ਸਵੀਟ ਕਚੌਰੀ ਬਣਾਉਣ ਦੀ ਰੈਸਿਪੀ, ਘਰ ਹੀ ਬਣਾਓ ਆਸਾਨੀ ਨਾਲ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੂੰਹ 'ਚ ਪਾਣੀ ਲਿਆਉਣ ਵਾਲੀ ਇਸ ਰੈਸਿਪੀ ਵਿਚੋਂ ਤੁਹਾਨੂੰ ਡਰਾਈ ਫਰੂਟਸ, ਇਲਾਇਚੀ, ਕੇਸਰ ਅਤੇ ਖੋਏ ਦਾ ਸਵਾਦ ਆਵੇਗਾ। 

File Photo

ਸਵੀਟ ਕਚੌਰੀ ਰੈਸਿਪੀ: ਆਪਣੀ ਮਨਪਸੰਦ ਕਰਿਸਪੀ ਕਚੌਰੀ ਨੂੰ ਇੱਕ ਮਿੱਠੇ ਦਾ ਟਵਿੱਸਟ ਦਿਓ ਮੂੰਹ 'ਚ ਪਾਣੀ ਲਿਆਉਣ ਵਾਲੀ ਇਸ ਰੈਸਿਪੀ ਵਿਚੋਂ ਤੁਹਾਨੂੰ ਡਰਾਈ ਫਰੂਟਸ, ਇਲਾਇਚੀ, ਕੇਸਰ ਅਤੇ ਖੋਏ ਦਾ ਸਵਾਦ ਆਵੇਗਾ। 

ਮਿੱਠੀ ਕਚੌਰੀ ਬਣਾਉਣ ਦੀ ਸਮੱਗਰੀ
250 ਗ੍ਰਾਮ ਮੈਦਾ
1 ਟੇਬਲ ਸਪੂਨ ਵੇਸਣ
1 ਚੱਮਚ ਘਿਓ
ਪਾਣੀ (ਆਟਾ ਬਣਾਉਣ ਲਈ)
ਤੇਲ (ਡੂੰਘਾ ਫਰਾਈ ਕਰਨ ਲਈ)

100 ਗ੍ਰਾਮ ਕੈਸਟਰ ਚੀਨੀ
150 ਗ੍ਰਾਮ ਖੋਇਆ
ਟੁਕੜੇ ਵਿਚ ਕੱਟੇ ਹੋਏ 100 ਗ੍ਰਾਮ ਡਰਾਈ ਫਰੂਟ
1/4 ਚੱਮਚ ਹਰੀ ਇਲਾਇਚੀ
ਕੇਸਰ ਸਿਰਪ ਦੇ ਲਈ 

250 ਗ੍ਰਾਮ ਚੀਨੀ
250 ਮਿਲੀਲੀਟਰ (ਮਿ.ਲੀ.) ਪਾਣੀ
ਅੱਧਾ ਚਮਚਾ ਕੇਸਰ ਦੇ ਰੇਸ਼ੇ 

ਮਿੱਠੀ ਕਚੌਰੀ ਬਣਾਉਣ ਦੀ ਵਿਧੀ
1 ਮੈਦੇ ਅਤੇ ਵੇਸਣ ਨੂੰ ਇਕ ਬਰਤਨ ਵਿਚ ਛਾਣ ਲਵੋ। ਹੱਥ ਨਾਲ ਇਸ ਆਟੇ ਵਿਚ ਘਿਓ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਥੋੜ੍ਹਾ ਜਿਹਾ ਪਾਣੀ ਪਾ ਕੇ ਆਟੇ ਗੁੰਨ ਲਵੋ। 
2. ਆਟੇ ਨੂੰ ਢੱਕ ਕੇ ਇਸ ਨੂੰ 15 ਮਿੰਟ ਲਈ ਇਕ ਪਾਸੇ ਰੱਖੋ। ਕਚੌਰੀ ਵਿਚ ਭਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਮਿਲਾਓ।
3. ਚਾਸ਼ਨੀ ਦੇ ਲਈ ਪਾਣੀ ਵਿਚ ਚੀਨੀ ਨੂੰ ਪੂਰੀ ਤਰ੍ਹਾਂ ਘੋਲ ਕੇ ਇਸ ਨੂੰ 15 ਮਿੰਟ ਤੱਕ ਉਬਾਲੋ। ਇਸ ਵਿਚ ਕੇਸਰ ਦਾ ਲਿਕਿਊਡ ਪਾ ਕੇ ਚੰਗੀ ਤਰ੍ਹਾਂ ਮਿਲਾਓ।  

4 ਇਕ ਗੋਲ ਆਕਾਰ ਵਿਚ ਇਕ ਪੇੜੇ ਨੂੰ ਵੇਲ ਲਵੋ। ਇਸ ਦੇ ਵਿਚ ਫੀਲਿੰਗ ਰੱਖੋ ਅਤੇ ਕਿਨਾਰਿਆਂ ਤੇ ਥੋੜ੍ਹ ਜਿਹਾ ਪਾਣੀ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਸੀਲ ਕਰ ਲਵੋ। 
5. ਸਾਰੀਆਂ ਕਚੌਰੀਆਂ ਨੂੰ ਘੱਟ ਸੇਕ 'ਤੇ ਗਰਮ ਤੇਲ ਵਿਚ ਫਰਾਈ ਕਰੋ। ਜਦੋਂ ਇਹ ਭੂਰੇ ਰੰਗ ਦੀ ਹੋ ਜਾਣ ਤਾਂ ਇਸ ਨੂੰ ਤੇਲ ਵਿਚੋਂ ਬਾਹਰ ਕੱਢ ਲਵੋ। 
6. ਕਚੌਰੀ ਨੂੰ ਉੱਪਰ ਤੋਂ ਤੋੜੋ ਅਤੇ ਪਰੋਸਣ ਵੇਲੇ ਇਕ ਚਮਚ ਕੇਸਰ ਦਾ ਸ਼ਰਬਤ ਮਿਲਾ ਕੇ ਇਸ ਨੂੰ ਸਰਵ ਕਰੋ।