ਲੱਸਣ ਦੀ ਸੁੱਕੀ ਚਟਣੀ ਬਣਾਉਣ ਦਾ ਅਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਲੱਸਣ ਦੀ ਸੁੱਕੀ ਚਟਣੀ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲੱਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਨਾਲ ਬਣਾਈ ਜਾਂਦੀ ਹੈ।

Garlic Dry Chutney

ਲੱਸਣ ਦੀ ਸੁੱਕੀ ਚਟਣੀ ਖਾਣ ਵਿਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲੱਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਨਾਲ ਬਣਾਈ ਜਾਂਦੀ ਹੈ। ਜੇਕਰ ਭੋਜਨ ਨਾਲ ਅਚਾਰ, ਪਾਪੜ ਅਤੇ ਚਟਣੀ ਮਿਲ ਜਾਵੇ ਤਾਂ ਖਾਣ ਦਾ ਸਵਾਦ ਦੁਗਣਾ ਹੋ ਜਾਂਦਾ ਹੈ। ਆਉ ਜਾਣਦੇ ਹਾਂ ਲੱਸਣ ਦੀ ਚਟਣੀ ਕਿਵੇਂ ਬਣਾਈਏ।

ਸਮੱਗਰੀ: ਲੱਸਣ ਦੀਆਂ ਕਲੀਆਂ, ਮੂੰਗਫਲੀ-3 ਚਮਚ, ਸੁੱਕੇ ਨਾਰੀਅਲ ਦਾ ਪਾਊਡਰ-3 ਚਮਚ, ਕਸ਼ਮੀਰੀ ਲਾਲ ਮਿਰਚ ਪਾਊਡਰ-3 ਚਮਚ, ਲੂਣ-ਸਵਾਦ ਅਨੁਸਾਰ

ਵਿਧੀ: ਸੱਭ ਤੋਂ ਪਹਿਲਾਂ ਲੱਸਣ ਦੀ ਸੁੱਕੀ ਚਟਨੀ ਬਣਾਉਣ ਲਈ ਲੱਸਣ ਦੀਆਂ ਤੁਰੀਆਂ ਨੂੰ ਕੱਟ ਲਵੋ। ਇਸ ਤੋਂ ਬਾਅਦ ਲੱਸਣ ਦੀਆਂ ਤੁਰੀਆਂ ਨੂੰ ਗੈਸ ਘੱਟ ਕਰ ਕੇ ਭੁੰਨੋ। ਲਗਾਤਾਰ ਹਿਲਾਉਂਦੇ ਹੋਏ ਉਨ੍ਹਾਂ ਨੂੰ ਦੋ ਮਿੰਟ ਲਈ ਫ਼ਰਾਈ ਕਰੋ। ਲੱਸਣ ਨੂੰ ਉਦੋਂ ਤਕ ਭੁੰਨੋ ਜਦੋਂ ਤਕ ਇਹ ਹਲਕੇ ਸੁਨਹਿਰੇ ਰੰਗ ਦੀ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਵਿਚ ਮੂੰਗਫ਼ਲੀ ਨੂੰ ਫ਼ਰਾਈ ਕਰੋ। ਇਸ ਤੋਂ ਬਾਅਦ ਨਾਰੀਅਲ ਪਾਊਡਰ ਮਿਲਾਉ ਅਤੇ ਇਸ ਨੂੰ ਸੁਨਹਿਰੀ ਹੋਣ ਤਕ ਫ਼ਰਾਈ ਕਰੋ।

ਇਕ ਵਾਰ ਭੁੰਨਿਆ ਲੱਸਣ, ਮੂੰਗਫ਼ਲੀ ਅਤੇ ਨਾਰੀਅਲ ਠੰਢਾ ਹੋ ਜਾਣ 'ਤੇ ਇਸ ਨੂੰ ਮਿਕਸਰ ਵਿਚ ਪਾਉ ਅਤੇ ਲਾਲ ਮਿਰਚ ਪਾਊਡਰ ਅਤੇ ਨਮਕ ਪਾ ਲਉ। ਜੇਕਰ ਤੁਸੀਂ ਵਧੇਰੇ ਮਸਾਲੇਦਾਰ ਚਟਣੀ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਕਸ਼ਮੀਰੀ ਮਿਰਚ ਦੀ ਬਜਾਏ ਨਿਯਮਿਤ ਲਾਲ ਮਿਰਚ ਵੀ ਪਾ ਸਕਦੇ ਹੋ। ਹੁਣ ਇਸ ਨੂੰ ਮੋਟਾ ਜਿਹਾ ਪੀਸ ਕੇ ਇਕ ਕਟੋਰੇ ਵਿਚ ਬਾਹਰ ਕੱਢ ਲਉ।