ਵੱਧ ਮਾਤਰਾ ‘ਚ ਨਿੰਬੂ ਪੀਣਾ ਸਿਹਤ ਲਈ ਹੋ ਸਕਦੈ ਹਾਨੀਕਾਰਨ, ਜਾਣੋ ਨੁਕਾਸਾਨ ਅਤੇ ਫ਼ਾਇਦੇ
ਨਿੰਬੂ ਸਾਡੇ ਲਈ ਬਹੁਤ ਫਾਇਦੇਮੰਦ ਹੈ ਪਰ ਜਿੱਥੇ ਇਸ ਦੇ ਫਾਇਦੇ ਨੇ ਉਹਨਾਂ ਹੀ ਇਸ ਦੇ ਨੁਕਸਾਨ ਵੀ ਹੈ । ਤੁਹਾਨੂੰ ਇਸ ਗੱਲ ਦੇ ਬਾਰੇ ਸ਼ਾਇਦ ਹੀ...
ਚੰਡੀਗੜ੍ਹ (ਭਾਸ਼ਾ) : ਨਿੰਬੂ ਸਾਡੇ ਲਈ ਬਹੁਤ ਫਾਇਦੇਮੰਦ ਹੈ ਪਰ ਜਿੱਥੇ ਇਸ ਦੇ ਫਾਇਦੇ ਨੇ ਉਹਨਾਂ ਹੀ ਇਸ ਦੇ ਨੁਕਸਾਨ ਵੀ ਹੈ । ਤੁਹਾਨੂੰ ਇਸ ਗੱਲ ਦੇ ਬਾਰੇ ਸ਼ਾਇਦ ਹੀ ਪਤਾ ਹੋਵੇ ਜੀ ਹਾਂ ਨਿੰਬੂ ਦੇ ਜਿੰਨੇ ਫਾਇਦੇ ਹੈ ਉਸ ਦੇ ਉਨੇ ਹੀ ਨੁਕਸਾਨ ਵੀ ਹੈ। ਜਦੋਂ ਤੁਸੀ ਜ਼ਿਆਦਾ ਹੀ ਮਾਤਰਾ ਵਿੱਚ ਇਸਦੀ ਵਰਤੋ ਕਰਦੇ ਹੋ ਤਾਂ ਇਸਦੇ ਸਾਈਡ ਇਫ਼ੈਕਟ ਹੋਣ ਲੱਗਦੇ ਹਨ। ਕਿਉਂਕਿ ਅਕਸਰ ਦੇਖਿਆ ਗਿਆ ਹੈ ਬਹੁਤ ਸਾਰੇ ਲੋਕ ਸਵੇਰ ਤੋਂ ਹੀ ਇਸਦਾ ਰਸ ਪੀਣ ਲੱਗਦੇ ਹਨ।ਜੋ ਵਿਟਾਮਿਨ ਸੀ ਨੂੰ ਵਧਾਉਣ ਲਈ ਲੈਂਦੇ ਹਨ।
ਇਸਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੋਣ ਲੱਗਦੀ ਹੈ। ਡੀਹਾਈਡਰੇਸ਼ਨ ਦੀ ਸਮੱਸਿਆ ਵਧਣ ਲੱਗਦੀ ਹੈ ਅਤੇ ਤੁਹਾਡੇ ਦੰਦਾਂ ਵਿੱਚ ਠੰਡਕ ਮਹਿਸੂਸ ਹੋਣ ਲੱਗਦਾ ਹੈ। ਜਾਣੋ ਨਿੰਬੂ ਤੋਂ ਹੋਣ ਵਾਲੇ ਹੋਰ ਨੁਕਸਾਨ ਬਾਰੇ। ਪੇਟ ਦੀ ਖਰਾਬੀ: ਜੇਕਰ ਤੁਸੀ ਨਿੰਬੂ ਦਾ ਰਸ ਬਿਨਾਂ ਕਿਸੇ ਵਿੱਚ ਮਿਲਾਏ ਪੀਂਦੇ ਹੋ ਤਾਂ ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ। ਕਿਉਂਕਿ ਇਸ ਵਿੱਚ ਐਸਿਡ ਜ਼ਿਆਦਾ ਹੁੰਦਾ ਹੈ। ਲੋਕ ਅਕਸਰ ਭੋਜਨ ਪਚਾਉਣ ਲਈ ਇਸਦਾ ਸੇਵਨ ਕਰਦੇ ਹਨ। ਇਸਦੀ ਵਰਤੋ ਹਮੇਸ਼ਾ ਭੋਜਨ ਵਿੱਚ ਮਿਲਾਕੇ ਕਰੋ।
ਜਿਸਦੇ ਨਾਲ ਤੁਹਾਨੂੰ ਫਾਇਦਾ ਮਿਲੇਗਾ।ਛਾਤੀ ਵਿੱਚ ਤਕਲੀਫ : ਜੇਕਰ ਤੁਸੀ ਨਿੰਬੂ ਦਾ ਰਸ ਲੈਂਦੇ ਹੋ ਅਤੇ ਤੁਹਾਡੀ ਛਾਤੀ ਵਿੱਚ ਦਿਨੋਂ ਦਿਨ ਤਕਲੀਫ ਵੱਧਦੀ ਹੀ ਜਾ ਰਹੀ ਹੋਵੇ ਤਾਂ ਤੁਸੀ ਨਿੰਬੂ ਦਾ ਸੇਵਨ ਕਰਨਾ ਬਿਲਕੁਲ ਬੰਦ ਕਰ ਦਵੋ, ਕਿਉਂਕਿ ਇਸ ਨਾਲ ਐਸਿਿਡਟੀ ਬਣਦੀ ਹੈ।ਡੀ- ਹਾਈਡਰੇਸ਼ਨ: ਅਕਸਰ ਲੋਕ ਨਿੰਬੂ ਪਾਣੀ ਨੂੰ ਜਿਆਦਾ ਮਾਤਰਾ ਵਿੱਚ ਲੈਂਦੇ ਹਨ। ਜਿਸਦੇ ਨਾਲ ਵਾਰ ਵਾਰ ਪਿਸ਼ਾਬ ਦੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਲਈ ਜੇਕਰ ਨਿੰਬੂ ਪਾਣੀ ਲੈਣਾ ਚਾਹੁੰਦੇ ਹੋ ਤਾਂ ਸਿੰਪਲ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ ਕਰੇ।
ਕਿਉਂਕਿ ਨਿੰਬੂ ਪਾਣੀ ਨਾਲ ਡੀ- ਹਾਈਡਰੇਸ਼ਨ ਤੁਹਾਡੇ ਸਰੀਰ ਵਿੱਚ ਹੋ ਸਕਦਾ ਹੈ ਜੋ ਤੁਹਾਨੂੰ ਕਈ ਪਰੇਸ਼ਾਨੀਆ ਦੇ ਸਕਦਾ ਹੈ। ਦੱਸ ਦਈਏ ਕਿ ਜੋ ਲੋਕ ਆਇਰਨ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਨਿੰਬੂ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਇੱਕ ਹੀ ਦਿਨ ਵਿੱਚ ਆਇਰਨ ਦੀ ਦਵਾਈ ਵੀ ਲੈਂਦੇ ਹੋ ਅਤੇ ਨਿੰਬੂ ਪਾਣੀ ਦਾ ਵੀ ਸੇਵਨ ਕਰਦੇ ਹੋ ਤਾਂ ਆਇਰਨ ਦੀ ਦਵਾਈ ਦਾ ਕੋਈ ਅਸਰ ਨਹੀਂ ਹੋਵੇਗਾ। ਕਿਡਨੀ ਅਤੇ ਲੀਵਰ ਦੀ ਸਮੱਸਿਆ ਵਿੱਚ ਨਿੰਬੂ ਪਾਣੀ ਨਹੀਂ ਲੈਣਾ ਚਾਹੀਦਾ ਹੈ। ਕਿਉਂਕਿ ਇਹ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਯੂਰਿਕ ਐਸਿਡ ਦੀ ਗਾਊਟ ਯਾਨੀ ਗੱਠ ਬਣਾ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਲੀਵਰ ਅਤੇ ਕਿਡਨੀ ਦੀ ਸਮੱਸਿਆ ਹੈ ਉਹ ਨਿੰਬੂ ਪਾਣੀ ਨਾ ਪੀਣ।