ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਧਨੀਏ ਦਾ ਜੂਸ
ਅੱਜ ਅਸੀਂ ਤੁਹਾਨੂੰ ਰੋਜ਼ਾਨਾ ਧਨੀਏ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਧਨੀਏ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਧਨੀਏ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਧਨੀਏ ਦਾ ਜੂਸ ਬਣਾਉਣ ਲਈ ਧਨੀਆ ਲਵੋ, 2 ਗਾਜਰਾਂ ਛਿਲੀਆਂ ਹੋਈਆਂ, 1 ਚੁਕੰਦਰ ਛਿਲੀ ਹੋਈ, 1 ਖੀਰਾ ਛਿਲਿਆ ਹੋਇਆ, 1 ਚਮਚ ਨਿੰਬੂ ਦਾ ਰਸ ਅਤੇ ਬਰਫ਼ ਨੂੰ ਮਿਕਸ ਕਰ ਕੇ ਜੂਸਰ ਵਿਚ ਪਾ ਲਉ। ਹੁਣ ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਗਲਾਸ ਵਿਚ ਪਾ ਕੇ ਮਿਕਸ ਕਰੋ।
ਹੁਣ ਤੁਰਤ ਇਸ ਦਾ ਸੇਵਨ ਕਰੋ। ਇਸ ਜੂਸ ਦਾ ਸੇਵਨ ਦਿਲ ਨੂੰ ਤੰਦਰੁਸਤ ਅਤੇ ਤੁਹਾਨੂੰ ਰੋਗਾਂ ਤੋਂ ਦੂਰ ਰਖਦਾ ਹੈ। ਇਸ ਦਾ ਸੇਵਨ ਕਿਡਨੀ ਨੂੰ ਖ਼ਰਾਬ ਹੋਣ ਤੇ ਇਨਫ਼ੈਕਸ਼ਨ ਤੋਂ ਵੀ ਬਚਾਉਂਦਾ ਹੈ। ਇਸ ਨਾਲ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦੇ ਹਨ ਅਤੇ ਖ਼ੂਨ ਸਾਫ਼ ਹੁੰਦਾ ਹੈ। ਇਸ ਨਾਲ ਤੁਸੀਂ ਕਿਡਨੀ ਫ਼ੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਤੋਂ ਵੀ ਬਚ ਸਕਦੇ ਹੋ। ਸਰੀਰ ਦੇ ਕੁੱਝ ਹਿੱਸਿਆਂ ਵਿਚ ਜਲਣ ਅਤੇ ਸੋਜ ਦੀ ਸਮੱਸਿਆ ਹੋਣ ਉਤੇ ਇਸ ਦਾ ਸੇਵਨ ਕਰੋ। ਇਹ ਸਰੀਰ ਦੀ ਸੋਜ ਅਤੇ ਜਲਣ ਨੂੰ ਅਸਾਨੀ ਨਾਲ ਘੱਟ ਕਰਦਾ ਹੈ। ਇਹ ਤੇਲ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਜ਼ਿੰਕ, ਵਿਟਾਮਿਨ ਅਤੇ ਐਮੀਨੋ ਐਸਿਡ ਦੇ ਗੁਣਾਂ ਨਾਲ ਭਰਪੂਰ ਇਸ ਜੂਸ ਦਾ ਸੇਵਨ ਛਾਈਆਂ, ਝੁਰੜੀਆਂ ਅਤੇ ਢਲਦੀ ਉਮਰ ਦੇ ਨਿਸ਼ਾਨਾਂ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ।