ਘਰ ਦੀ ਰਸੋਈ ਵਿਚ : ਤਿਲ ਦੇ ਲੱਡੂ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਤਿਲ ਦੇ ਲੱਡੂ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ...

Sesame laddu

ਜੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਤਿਲ ਦੇ ਲੱਡੂ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਇਸ ਨੂੰ ਖਾ ਕੇ ਪੂਰਾ ਦਿਨ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਕੁਝ ਲੋਕ ਇਨ੍ਹਾਂ ਨੂੰ ਤਿਲਕੁਟ ਵੀ ਕਹਿੰਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 

ਸਮੱਗਰੀ - ਤਿਲ ਦੇ ਬੀਜ 370 ਗ੍ਰਾਮ, ਨਾਰੀਅਲ(ਕਦੂਕਸ ਕੀਤਾ ਹੋਇਆ) 80 ਗ੍ਰਾਮ, ਘਿਉ 80 ਮਿਲੀਲੀਟਰ, ਗੁੜ 370 ਗ੍ਰਾਮ, ਇਲਾਇਚੀ 1 ਚਮਚ

ਬਣਾਉਣ ਦੀ ਵਿਧੀ - ਸੱਭ ਤੋਂ ਪਹਿਲਾਂ ਪੈਨ 'ਚ 370 ਗ੍ਰਾਮ ਤਿਲ ਦੇ ਬੀਜ ਪਾ ਕੇ ਸੁਨਿਹਰਾ ਭੂਰੇ ਰੰਗ ਦੇ ਹੋਣ ਤਕ ਫ੍ਰਾਈ ਕਰੋ। ਫਿਰ ਦੂਜੇ ਪੈਨ ‘ਚ 80 ਗ੍ਰਾਮ ਨਾਰੀਅਲ ਲੈ ਕੇ ਉਦੋਂ ਤਕ ਭੁੰਨ ਲਓ ਜਦੋਂ ਤਕ ਕਿ ਸੁਨਿਹਰੇ ਰੰਗ ਦਾ ਨਾ ਹੋ ਜਾਵੇ ਅਤੇ ਬਾਅਦ ‘ਚ ਇਕ ਸਾਈਡ ਰੱਖੋ। ਫਿਰ ਕੜ੍ਹਾਈ ‘ਚ 80 ਮਿਲੀਲੀਟਰ ਘਿਉ ਗਰਮ ਕਰ ਕੇ 370 ਗ੍ਰਾਮ ਗੁੜ ਪਾਓ

ਅਤੇ ਉਦੋਂ ਤਕ ਹਿਲਾਓ ਜਦੋਂ ਤਕ ਕਿ ਇਹ ਪੂਰੀ ਤਰ੍ਹਾਂ ਨਾਲ ਘੁੱਲ ਨਾ ਜਾਵੇ। ਫਿਰ ਇਸ ‘ਚ 370 ਗ੍ਰਾਮ ਭੁੰਨੇ ਹੋਏ ਬੀਜ, 80 ਗ੍ਰਾਮ ਭੁੰਨਿਆ ਹੋਇਆ ਨਾਰੀਅਲ, 1 ਚਮਚ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।

ਇਸ ਤੋਂ ਬਾਅਦ ਇਸ ਨੂੰ ਬਾਊਲ 'ਚ ਕੱਢ ਕੇ ਥੋੜ੍ਹਾ ਜਿਹਾ ਠੰਡਾ ਹੋਣ ਲਈ ਰੱਖ ਦਿਓ। ਫਿਰ ਇਸ ‘ਚੋਂ ਕੁਝ ਮਿਸ਼ਰਣ ਆਪਣੇ ਹੱਥਾਂ ‘ਚ ਲੈ ਕੇ ਇਸ ਨੂੰ ਗੇਂਦ ਦੀ ਤਰ੍ਹਾਂ ਗੋਲ ਕਰੋ ਅਤੇ ਇਹੀ ਪ੍ਰਕਿਰਿਆ ਬਾਕੀ ਮਿਸ਼ਰਣ ਦੇ ਨਾਲ ਦੁਹਰਾਓ। ਤਿਲ ਦੇ ਲੱਡੂ ਬਣ ਕੇ ਤਿਆਰ ਹੈ। ਫਿਰ ਇਸ ਨੂੰ ਸਰਵ ਕਰੋ।