਵਾਲੀ ਰੈਸਿਪੀ ਹੈ। ਮੋਦਕ Sweet dumplings ਹੁੰਦੇ ਹਨ ਜਿਹਨਾਂ ਵਿਚ ਬਦਾਮ ਅਤੇ ਡ੍ਰਾਈ ਫਰੂਟਸ ਪਾਏ ਜਾਂਦੇ ਹਨ। ਇਹ ਇਕ ਫੇਮਸ ਮਹਾਰਾਸ਼ਟਰ ਮਿਠਆਈ ਹੈ। ਜਿਸ ਨੂੰ ਗਣੇਸ਼ ਚਤੁਰਥੀ ਦੇ ਮੌਕੇ ਪ੍ਰਸ਼ਾਦ ਦੇ ਤੌਰ ਤੇ ਬਣਾਇਆ ਜਾਂਦਾ ਹੈ। ਇਸ ਮੋਦਕ ਰੈਸਿਪੀ ਵਿਚ ਕਾਜੂ ਦੇ ਪੇਸਟ ਤੋਂ ਇਲਾਵਾ ਹੋਰ ਵੀ ਕਾਫ਼ੀ ਸਮੱਗਰੀ ਪਾਈ ਜਾਂਦੀ ਹੈ। 
ਬਰਫ਼ੀ ਬਣਾਉਣ ਦੀ ਸਮੱਗਰੀ- 125 ਕਿਲੋਗ੍ਰਾਮ ਕਾਜੂ ਪੇਸਟ, 100 ਗ੍ਰਾਮ ਖੋਆ, 2 ਗ੍ਰਾਮ ਇਲਾਇਚੀ, 1 ਸਿਲਵਰ ਵਰਕ, ਪਿਸਤਾ, 10 ਗ੍ਰਾਮ ਬਾਦਾਮ, 300ਮਿਲੀ ਦੁੱਧ, 100 ਗ੍ਰਾਮ ਘਿਓ
ਬਰਫ਼ੀ ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਕਾਜੂ ਦੇ ਪੇਸਟ ਨੂੰ ਘਿਓ ਵਿਚ ਫ੍ਰਾਈ ਕਰੋ। ਫਿਰ ਇਸ ਵਿਚ ਖੋਏ ਦੇ ਨਾਲ ਦੁੱਧ ਪਾਓ ਅਤੇ ਜਦ ਤੱਕ ਦੁੱਧ ਗਾੜਾ ਨਾ ਹੋ ਜਾਵੇ ਇਸ ਨੂੰ ਪਕਾਓ। ਫਿਰ ਇਸ ਵਿਚ ਚੀਨੀ, ਡ੍ਰਾਈ ਫਰੂਟ ਅਤੇ ਕੇਸਰ ਪਾਓ। ਇਸ ਨੂੰ ਮੋਦਕ ਮੋਲਡ ਵਿਚ ਪਾਓ ਅਤੇ ਇਸ ਨੂੰ ਸੈਟ ਹੋਣ ਦਿਓ। ਇਕ ਵਾਰ ਜਦੋਂ ਇਹ ਸੈਟ ਹੋ ਜਾਵੇ ਤਾਂ ਇਸ ਨੂੰ ਇਕ ਪਲੇਟ ਵਿਚ ਪਾ ਕਿ ਸਿਲਵਰ, ਵਰਕ, ਪਿਸਤਾ. ਬਾਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰੋ।