ਦਹੀਂ ਵਾਲੀ ਅਰਬੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਰਬੀ ਨੂੰ ਸਾਫ਼ ਪਾਣੀ ਵਿਚ ਧੋ ਕੇ ਉਬਾਲ ਲਉ। ਉਬਾਲਣ ਤੋਂ ਬਾਅਦ ਉਸ ਨੂੰ ਛਿੱਲ ਕੇ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ। ਫਿਰ ਇਕ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ...

Taro with Yougurt

ਸਮੱਗਰੀ : ਅਰਬੀ 500 ਗ੍ਰਾਮ, ਲੂਣ, ਲਾਲ ਮਿਰਚ ਸੁਆਦ ਅਨੁਸਾਰ, ਧਨੀਆ ਪਾਊਡਰ ਇਕ ਚੱਮਚ, ਜਵੈਣ ਅੱਧਾ ਚੱਮਚ, ਘਿਉ ਇਕ ਵੱਡਾ ਚੱਮਚ, ਪਿਆਜ਼ 100 ਗ੍ਰਾਮ, ਦਹੀਂ 200 ਗ੍ਰਾਮ, ਹਲਦੀ ਅੱਧਾ ਚੱਮਚ, ਹਿੰਗ ਚੂਰਾ ਥੋੜਾ ਜਿਹਾ, ਗਰਮ ਮਸਾਲਾ ਇਕ ਚੱਮਚ। 

ਵਿਧੀ : ਅਰਬੀ ਨੂੰ ਸਾਫ਼ ਪਾਣੀ ਵਿਚ ਧੋ ਕੇ ਉਬਾਲ ਲਉ। ਉਬਾਲਣ ਤੋਂ ਬਾਅਦ ਉਸ ਨੂੰ ਛਿੱਲ ਕੇ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ। ਫਿਰ ਇਕ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਜਵੈਣ ਅਤੇ ਪਿਆਜ਼ ਭੁੰਨ ਲਉ। ਜਦ ਇਹ ਦੋਵੇਂ ਭੁੰਨੇ ਜਾਣ ਤਾਂ ਉਸ ਵਿਚ ਹਲਦੀ, ਲਾਲ ਮਿਰਚ, ਲੂਣ, ਧਨੀਆ ਪਾ ਕੇ ਭੁੰਨ ਲਉ। ਬਾਕੀ ਸਾਰਾ ਮਿਸ਼ਰਣ ਇਸ ਵਿਚ ਪਾ ਦਿਉ।

ਕਟੀ ਹੋਈ ਅਰਬੀ ਦੇ ਟੁਕੜੇ ਵੀ ਪੰਜ ਮਿੰਟ ਤਕ ਮੱਠੇ ਸੇਕ 'ਤੇ ਪਕਾਉ। ਜਦ ਇਹ ਪਕ ਜਾਏ ਤਾਂ ਉਪਰ ਤੋਂ ਚੁਟਕੀ ਭਰ ਮਸਾਲਾ, ਹਰੀ ਮਿਰਚ ਦੇ ਟੁਕੜੇ, ਹਰਾ ਧਨੀਆ ਕੱਟ ਕੇ ਪਾਉ। ਇਸ ਨਾਲ ਇਹ ਸੁਆਦੀ ਲੱਗੇਗੀ। - ਡਾ. ਲਵਲੀਨ ਚੌਹਾਨ, ਐਮ.ਐਸ.ਸੀ. ਫ਼ੂਡ ਐਂਡ ਨਿਊਟ੍ਰੀਸ਼ਨ, ਐਮ.ਐੱਡ., ਐਮ.ਫ਼ਿਲ, ਪੀਐਚ.ਡੀ