ਨਿੰਬੂ ਦੇ ਫ਼ਾਇਦੇ ਜਾਣ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨੀਂਬੂ ਨੂੰ ਇਕ ਦਵਾਈ ਦੇ ਰੂਪ ਵਿਚ ਵਰਤੋਂ ਕੀਤਾ ਜਾਂਦਾ ਹੈ। ਨੀਂਬੂ ਤੁਹਾਡੀ ਸਬਜ਼ੀ ਦੀ ਟੋਕਰੀ ਵਿਚ ਹਮੇਸ਼ਾ ਪਾਈ ਜਾਣ ਵਾਲੀ ਚੀਜ਼ ਹੈ। ਇਹ ਨੀਂਬੂ ਜਿਨ੍ਹਾਂ ਤੁਹਾਡਾ ਖਾਣ...

Lemon

ਨਿੰਬੂ ਨੂੰ ਇਕ ਦਵਾਈ ਦੇ ਰੂਪ ਵਿਚ ਵਰਤੋਂ ਕੀਤਾ ਜਾਂਦਾ ਹੈ। ਨਿੰਬੂ ਤੁਹਾਡੀ ਸਬਜ਼ੀ ਦੀ ਟੋਕਰੀ ਵਿਚ ਹਮੇਸ਼ਾ ਪਾਈ ਜਾਣ ਵਾਲੀ ਚੀਜ਼ ਹੈ। ਇਹ ਨਿੰਬੂ ਜਿਨ੍ਹਾਂ ਤੁਹਾਡਾ ਖਾਣ ਦਾ ਸਵਾਦ ਵਧਾਉਂਦਾ ਹੈ ਉਨਾਂ ਹੀ ਤੁਹਾਡੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ।  ਇਹ ਖੱਟਾ ਫਲ ਵਿਟਾਮਿਨ ਸੀ, ਵਿਟਾਮਿਨ ਬੀ, ਫ਼ਾਸਫੋਰਸ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੈ। ਨਿੰਬੂ ਦਾ ਰਸ ਐਸਿਡ ਅਤੇ ਕੁਦਰਤੀ ਖੰਡ ਨਾਲ ਭਰਪੂਰ ਹੈ। ਨਿੰਬੂ ਦੇ ਰਸ ਵਿਚ ਪਾਏ ਜਾਣ ਵਾਲੇ ਪੋਸ਼ਣ ਤੱਤ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰ ਸਕਦੇ ਹਨ। ਇਹ ਅੰਦਰ ਤੋਂ ਸਿਹਤ ਅਤੇ ਬਾਹਰ ਤੋਂ ਤੁਹਾਡੀ ਚਮੜੀ ਦੀ ਦੇਖਭਾਲ ਕਰਦਾ ਹੈ।

ਨਿੰਬੂ ਦਾ ਕੁਦਰਤੀ ਐਸਿਡ ਮਰੀ ਹੋਈ ਕੋਸ਼ਿਕਾਵਾਂ ਨੂੰ ਹਟਾਉਂਦਾ ਹੈ, ਉਮਰ ਦੇ ਨਿਸ਼ਾਨ, ਅਣਚਾਹੀ ਝੁੱਰੜੀਆਂ ਨੂੰ ਹਲਕਾ ਕਰਦਾ ਹੈ ਅਤੇ ਚਿਹਰੇ 'ਤੇ ਆਏ ਦਾਗ ਧੱਬੇ ਅਤੇ ਨਿਸ਼ਾਨਾਂ ਨੂੰ ਸਾਫ਼ ਕਰਦਾ ਹੈ। ਗਰਮੀ ਦੇ ਦਿਨਾਂ 'ਚ ਅਕਸਰ ਚੱਕਰ ਆ ਰਹੇ ਹੋਣ ਜਾਂ ਉਲਟੀ ਆ ਰਹੀ ਹੋਵੇ ਤਾਂ ਨਿੰਬੂ ਦੇ ਟੁਕੜੇ 'ਤੇ ਕਾਲਾ ਲੂਣ, ਕਾਲੀ ਮਿਰਚ ਲਗਾ ਕੇ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਲਟੀ ਵੀ ਬੰਦ ਹੋ ਜਾਂਦੀ ਹੈ। ਬਦਹਜ਼ਮੀ ਹੋਣ 'ਤੇ ਨਿੰਬੂ ਕੱਟ ਕੇ ਉਸ ਦੀ ਫੱਕਾ ਜਾਂ ਛੋਟੇ ਟੁਕੜੇ ਵਿਚ ਕਾਲਾ ਲੂਣ ਲਗਾ ਕੇ ਚੱਟਣ ਨਾਲ ਆਰਾਮ ਆਉਂਦਾ ਹੈ। 

