ਅਨੋਖਾ ਨਿੰਬੂ ! 27000 ਰੁਪਏ 'ਚ ਹੋਇਆ ਨਿਲਾਮ

ਏਜੰਸੀ

ਜੀਵਨ ਜਾਚ, ਖਾਣ-ਪੀਣ

ਗਰਮੀਆਂ 'ਚ ਨਿੰਬੂ ਤੋਂ ਸਾਨੂੰ ਕਈ ਫਾਇਦੇ ਮਿਲਦੇ ਹਨ ਤੇ ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਨਿੰਬੂ ਹਰ ਬਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ।

unique lemon auctioned in 27000 rupees

ਤਾਮਿਲਨਾਡੂ : ਗਰਮੀਆਂ 'ਚ ਨਿੰਬੂ ਤੋਂ ਸਾਨੂੰ ਕਈ ਫਾਇਦੇ ਮਿਲਦੇ ਹਨ ਤੇ ਇਹ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਨਿੰਬੂ ਹਰ ਬਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਭਾਰਤ 'ਚ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਕੋਈ ਵੀ ਆਮ ਇਨਸਾਨ ਨਿੰਬੂਆਂ ਨੂੰ ਖਰੀਦ ਨਹੀਂ ਸਕਦਾ ਕਿਉਂਕਿ ਇਸ ਦੀ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸਨੂੰ ਆਮ ਇਨਸਾਨ ਖਰੀਦ ਹੀ ਨਹੀਂ ਪਾਉਂਦਾ। ਅੱਜ ਤੁਹਾਨੂੰ ਅਸੀਂ ਇਸ ਦੀ ਕੀਮਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਦੱਸ ਦਈਏ ਕਿ ਤਾਮਿਲਨਾਡੂ ਦੇ ਇੱਕ ਮੰਦਿਰ 'ਚ ਨਿੰਬੂ ਚੜ੍ਹਾਏ ਜਾਂਦੇ ਹਨ। ਜਿਸ ਕਰਕੇ ਇਨ੍ਹਾਂ ਦੀ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਹਨ ਤੇ ਇਹ ਕੋਈ ਆਮ ਨਿੰਬੂ ਨਹੀਂ ਹਨ, ਇਹ ਮੰਦਿਰ ‘ਚ ਚੜ੍ਹਾਏ ਹੋਏ ਨਿੰਬੂ ਹਨ। ਜਿਨ੍ਹਾਂ ਦੀ ਮਾਨਤਾ ਹੈ ਕਿ ਇਨ੍ਹਾਂ ਨੂੰ ਘਰ ‘ਚ ਰੱਖਣ ਨਾਲ ਬਹੁਤ ਲਾਭ ਹੁੰਦੇ ਹਨ।ਇੱਥੇ ਇੱਕ ਨਿੰਬੂ ਦੀ ਕੀਮਤ 27000 ਰੁਪਏ ਹੈ ਇਸ ਮੰਦਿਰ ‘ਚ 11 ਦਿਨਾਂ ਤੱਕ ਇੱਕ ਵਿਸ਼ੇਸ਼ ਪੂਜਾ ਹੁੰਦੀ ਹੈ।

ਇਸ ਪੂਜਾ 'ਚ ਭਗਵਾਨ ਨੂੰ ਨਿੰਬੂ ਚੜ੍ਹਾਏ ਜਾਂਦੇ ਹਨ। ਭਗਵਾਨ ਨੂੰ ਚੜ੍ਹਾਏ ਹੋਏ 9 ਨਿੰਬੂ ਨਿਲਾਮੀ ਲਈ ਰੱਖੇ ਜਾਂਦੇ ਹਨ। ਇਨ੍ਹਾਂ ਸਾਰਿਆਂ ਦੀ ਕੀਮਤ 68000 ਰੁਪਏ ਪ੍ਰਸ਼ਾਸ਼ਨ ਨੂੰ ਮਿਲਦੀ ਹੈ ਇਹ ਰਿਵਾਜ਼ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਇਸ ਮੰਦਿਰ ‘ਚ 11 ਦਿਨਾਂ ਤੱਕ ਚਲਣ ਵਾਲੀ ਪੂਜਾ ‘ਚ ਪਹਿਲਾਂ 9 ਦਿਨਾਂ ਤੱਕ ਨਿੰਬੂ ਚੜ੍ਹਾਏ ਜਾਂਦੇ ਹਨ ਇਨ੍ਹਾਂ ਨਿੰਬੂਆਂ ਨੂੰ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