ਘਰ ਦੀ ਰਸੋਈ ਵਿਚ : ਗ੍ਰੀਨ ਮਟਰ ਪਰੌਂਠਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਦਾ ਨਾਸ਼ਤਾ ਹੈਲਦੀ ਹੋਵੇ ਤਾਂ ਆਲੂ ਦੇ ਪਰੌਂਠੇ ਨਹੀਂ ਸਗੋਂ ਮਟਰ ਦੇ ਪਰੌਂਠੇ ਖਾਓ। ਇਹ ਖਾਣ 'ਚ ਸੁਆਦ ਵੀ ਹੈ ਅਤੇ ਬਣਾਉਣ 'ਚ ...

Green Matar Paratha

ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਵੇਰ ਦਾ ਨਾਸ਼ਤਾ ਹੈਲਦੀ ਹੋਵੇ ਤਾਂ ਆਲੂ ਦੇ ਪਰੌਂਠੇ ਨਹੀਂ ਸਗੋਂ ਮਟਰ ਦੇ ਪਰੌਂਠੇ ਖਾਓ। ਇਹ ਖਾਣ 'ਚ ਸੁਆਦ ਵੀ ਹੈ ਅਤੇ ਬਣਾਉਣ 'ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 

ਸਮੱਗਰੀ - ਕਣਕ ਦਾ ਆਟਾ 360 ਗ੍ਰਾਮ, ਨਮਕ 1/2 ਚਮਚ, ਤੇਲ 1 ਚਮਚ, ਪਾਣੀ 220 ਮਿਲੀਲੀਟਰ, ਅੱਧੇ ਉਬਲੇ ਹੋਏ ਮਟਰ 360 ਗ੍ਰਾਮ, ਅਦਰਕ 1 ਚਮਚ, ਨਮਕ 1 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਧਨੀਆ ਪਾਊਡਰ 1/2 ਚਮਚ, ਗਰਮ ਮਸਾਲਾ 1/4 ਚਮਚ, ਧਨੀਆ 2 ਚਮਚ, ਤੇਲ 

ਵਿਧੀ - ਸੱਭ ਤੋਂ ਪਹਿਲਾਂ ਬਾਊਲ 'ਚ 360 ਗ੍ਰਾਮ ਕਣਕ ਦਾ ਆਟਾ,1/2 ਚਮਚ ਨਮਕ, 1 ਚਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਫਿਰ ਬਲੈਂਡਰ 'ਚ 360 ਗ੍ਰਾਮ ਅੱਧੇ ਉਬਲੇ ਮਟਰ, 1 ਚਮਚ ਹਰੀ ਮਿਰਚ, 1 ਚਮਚ ਅਦਰਕ ਪਾ ਕੇ ਬਲੈਂਡ ਕਰਕੇ ਗਰਮ ਮਸਾਲਾ, 2 ਚਮਚ ਧਨੀਆ ਮਿਲਾ ਲਓ। ਗੁੰਨੇ ਹੋਏ ਆਟੇ 'ਚ ਕੁਝ ਹਿੱਸਾ ਲੈ ਕੇ ਲੋਈ ਬਣਾ ਲਓ ਅਤੇ ਫਿਰ ਇਸ ਨੂੰ ਥੋੜ੍ਹਾ ਜਿਹਾ ਵੇਲ ਲਓ ਅਤੇ ਇਸ 'ਤੇ ਬਰੱਸ਼ ਦੇ ਨਾਲ ਤੇਲ ਲਗਾ ਕੇ ਇਸ 'ਚ ਮਟਰ ਦੇ ਮਿਸ਼ਰਣ ਨੂੰ ਭਰ ਕੇ ਕਰਵ ਕਰ ਲਓ।

ਫਿਰ ਇਸ ਨੂੰ ਵੇਲ ਲਓ ਅਤੇ ਤਵੇ ਨੂੰ ਗਰਮ ਕਰਕੇ ਉਸ 'ਤੇ ਪਾ ਦਿਓ ਅਤੇ ਹਲਕਾ ਬ੍ਰਾਊਨ ਹੋਣ ਤਕ ਸੇਕੋ ਅਤੇ ਦੂਜੀ ਸਾਈਡ ਬਦਲੋ। ਫਿਰ ਘੱਟ ਗੈਸ 'ਤੇ ਸੇਕਦੇ ਹੋਏ ਇਸ ਦੇ ਦੋਵਾਂ ਸਾਈਡਾਂ 'ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਨਾਲ ਸੇਕ ਲਓ। ਤੁਹਾਡਾ ਭਰਵਾਂ ਗ੍ਰੀਨ ਮਟਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਆਚਾਰ ਨਾਲ ਸਰਵ ਕਰੋ।