ਜਿਨ੍ਹਾਂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਢਿੱਡ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਨਿੰਬੂ ਦੀ ਫੱਕਾ ਵਿਚ ਕਾਲਾ ਜਾਂ ਸੇਂਧਾ ਲੂਣ ਲਗਾ ਕੇ ਉਸ ਨੂੰ ਤਵੇ 'ਤੇ ਗਰਮ ਕਰ ਕੇ ਚੂਸਣ ਨਾਲ ਨਾ ਸਿਰਫ਼ ਦਰਦ ਵਿਚ ਆਰਾਮ ਮਿਲਦਾ ਹੈ ਸਗੋਂ ਭੁੱਖ ਵੀ ਖੁੱਲ ਕੇ ਲੱਗਦੀ ਹੈ। ਇੱਕ ਗਲਾਸ ਪਾਣੀ ਵਿਚ ਇਕ ਨਿੰਬੂ ਦਾ ਰਸ ਨਿਚੋੜ ਕੇ ਇਕ ਚੰਮਚ ਖੰਡ ਪੀਸ ਕੇ ਮਿਲਾ ਕੇ ਪੀਣ ਨਾਲ ਹੈਜੇ ਵਰਗਾ ਬੀਮਾਰੀ ਵੀ ਠੀਕ ਹੋ ਜਾਂਦਾ ਹੈ। ਜੇਕਰ ਮਾਲਿਸ਼ ਨਾ ਵੀ ਕਰੋ ਤਾਂ ਸਿਰ ਧੋਣੇ ਦੇ ਪਾਣੀ ਵਿਚ ਦੋ ਨਿੰਬੂ ਨਿਚੋੜ ਕੇ ਇਕ ਹਫ਼ਤਾ ਲਗਾਤਾਰ ਵਰਤੋਂ ਕਰਨ ਨਾਲ ਵਾਲ ਮੁਲਾਇਮ ਹੁੰਦੇ ਹਨ, ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਖੁਸ਼ਕੀ ਜਾਂ ਰੂਸੀ ਵੀ ਘੱਟ ਹੁੰਦੀ ਹੈ। 

ਸਵੇਰੇ ਨਹਾਉਣ ਸਮੇਂ ਪਹਿਲਾਂ ਨਿੰਬੂ ਦੇ ਛਿਲਕੀਆਂ ਨੂੰ ਚਿਹਰੇ 'ਤੇ ਹੌਲੀ - ਹੌਲੀ ਮਲ ਕੇ 2 - 3 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਵੋ। ਇਸ ਨੂੰ 10-15 ਦਿਨ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਇਹ ਬਾਜ਼ਾਰ ਵਿਚ ਮਿਲਣ ਵਾਲੇ ਕਿਸੇ ਬਲੀਚਿੰਗ ਕਰੀਮ ਜਾਂ ਬਿਊਟੀ ਪਾਲਰ ਵਿਚ ਕਰਾਏ ਜਾਣ ਵਾਲੇ ਬਲੀਚ ਦਾ ਕੰਮ ਕਰੇਗਾ। ਨਿੰਬੂ ਦਾ ਰਸ ਅਤੇ ਗੁਲਾਬ ਜਲ ਬਰਾਬਰ ਮਾਤਰਾ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ, ਕੁੱਝ ਦਿਨਾਂ ਦੇ ਲਗਾਤਾਰ ਵਰਤੋਂ ਨਾਲ ਚਿਹਰਾ ਬੇਦਾਗ ਅਤੇ ਚਮੜੀ ਕੋਮਲ ਅਤੇ ਸਾਫ਼ ਹੋ ਜਾਂਦੀ ਹੈ। 

ਨਿੰਬੂ ਅਤੇ ਤੁਲਸੀ ਦੀਆਂ ਪੱਤੀਆਂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ ਕਿਸੇ ਕੱਚ ਦੇ ਭਾਂਡੇ ਵਿਚ ਰੱਖ ਲਵੋ ਅਤੇ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਹਲਕੇ ਹੱਥ ਨਾਲ ਚਿਹਰੇ 'ਤੇ ਲਗਾਓ। ਕੁੱਝ ਦਿਨ ਵਰਤੋਂ ਕਰਨ ਨਾਲ ਚਿਹਰੇ 'ਤੇ ਝਾਇਆਂ ਜਾਂ ਕਿਸੇ ਵੀ ਕਿਸਮ ਦੇ ਨਿਸ਼ਾਨ ਮਿਟ ਜਾਂਦੇ ਹਨ। ਨਾਰੀਅਲ ਦੇ ਤੇਲ ਵਿਚ ਨਿੰਬੂ ਦਾ ਰਸ ਅਤੇ ਕਪੂਰ ਲਗਾ ਕੇ ਸਿਰ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਬੀਮਾਰੀ ਖ਼ਤਮ ਹੋ ਜਾਂਦੇ ਹਨ।