ਘਰ ਦੀ ਰਸੋਈ ਵਿਚ : ਤਿਲ ਵੇਸਣ ਬਰਫ਼ੀ ਬਿਨਾਂ ਚਾਸ਼ਨੀ ਦੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਵੇਸਣ - 1 ਕਪ (110 ਗ੍ਰਾਮ), ਤਿਲ - ¾ ਕਪ (110 ਗ੍ਰਾਮ), ਘਿਓ - ½ ਕਪ (110 ਗ੍ਰਾਮ), ਮਾਵਾ - 1 ਕਪ (200 ਗ੍ਰਾਮ), ਖੰਡ - 1.25 ਕਪ (200 ਗ੍ਰਾਮ), ਬਦਾਮ ਫਲੇਕਸ...

Sesame Besan Barfi

ਸਮੱਗਰੀ : ਵੇਸਣ - 1 ਕਪ (110 ਗ੍ਰਾਮ), ਤਿਲ - ¾ ਕਪ (110 ਗ੍ਰਾਮ), ਘਿਓ - ½ ਕਪ (110 ਗ੍ਰਾਮ), ਮਾਵਾ - 1 ਕਪ (200 ਗ੍ਰਾਮ), ਖੰਡ - 1.25 ਕਪ (200 ਗ੍ਰਾਮ), ਬਦਾਮ ਫਲੇਕਸ - ¼ ਕਪ, ਇਲਾਇਚੀ ਪਾਊਡਰ - 1 ਛੋਟੀ ਚੱਮਚ।

ਢੰਗ - ਤਿਲ ਵੇਸਣ ਬਰਫ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਤਿਲ ਭੁੰਨ ਲਓ। ਇਸ ਦੇ ਲਈ ਪੈਨ ਨੂੰ ਗਰਮ ਕਰੋ ਅਤੇ ਤਿਲ ਪਾ ਕੇ ਇਨ੍ਹਾਂ ਨੂੰ ਲਗਾਤਾਰ ਚਲਾਉਂਦੇ ਹੋਏ ਹਲਕਾ ਜਿਹਾ ਕਲਰ ਬਦਲਣ ਤੱਕ ਅਤੇ ਤਿਲ ਦੇ ਫੁੱਲਣ ਤੱਕ ਭੁੰਨ ਲਓ। ਲਗਭੱਗ 1 ਤੋਂ 1.5 ਮਿੰਟ ਵਿਚ ਤੀਲ ਭੁੰਨ ਕੇ ਤਿਆਰ ਹੋ ਜਾਂਦੇ ਹਨ। ਭੁੰਨੇ ਹੋਏ ਤਿਲਾਂ ਨੂੰ ਪਲੇਟ ਵਿਚ ਕੱਢ ਲਓ।

ਪੈਨ ਵਿਚ ਘਿਓ ਪਾ ਕੇ ਪਿਘਲਣ ਦਿਓ। ਘਿਓ ਖੁਰਨ 'ਤੇ ਇਸ ਵਿਚ ਵੇਸਣ ਪਾ ਕਰ ਭੁੰਨੋ। ਵੇਸਣ ਨੂੰ ਲਗਾਤਾਰ ਚਲਾਉਂਦੇ ਹੋਏ, ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਅਤੇ ਚੰਗੀ ਖੂਸ਼ਬੂ ਆਉਣ ਤੱਕ ਭੁੰਨ ਲਓ। ਵੇਸਣ ਦੇ ਭੁੰਨ ਜਾਣ 'ਤੇ ਇਸ ਵਿਚ ਮਾਵਾ ਪਾ ਕੇ ਮਿਕਸ ਕਰੋ। ਗੈਸ ਇਕਦਮ ਹੌਲੀ ਰੱਖੋ। ਵੇਸਣ ਅਤੇ ਮਾਵੇ ਨੂੰ ਲਗਾਤਾਰ ਚਲਾਉਂਦੇ ਹੋਏ ਇਕਸਾਰ ਹੋਣ ਤੱਕ ਪਕਾਓ। ਲਗਭੱਗ 10 ਮਿੰਟ ਵਿਚ ਵੇਸਣ ਅਤੇ ਮਾਵਾ ਚੰਗੀ ਤਰ੍ਹਾਂ ਮਿਕਸ ਹੋਕੇ ਭੁੰਨ ਕਰ ਤਿਆਰ ਹਨ। ਗੈਸ ਇੱਕਦਮ ਹੌਲੀ ਕਰ ਦਿਓ ਅਤੇ ਇਹਨਾਂ ਵਿਚ ਪਾਊਡਰ ਖੰਡ ਮਿਕਸ ਕਰੋ ਅਤੇ ਪੀਸੇ ਹੋਏ ਤਿਲ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ 'ਤੇ, ਬਰਫ਼ੀ ਨੂੰ ਜਮਾਉਣ ਲਈ ਘਿਓ ਨਾਲ ਚੀਕਣੀ ਦੀ ਹੋਈ ਟ੍ਰੇ ਲਓ ਇਸ ਵਿਚ ਬਰਫ਼ੀ ਦਾ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਬਰਾਬਰ ਫੈਲਾ ਦਿਓ। ਬਦਾਮ ਦੇ ਪਤਲੇ ਟੁਕੜਿਆਂ ਨੂੰ ਇਸ ਦੇ ਉਤੇ ਫੈਲਾ ਦਿਓ ਅਤੇ ਕੜਛੀ ਨਾਲ ਇਨ੍ਹਾਂ ਨੂੰ ਦਬਾ ਦਿਓ। ਬਰਫ਼ੀ ਨੂੰ ਸੈਟ ਹੋਣ ਲਈ ਰੱਖ ਦਿਓ। ਲਗਭੱਗ 1 ਘੰਟੇ ਬਾਅਦ ਬਰਫ਼ੀ ਤਿਆਰ ਹੈ। ਹੁਣ ਇਸ ਨੂੰ ਅਪਣੀ ਪਸੰਦ ਮੁਤਾਬਕ ਛੋਟੇ ਜਾਂ ਵੱਡੇ ਟੁਕੜਿਆਂ ਵਿਚ ਜਿਵੇਂ ਚਾਹੋ ਕੱਟ ਲਓ।

ਟੁਕੜਿਆਂ ਨੂੰ ਟ੍ਰੇ ਤੋਂ ਕੱਢਣ ਲਈ ਤੁਸੀਂ ਟ੍ਰੇ ਨੂੰ ਗੈਸ 'ਤੇ ਹਲਕਾ ਜਿਹਾ ਗਰਮ ਕਰ ਕੇ ਟੁਕੜੇ ਟ੍ਰੇ ਤੋਂ ਕੱਢ ਕਰ ਵੱਖ ਕਰ ਲਓ। ਬਰਫ਼ੀ ਨੂੰ ਸਰਵਿੰਗ ਪਲੇਟ ਵਿਚ ਕੱਢ ਲਓ। ਹੁਣ ਤੁਸੀਂ ਤਿਲ ਵੇਸਣ ਬਰਫ਼ੀ ਨੂੰ ਕੰਟੇਨਰ ਵਿਚ ਭਰ ਕੇ ਅਤੇ ਫਰਿਜ਼ ਵਿਚ ਰੱਖ ਕੇ 10 - 12 ਦਿਨਾਂ ਤੱਕ ਖਾਣ ਲਈ ਵਰਤੋਂ ਵਿਚ ਲਿਆ ਸਕਦੇ ਹੋ।