ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਗੁੜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗੁੜ ਬੱਚਿਆਂ ਲਈ ਕਾਫੀ ਲਾਭਦਾਇਕ ਸਾਬਿਤ ਹੁੰਦਾ ਹੈ।

Jaggery

ਪੋਸ਼ਟਿਕ ਤੱਤਾਂ ਵਾਲੇ ਪਦਾਰਥਾਂ ਵਿਚ ਗੁੜ ਦਾ ਸੇਵਨ ਕਾਫੀ ਫ਼ਾਇਦੇਮੰਦ ਰਹਿੰਦਾ ਹੈ। ਗੁੜ ਬੱਚਿਆਂ ਲਈ ਕਾਫੀ ਲਾਭਦਾਇਕ ਸਾਬਿਤ ਹੁੰਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਦੇ ਸਰੀਰ ਵਿਚ ਕਈ ਜ਼ਰੂਰੀ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਲਈ ਗੁੜ ਦਾ ਸੇਵਨ ਕਿਵੇਂ ਫ਼ਾਇਦੇਮੰਦ ਹੁੰਦਾ ਹੈ।

ਹਿਮੋਗਲੋਬਿਨ
ਗੁੜ ਵਿਚ ਆਇਰਨ ਹੁੰਦਾ ਹੈ। ਆਇਰਨ ਸਰੀਰ ਵਿਚ ਹਿਮੋਗਲੋਬਿਨ ਬਨਾਉਣ ‘ਚ ਮਦਦ ਕਰਦਾ ਹੈ। ਹਿਮੋਗਲੋਬਿਨ ਦੀ ਪੂਰਤੀ ਲਈ  ਗੁੜ ਦਾ ਸੇਵਨ ਕਰਨਾ ਫ਼ਾਇਦੇਮੰਦ ਰਹਿੰਦਾ ਹੈ।

ਹੱਡੀਆਂ ਦੀ ਮਜ਼ਬੂਤੀ
ਗੁੜ ਮਿਨਰਲਜ਼, ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਇਸ ਦੀ ਮਦਦ ਨਾਲ ਹੱਡੀਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ।

ਸਰਦੀ-ਜ਼ੁਕਾਮ ਤੋਂ ਨਿਜਾਤ
ਮੌਸਮ ਦੇ ਬਦਲਣ ਨਾਲ ਕਈ ਵਾਰ ਅਸੀਂ ਸਰਦੀ ਅਤੇ ਜ਼ੁਕਾਮ ਆਦਿ ਬਿਮਾਰੀਆਂ ਨਾਲ ਪਰੇਸ਼ਾਨ ਹੋ ਜਾਂਦੇ ਹਾਂ। ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਗੁੜ ਕਾਫੀ ਅਹਿਮ ਸਾਬਿਤ ਹੁੰਦਾ ਹੈ। ਗੁੜ ਦੀ ਮਦਦ ਨਾਲ ਸਰਦੀ-ਜ਼ੁਕਾਮ ਆਦਿ ਤੋਂ ਅਸਾਨੀ ਨਾਲ ਨਿਜਾਤ ਪਾਈ ਜਾ ਸਕਦੀ ਹੈ।

ਲਿਵਰ ਦੀ ਸਮੱਸਿਆ
ਗੁੜ ਵਿਚ ਅਨਰਿਫਾਇੰਡ ਸ਼ੂਗਰ ਪਾਈ ਜਾਂਦੀ ਹੈ। ਇਸ ਦੀ ਮਦਦ ਨਾਲ ਸਰੀਰ ਨੂੰ ਡਿਟਾਕਸ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਗੁੜ ਦੇ ਸੇਵਨ ਨਾਲ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢ ਕੇ ਲਿਵਰ ਨੂੰ ਸਾਫ਼ ਕੀਤਾ ਜਾ ਸਕਦਾ ਹੈ।

ਕਬਜ਼ ਤੋਂ ਛੁਟਕਾਰਾ:
ਅਕਸਰ ਗਰਮੀਆਂ ਵਿਚ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਬੱਚਿਆਂ ਦੀ ਪਾਚਨ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ।