Food Recipes: ਘਰ ਵਿਚ ਬਣਾਓ ਨਮਕੀਨ ਮਟਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੇ ਬੇਹੱਦ ਸਵਾਦ

Make salted peas at home Food Recipes in punjabi

Make salted peas at home Food Recipes in punjabi : ਸਮੱਗਰੀ: 430 ਗ੍ਰਾਮ ਮੈਦਾ, 50 ਮਿ. ਲੀ ਤੇਲ, 2 ਚਮਚੇ ਅਜਵਾਇਣ, 1 ਚਮਚਾ ਕਾਲੀ ਮਿਰਚ (ਪੀਸੀ ਹੋਈ), 1 ਚਮਚਾ ਲੂਣ, 200 ਮਿ. ਲੀ ਗਰਮ ਪਾਣੀ ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਮੈਦਾ, ਤੇਲ, ਅਜਵਾਇਣ, ਕਾਲੀ ਮਿਰਚ ਅਤੇ ਲੂਣ ਚੰਗੀ ਤਰ੍ਹਾਂ ਮਿਲਾ ਲਉ। ਹੁਣ ਇਸ ਵਿਚ ਗਰਮ ਪਾਣੀ ਮਿਲਾ ਕੇ ਆਟੇ ਦੀ ਤਰ੍ਹਾਂ ਗੁੰਨ੍ਹ ਲਉ ਅਤੇ ਢੱਕ ਕੇ 20-30 ਮਿੰਟ ਲਈ ਰੱਖ ਲਉ।

ਇਹ ਵੀ ਪੜ੍ਹੋ: HouseHold Tips: ਲੋਹੇ ਦੇ ਭਾਂਡਿਆਂ ਤੋਂ ਇੰਜ ਸਾਫ਼ ਕਰੋ ਜੰਗਾਲ

ਉਸ ਤੋਂ ਬਾਅਦ ਆਟੇ ਦੀਆਂ ਟਿੱਕੀਆਂ ਬਣਾ ਲਉ ਫਿਰ ਉਨ੍ਹਾਂ ਨੂੰ ਰੋਟੀ ਦੀ ਤਰ੍ਹਾਂ ਵੇਲ ਲਉ। ਧਿਆਨ ਰੱਖੋ ਕਿ ਰੋਟੀ ਨਾਲੋਂ ਜ਼ਿਆਦਾ ਮੋਟੀ ਹੋਣੀਆਂ ਚਾਹੀਦੀਆਂ ਹਨ। ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਅਪਣੇ ਪਸੰਦ ਦੇ ਆਕਾਰ ਵਿਚ ਕੱਟ ਲਉ ਜਾਂ ਸਿੱਧੀਆਂ ਕੱਟ ਲਉ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (8 ਫਰਵਰੀ 2024) 

ਕੱਟਣ ਤੋਂ ਬਾਅਦ ਹਰ ਟੁਕੜੇ ਨੂੰ ਅਲੱਗ-ਅਲੱਗ ਰੱਖੋ ਤਾਂ ਜੋ ਇਕ ਦੂਸਰੇ ਨਾਲ ਨਾ ਚਿਪਕਣ। ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਕੱਟੇ ਹੋਏ ਟੁਕੜਿਆਂ ਨੂੰ ਫ਼ਰਾਈ ਕਰੋ। ਇਨ੍ਹਾਂ ਨੂੰ ਉਦੋਂ ਤਕ ਫ਼ਰਾਈ ਕਰੋ ਜਦੋਂ ਤਕ ਇਹ ਭੂਰੇ ਨਾ ਹੋ ਜਾਣ। ਤਲਣ ਦੇ ਬਾਅਦ ਇਨ੍ਹਾਂ ਨੂੰ ਇਕ ਪੇਪਰ ’ਤੇ ਕੱਢ ਲਉ। ਠੰਢਾ ਹੋਣ ’ਤੇ ਇਨ੍ਹਾਂ ਨੂੰ ਕਿਸੇ ਡੱਬੇ ਵਿਚ ਪਾ ਲਉ। ਤੁਹਾਡੇ ਨਮਕੀਨ ਮਟਰ ਬਣ ਕੇ ਤਿਆਰ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make salted peas at home Food Recipes in punjabi, stay tuned to Rozana Spokesman)