ਘਰ ਦੀ ਰਸੋਈ ਵਿਚ : ਰਸਮਲਾਈ ਰਸਗੁੱਲੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣਾ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਹੁੰਦਾ ਹੈ ਅਤੇ ਗੱਲ ਜੇਕਰ ਰਸਗੁੱਲੇ ਜਾਂ ਰਸਮਲਾਈ ਦੀ ਕੀਤੀ ਹੋਵੇ ਤਾਂ ਸਭ ਦਾ ਮਨ ਲਲਚਾਉਣ ....

Rasmalai Rasgulla

ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣਾ ਬਹੁਤ ਸਾਰੇ ਲੋਕਾਂ ਦਾ ਸ਼ੌਂਕ ਹੁੰਦਾ ਹੈ ਅਤੇ ਗੱਲ ਜੇਕਰ ਰਸਗੁੱਲੇ ਜਾਂ ਰਸਮਲਾਈ ਦੀ ਕੀਤੀ ਹੋਵੇ ਤਾਂ ਸਭ ਦਾ ਮਨ ਲਲਚਾਉਣ ਲੱਗਦਾ ਹੈ। ਤੁਸੀਂ ਬਾਜ਼ਾਰ ਦੀ ਬਣੀ ਹੋਈ ਰਸਮਲਾਈ ਤੇ ਰਸਗੁੱਲੇ ਤਾਂ ਬਹੁਤ ਖਾਧੇ ਹੋਣਗੇ ਅੱਜ ਅਸੀਂ ਤੁਹਾਨੂੰ ਘਰ 'ਚ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਦੱਸ ਰਹੇ ਹਾਂ।

ਸਮੱਗਰੀ—ਪਨੀਰ-250 ਗ੍ਰਾਮ, ਬੇਕਿੰਗ ਪਾਊਡਰ-1 ਚੁਟਕੀ, ਰਬੜੀ-500 ਗ੍ਰਾਮ, ਮੈਦਾ -2 ਵੱਡੇ ਚਮਚ, ਚੀਨੀ-600 ਗ੍ਰਾਮ, ਪਿਸਤਾ-2 ਛੋਟੇ।

ਵਿਧੀ—ਸਭ ਤੋਂ ਪਹਿਲਾਂ ਅੱਧੀ ਚੀਨੀ ਕੱਢ ਕੇ ਪੀਸ ਲਓ। ਹੁਣ ਮੈਦੇ ਨੂੰ ਛਾਣ ਕੇ ਬੇਕਿੰਗ ਪਾਊਡਰ ਅਤੇ ਪਨੀਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਨਾਲ ਗੁੰਨ੍ਹ ਲਓ ਫਿਰ ਉਸ ਦੇ ਛੋਟੇ-ਛੋਟੇ ਗੋਲੇ ਬਣਾ ਕੇ ਥੋੜ੍ਹਾ ਜਿਹਾ ਚਪਟਾ ਕਰ ਲਓ। ਰਬੜੀ 'ਚ ਚੀਨੀ ਦਾ ਪਾਊਡਰ ਮਿਲਾ ਕੇ ਫਰਿਜ਼ 'ਚ ਠੰਡਾ ਹੋਣ ਲਈ ਰੱਖੋ। ਹੁਣ ਇਕ ਚਮਚ ਮੈਦੇ ਨੂੰ ਇਕ ਕੌਲੀ ਪਾਣੀ 'ਚ ਚੰਗੀ ਤਰ੍ਹਾਂ ਨਾਲ ਘੋਲੋ ਅਤੇ ਧਿਆਨ ਰੱਖੋ ਕਿ ਇਸ 'ਚ ਗੁਠਲੀਆਂ ਨਾ ਬਣਨ।

ਹੁਣ ਇਕ ਚਮਚ ਮੈਦੇ ਨੂੰ ਇਕ ਕੌਲੀ ਪਾਣੀ ਪਾ ਕੇ ਉਬਾਲਣ ਲਈ ਗੈਸ 'ਤੇ ਰੱਖੋ। ਹੁਣ ਇਸ ਚਾਸ਼ਨੀ 'ਚ ਪਹਿਲਾਂ ਤੋਂ ਤਿਆਰ ਕੀਤਾ ਗਿਆ ਮੈਦੇ ਦਾ ਘੋਲ ਮਿਲਾ ਦਿਓ। ਹੁਣ ਇਸ 'ਚ ਪਨੀਰ ਦੇ ਪਹਿਲਾਂ ਤੋਂ ਬਣੇ ਹੋਏ ਗੋਲੇ ਪਾ ਕੇ ਪਕਾਓ। ਧਿਆਨ ਰੱਖੋ ਕਿ ਚਾਸ਼ਨੀ ਗਾੜ੍ਹੀ ਨਾ ਹੋ ਪਾਏ। ਲੋੜ ਪਏ ਤਾਂ ਇਸ 'ਚ ਹੋਰ ਪਾਣੀ ਮਿਕਸ ਕਰੋ।

ਜਦੋਂ ਰਸਗੁੱਲਿਆਂ 'ਚ ਛੋਟੇ-ਛੋਟੇ ਛੇਕ ਦਿੱਸਣ ਲੱਗੇ ਤਾਂ ਸਮਝ ਜਾਣਾ ਕੀ ਇਹ ਬਣ ਕੇ ਤਿਆਰ ਹੈ। ਇਕ ਭਾਂਡੇ 'ਚ 1 ਲੀਟਰ ਪਾਣੀ 'ਚ ਚਾਸ਼ਨੀ ਸਮੇਤ ਸਾਰੇ ਰਸਗੁੱਲੇ ਪਾ ਕੇ ਠੰਡੇ ਹੋਣ ਲਈ ਰੱਖ ਦਿਓ। ਰਸਗੁੱਲੇ ਠੰਡੇ ਹੋ ਜਾਣ ਤਾਂ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਨਿਚੋੜ ਕੇ ਰਬੜੀ 'ਚ ਪਾ ਦਿਓ। ਹੁਣ ਤੁਹਾਡੀ ਰਸਮਲਾਈ ਤਿਆਰ ਹੈ ਇਸ ਦੇ ਉੱਪਰ ਪਿਸਤਾ ਪਾ ਕੇ ਖਾਓ।