ਘਰ ਵਿਚ ਬਣਾਉ ਸਵਾਦਿਸ਼ਟ ਅਚਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਚਾਰ ਬਹੁਤ ਸਾਰੇ ਫਲਾਂ ਅਤੇ ਮਸਾਲਿਆਂ ਤੋਂ ਬਣਿਆ ਇਕ ਸਵਾਦਿਸ਼ਟ ਚਟਪਟਾ ਵਿਅੰਜਨ ਹੈ ਜੋ ਆਮ ਤੌਰ ਤੇ ਦੂਜੇ ਪਕਵਾਨਾਂ ਦੇ ਨਾਲ ਖਾਧਾ ਜਾਂਦਾ ਹੈ...

olive pickle

ਅਚਾਰ ਬਹੁਤ ਸਾਰੇ ਫਲਾਂ ਅਤੇ ਮਸਾਲਿਆਂ ਤੋਂ ਬਣਿਆ ਇਕ ਸਵਾਦਿਸ਼ਟ ਚਟਪਟਾ ਵਿਅੰਜਨ ਹੈ ਜੋ ਆਮ ਤੌਰ ਤੇ ਦੂਜੇ ਪਕਵਾਨਾਂ ਦੇ ਨਾਲ ਖਾਧਾ ਜਾਂਦਾ ਹੈ। ਪੂਰੇ ਹਿੰਦੁਸਤਾਨ ਦੀ ਰਸੋਈ ਵਿਚ ਅਚਾਰ ਦਾ ਬਹੁਤ ਵੱਡਾ ਸਥਾਨ ਹੈ। ਹਿੰਦੁਸਤਾਨ ਵਿਚ ਅਚਾਰ ਅਨੇਕਾ ਪ੍ਰਕਾਰ ਦੇ ਫਲਾਂ ਅਤੇ ਸ਼ਬਜੀਆਂ ਤੋਂ ਬਣਾਏ ਜਾਂਦੇ ਹਨ। ਜੈਤੂਨ ਅਚਾਰ :- ਸਮੱਗਰੀ :- 50 ਗ੍ਰਾਮ ਹਰਾ ਅਤੇ ਕਾਲਾ ਜੈਤੂਨ, 5 ਗ੍ਰਾਮ ਲਸਣ ਬਰੀਕ ਕਟਿਆ ਹੋਇਆ, 5 ਗ੍ਰਾਮ ਸਫੇਦ ਸਿਰਕਾ, 5 ਗ੍ਰਾਮ ਚੀਨੀ, 5 ਗ੍ਰਾਮ ਲਾਲ ਮਿਰਚ, ਇਕ ਚੁਟਕੀ ਭਰ ਹਲਦੀ, ਥੋੜੇ ਜਿਹੇ ਸਰੋਂ ਦੇ ਬੀਜ, 10 ਗ੍ਰਾਮ ਜੈਤੂਨ ਦਾ ਤੇਲ, 5 ਗ੍ਰਾਮ ਜੀਰਾ, ਲੂਣ ਸਵਾਦ ਅਨੁਸਾਰ। 
ਵਿਧੀ :- ਤੇਲ ਗਰਮ ਕਰਕੇ ਸਰੋਂ ਦੇ ਬੀਜ, ਲਸਣ, ਜੈਤੂਨ ਦਾ ਤੇਲ ਅਤੇ ਸਾਰੇ ਸੁੱਕੇ ਮਸਾਲੇ ਪਾ ਕੇ ਓਦੋ ਤੱਕ ਪਕਾਉ ਜਦੋਂ ਤੱਕ ਕਿ ਮਸਾਲੇ ਜੈਤੂਨ ਦੇ ਤੇਲ ਵਿਚ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਣ। ਗੈਸ ਤੋਂ ਉਤਾਰ ਕੇ ਗਰਮਾ-ਗਰਮ ਸਰਵ ਕਰੋ।