ਸਾਵਣ ਮਹੀਨੇ ਦੇ ਵਰਤਾਂ ਲਈ ਬਣਾਉ ਇਹ ਭੋਜਨ

ਏਜੰਸੀ

ਜੀਵਨ ਜਾਚ, ਖਾਣ-ਪੀਣ

 ਬਿਨਾਂ ਲਸਣ ਪਿਆਜ਼ ਤੋਂ

Try these no onion no garic recipes in this shravan

ਨਵੀਂ ਦਿੱਲੀ: ਸਾਵਣ ਮਹੀਨਾ ਸ਼ੁਰੂ ਹੋਣ ਹੀ ਵਾਲਾ  ਹੈ ਅਤੇ ਧਾਰਮਿਕ ਰੂਪ ਤੋਂ ਇਸ ਮਹੀਨੇ ਨੂੰ ਹਿੰਦੂਆਂ ਲਈ ਬਹੁਤ ਮਹੱਤਵ ਹੁੰਦਾ ਹੈ। ਸਾਵਨ ਮਹੀਨੇ ਪੂਰੀ ਤਰ੍ਹਾਂ ਭਗਵਾਨ ਸ਼ਿਵ ਨੂੰ ਸਮਰਪਿਤ ਹੁੰਦਾ ਹੈ। ਲੋਕ ਇਸ ਮਹੀਨੇ ਹਰ ਸੋਮਵਾਰ ਨੂੰ ਵਰਤ ਰੱਖਦੇ ਹਨ। ਜੋ ਵਰਤ ਰੱਖਦੇ ਹਨ ਉਹ ਲੋਕ ਭੋਜਨ ਵਿਚ ਪਿਆਜ਼, ਲਸਣ ਦਾ ਇਸਤੇਮਾਲ ਨਹੀਂ ਕਰਦੇ। 

ਇਸ ਸਬੰਧੀ ਇਕ ਸੂਚੀ ਤਿਆਰ ਕੀਤੀ ਗਈ ਜਿਸ ਵਿਚ ਬਿਨਾਂ ਲਸਣ ਅਤੇ ਪਿਆਜ਼ ਦੇ ਤਿਆਰ ਕੀਤਾ ਗਿਆ ਭੋਜਨ ਹੁੰਦਾ ਹੈ ਅਤੇ ਇਸ ਨੂੰ ਘਰ ਵਿਚ ਵੀ ਬਣਾਇਆ ਜਾ ਸਕਦਾ ਹੈ।

ਆਲੂ ਦੀ ਕੜੀ ਬਿਨਾਂ ਪਿਆਜ਼ ਤੇ ਲਸਣ ਦੇ ਖਾਧੀ ਜਾ ਸਰਦੀ ਹੈ। ਇਸ ਕੜੀ ਵਿਚ ਲੂਣ ਪਾ ਕੇ ਬਣਾਇਆ ਜਾ ਸਕਦਾ ਹੈ। ਅਰਬੀ ਕੋਫ਼ਤਾ ਅਤੇ ਮਿੰਟ ਯੋਗਰਟ ਡਿਪ ਚਾਹ ਨਾਲ ਖਾਣ ਲਈ ਬਹੁਤ ਵਧੀਆ ਸਨੈਕਸ ਹਨ।

ਇਸ ਗਰਮਾਗਰਮ ਸਨੈਕ ਨੂੰ ਖੀਰੇ, ਪੁਦੀਨੇ ਅਤੇ ਦਹੀਂ ਨਾਲ ਬਣੀ ਡਿਪ ਨਾਲ ਸਰਵ ਕੀਤਾ ਜਾਂਦਾ ਹੈ। ਛੋਲੀਆ ਨੂੰ ਖੁਸ਼ਬੂਦਾਰ ਮਸਾਲਿਆਂ ਅਤੇ ਫ੍ਰਾਈਡ ਪਨੀਰ ਦੇ ਟੁਕੜਿਆਂ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦੀ ਇਕ ਟਮਾਟਰ ਨਾਲ ਬਣੀ ਗ੍ਰੇਵੀ ਹੁੰਦੀ ਹੈ ਜਿਸ ਵਿਚ ਸਬਜ਼ੀਆਂ ਵੀ ਸ਼ਾਮਲ ਹੁੰਦੀਆਂ ਹਨ। ਇਸ ਨੂੰ ਪਿਆਜ਼ ਅਤੇ ਲਸਣ ਤੋਂ ਬਿਨਾਂ ਬਣਾਇਆ ਜਾਂਦਾ ਹੈ। ਅਜਵਾਈਨ ਪਨੀਰ ਕੋਫਤਾ ਵਰਤ ਲਈ ਸਪੈਸ਼ਲ ਡਿਸ਼ ਹੈ ਜਿਸ ਵਿਚ ਪਨੀਰ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਗਵਾਈਨ, ਦੇਗੀ ਮਿਰਚ, ਟਮਾਰਟ, ਪਊਰੀ ਨਾਲ ਲੂਣ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਮਖਮਲੀ ਕੋਫਤਾ ਦੇ ਨਾਮ ਤੋਂ ਹੀ ਸਮਝ ਆ ਜਾਂਦਾ ਹੈ ਕਿ ਆਖਰ ਇਸ ਡਿਸ਼ ਦੀ ਖ਼ਾਸੀਅਤ ਕੀ ਹੈ। ਇਹ ਖਾਣ ਵਿਚ ਵੀ ਮੁਲਾਇਮ ਹੁੰਦਾ ਹੈ। ਇਸ ਨੂੰ ਵੀ ਪਿਆਜ਼ ਅਤੇ ਲਸਣ ਤੋਂ ਬਗੈਰ ਤਿਆਰ ਕੀਤਾ ਜਾ ਸਕਦਾ ਹੈ।