ਕੋਰੋਨਾ ਤੋਂ ਬਚਾਅ ਲਈ ਲਸਣ ਖਾਣ ਤੋਂ ਲੈ ਕੇ ਗਰਮ ਪਾਣੀ ਨਾਲ ਨਹਾਉਣ ਤੱਕ, ਜਾਣੋ ਕੀ ਹੈ WHO ਦਾ ਦਾਅਵਾ

ਏਜੰਸੀ

Fact Check

ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਕਹਿਰ ਬਰਸਾ ਰਿਹਾ ਹੈ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਭਿਆਨਕ ਸਥਿਤੀ ਚੀਨ ਵਿਚ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਕਹਿਰ ਬਰਸਾ ਰਿਹਾ ਹੈ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਭਿਆਨਕ ਸਥਿਤੀ ਚੀਨ ਵਿਚ ਹੈ। ਹੁਣ ਇਹੀ ਸਥਿਤੀ ਇਟਲੀ ਵਿਚ ਵੀ ਬਣਦੀ ਨਜ਼ਰ ਆ ਰਹੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 154 ਲੋਕਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ।

ਭਾਰਤ ਵਿਚ ਹੌਲੀ-ਹੌਲੀ ਕੋਰੋਨਾ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਵਧਣ ਨਾਲ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਗਰਮ ਮੌਸਮ ਵਿਚ ਨਹੀਂ ਰਹਿ ਸਕਦਾ। ਜਦੋਂ ਵਿਸ਼ਵ ਸਿਹਤ ਸੰਗਠਨ ਤੋਂ ਪੁੱਛਿਆ ਗਿਆ ਕਿ ਕੀ ਕੋਰੋਨਾ ਵਾਇਰਸ ਗਰਮ ਮੌਸਮ ਭਾਵ ਗਰਮੀ ਵਿਚ ਜੀਵਿਤ ਰਹਿ ਸਕਦਾ ਹੈ।

ਇਸ ਦੇ ਜਵਾਬ ਵਿਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਗਰਮ ਅਤੇ ਠੰਡੇ ਮੌਸਮ ਦੋਵਾਂ ਵਿਚ ਹੀ ਕੋਰੋਨਾ ਵਾਇਰਸ ਜੀਵਿਤ ਰਹਿ ਸਕਦਾ ਹੈ। ਇਹ ਵਾਇਰਸ ਠੰਡੇ ਅਤੇ ਗਰਮ ਦੋਵੇਂ ਦੇਸ਼ਾਂ ਵਿਚ ਫੈਲਿਆ ਹੈ। ਇਸ ‘ਤੇ ਗਰਮੀ ਅਤੇ ਸਰਦੀ ਦਾ ਕੋਈ ਅਸਰ ਨਹੀਂ ਪੈ ਰਿਹਾ । ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਕੋਰੋਨਾ ਗਰਮੀ ਵਿਚ ਜਿਉਂਦਾ ਨਹੀਂ ਰਹਿ ਸਕਦਾ ਹੈ।

ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਗਰਮ ਪਾਣੀ ਨਾਲ ਨਹਾ ਕੇ ਕੋਰੋਨਾ ਵਾਇਰਸ ਤੋਂ ਨਹੀਂ ਬਚਿਆ ਜਾ ਸਕਦਾ ਹੈ। ਇਸ ਦੇ ਪਿੱਛੇ ਕਾਰਨ ਦੱਸਿਆ ਗਿਆ ਸੀ ਕਿ ਆਮ ਇਨਸਾਨ ਦੇ ਸਰੀਰ ਦਾ ਤਾਪਮਾਨ 36.5 ਡਿਗਰੀ ਸੈਲਸੀਅਸ ਤੋਂ 37 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਜਦੋਂ ਇੰਨੀ ਗਰਮੀ ਵਿਚ ਵਾਇਰਸ ਸਰੀਰ ਵਿਚ ਫੈਲ ਸਕਦਾ ਹੈ ਤਾਂ ਗਰਮ ਪਾਣੀ ਨਾਲ ਨਹਾ ਕੇ ਇਸ ਤੋਂ ਬਚਣ ਜਾਂ ਖਤਮ ਹੋਣ ਦਾ ਦਾਅਵਾ ਕਰਨਾ ਗਲਤ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਅਪਣੇ ਹੱਥਾਂ ਨੂੰ ਥੌੜੀ-ਥੌੜੀ ਦੇਰ ਬਾਅਦ ਸਾਬਣ-ਪਾਣੀ ਨਾਲ ਘੱਟੋ ਘੱਟ 20 ਸੈਕਿੰਡ ਤੱਕ ਧੋਵੋ। ਇਸ ਤੋਂ ਇਲਾਵਾ ਅੱਖਾਂ ਨੂੰ ਵਾਇਰਸ ਮੁਕਤ ਰੱਖਣ ਲਈ ਐਲਕੋਹਲ ਵਾਲੇ ਹੈਂਡ ਸੈਨੀਟਾਈਜ਼ਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਜਿੰਨਾ ਸੰਭਵ ਹੋ ਸਕੇ ਅੱਖ, ਨੱਕ ਅਤੇ ਮੂੰਹ ਬਿਨਾਂ ਹੱਥ ਸਾਫ ਕੀਤੇ ਨਾ ਛੂਹੋ। ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਬੱਚਿਆਂ ਅਤੇ ਨੌਜਵਾਨਾਂ ਸਮੇਤ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ। ਦਮਾ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਲੋਕਾਂ ਵਿਚ ਇਸ ਵਾਇਰਸ ਜ਼ਿਆਦਾ ਸੰਭਾਵਨਾ ਹੈ।

ਕੀ ਐਂਟੀਬਾਇਓਟਿਕ ਦਵਾਈਆਂ ਕੋਰੋਨਾ ਵਾਇਰਸ ਨੂੰ ਰੋਕਣ ਅਤੇ ਇਲਾਜ ਵਿਚ ਪ੍ਰਭਾਵਸ਼ਾਲੀ ਹਨ, ਇਸ ਦੇ ਜਵਾਬ ਵਿਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਨਹੀਂ, ਐਂਟੀਬਾਇਓਟਿਕ ਦਵਾਈਆਂ ਕੋਰੋਨਾ ਵਾਇਰਸ ਖਿਲਾਫ਼ ਕੰਮ ਨਹੀਂ ਕਰਦੀਆਂ। ਕੋਰੋਨਾ ਇਕ ਵਾਇਰਸ ਹੈ ਅਤੇ ਐਂਟੀਬਾਇਓਟਿਕ ਦਵਾਈਆਂ ਨੂੰ ਰੋਕਥਾਮ ਲਈ ਵਰਤੋਂ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਕੀ ਲਸਣ ਖਾਣ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ, ਇਸ ਦੇ ਜਵਾਬ ਵਿਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਲਸਣ ਵਿਚ ਰੋਗਾਂ ਤੋਂ ਬਚਾਅ ਦੇ ਗੁਣ ਹੋ ਸਕਦੇ ਹਨ, ਪਰ ਹਾਲੇ ਇਹ ਸਾਬਿਤ ਨਹੀਂ ਹੋ ਸਕਿਹਾ ਹੈ ਕਿ ਲਸਣ ਖਾਣ ਨਾਲ ਲੋਕ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚ ਸਕਦੇ ਹਨ।