Ghaiya Barfi Food Recipes: ਸਮੱਗਰੀ: 1 ਕਿਲੋ ਘੀਆ, 1/2 ਕੱਪ ਦੁੱਧ, 3/4 ਕੱਪ ਦੁੱਧ ਪਾਊਡਰ, 1 ਕੱਪ ਕਟਿਆ ਹੋਇਆ ਨਾਰੀਅਲ, 2 ਚਮਚ ਘਿਉ, 3/4 ਕੱਪ ਚੀਨੀ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਘੀਏ ਨੂੰ ਚੰਗੀ ਤਰ੍ਹਾਂ ਛਿਲਕੇ ਅਤੇ ਸਖ਼ਤ ਬੀਜਾਂ ਨੂੰ ਹਟਾ ਦਿਉ। ਹੁਣ ਇਸ ਨੂੰ ਕੱਦੂਕਸ ਕਰ ਕੇ ਕਿਸੇ ਭਾਂਡੇ ਦੇ ਵਿਚ ਇਕੱਠਾ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਘੀਆ ਪਾਉ ਅਤੇ 5-6 ਮਿੰਟ ਜਾਂ ਨਰਮ ਹੋਣ ਤਕ ਭੁੰਨੋ।
ਇਹ ਵੀ ਪੜ੍ਹੋ: Health News: ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫਲ ਨੂੰ ਅਪਣੀ ਖ਼ੁਰਾਕ ਵਿਚ ਜ਼ਰੂਰ ਸ਼ਾਮਲ ਕਰਨ
ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤਕ ਪਕਾਉ। ਹੁਣ ਚੀਨੀ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਉ। ਕੁੱਝ ਮਿੰਟਾਂ ਲਈ ਪਕਾਉ ਜਾਂ ਜਦੋਂ ਤਕ ਚੀਨੀ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਅੱਗ ਨੂੰ ਬੰਦ ਕਰ ਦਿਉ ਅਤੇ ਇਸ ਨੂੰ ਇਕ ਪਾਸੇ ਰੱਖੋ। ਇਕ ਹੋਰ ਫ਼ਰਾਈਪੈਨ ਵਿਚ 1 ਚਮਚ ਘਿਉ ਗਰਮ ਕਰੋ।
ਇਹ ਵੀ ਪੜ੍ਹੋ: Farming News: ਕਿਵੇਂ ਕੀਤੀ ਜਾਵੇ ਅੰਬ ਦੀ ਖੇਤੀ?
1.5 ਕੱਪ ਦੁੱਧ ਪਾਉ ਅਤੇ ਉਬਾਲੋ। ਕੱਦੂਕਸ ਹੋਇਆ ਨਾਰੀਅਲ ਪਾਉ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤਕ ਪਕਾਉ। ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਘੀਏ ਦੇ ਮਿਸ਼ਰਣ ਵਿਚ ਮਿਲਾਉ। ਘੱਟ ਅੱਗ ’ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਉ। ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇਕ ਮੋਲਡ ਵਿਚ ਜਾਂ ਫਿਰ ਕਿਸੇ ਥਾਲੀ ਵਿਚ ਚੰਗੀ ਤਰ੍ਹਾਂ ਫੈਲਾ ਦਿਉ। ਇਸ ਨੂੰ 3-4 ਘੰਟਿਆਂ ਲਈ ਜਾਂ ਜਦੋਂ ਤਕ ਇਹ ਸਹੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਉਦੋਂ ਤਕ ਠੀਕ ਹੋਣ ਲਈ ਛੱਡ ਦਿਉ। ਹੁਣ ਸਲੈਬ ਨੂੰ ਚੌਰਸ ਆਕਾਰ ਦੀ ਬਰਫ਼ੀ ਵਿਚ ਕੱਟੋ। ਤੁਹਾਡੀ ਘੀਏ ਦੀ ਬਰਫ਼ੀ ਬਣ ਕੇ ਤਿਆਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Ghaiya Barfi Food Recipes, stay tuned to Rozana Spokesman)