ਬਿਨਾਂ ਪਿਆਜ਼ ਤੋਂ ਬਣਾਓ ਟੇਸ‍ਟੀ ਸ਼ਾਹੀ ਪਨੀਰ

ਏਜੰਸੀ

ਜੀਵਨ ਜਾਚ, ਖਾਣ-ਪੀਣ

ਸ਼ਾਹੀ ਪਨੀਰ ਬਣਾਉਣ ਦੀ ਪੂਰੀ ਵਿਧੀ

Shahi Paneer

ਪਿਆਜ਼ ਮਹਿੰਗੇ ਹੋਣ ਦੇ ਕਾਰਨ ਲੋਕ ਇਸਦੀ ਵਰਤੋਂ ਘੱਟ ਕਰ ਰਹੇ ਹਨ ਪਰ ਅੱਜ ਅਸੀਂ ਤੁਹਾਨੂੰ ਬਿਨਾਂ ਪਿਆਜ਼ ਤੋਂ ਸ਼ਾਹੀ ਪਨੀਰ ਬਣਾਉਣ ਦੀ ਰੇਸਿਪੀ ਦੱਸਾਂਗੇ, ਜੋ ਹਰ ਕਿਸੇ ਨੂੰ ਪਸੰਦ ਆਵੇਗੀ।

ਸਮੱਗਰੀ- ਪਨੀਰ-250 ਗਰਾਮ, ਮੂੰਗਫ਼ਲੀ- 1 ਚੱਮਚ, ਖ਼ਰਬੂਜੇ ਦੇ ਬੀਜ- 1 ਚੱਮਚ, ਖ਼ਸਖ਼ਸ- 1 ਚੱਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚੱਮਚ, ਧਨੀਆ ਪਾਊਡਰ- 1 ਚੱਮਚ, ਕਾਜੂ- 5 ਤੋਂ 6, ਲਾਲ ਮਿਰਚ ਪਾਊਡਰ- ½ ਚੱਮਚ, ਘੀ- 1 ਚੱਮਚ, ਤੇਲ- 1 ਚੱਮਚ, ਕਾਲੀ ਮਿਰਚ ਪਾਊਡਰ- ਚੁਟਕੀਭਰ, ਚੀਨੀ- 1 ਚੱਮਚ, ਟਮਾਟਰ ਦੀ ਪਿਊਰੀ-1 ਕੱਪ, ਦੁੱਧ- 1 ਕੱਪ, ਤਾਜ਼ਾ ਦਹੀ- 2 ਚੱਮਚ, ਮਲਾਈ- 2 ਚੱਮਚ, ਕਸੂਰੀ ਮੇਥੀ- 1 ਚੱਮਚ, ਹਲਦੀ ਪਾਊਡਰ- ¼ ਚੱਮਚ, ਸ਼ਾਹੀ ਪਨੀਰ ਮਸਾਲਾ- 1 ਚੱਮਚ, ਲੂਣ- ਸ‍ਵਾਦ ਅਨੁਸਾਰ

ਬਣਾਉਣ ਦੀ ਵਿਧੀ

1. ਪਹਿਲਾਂ ਮੂੰਗਫਲੀ, ਖ਼ਰਬੂਜ ਦੇ ਬੀਜ, ਖ਼ਸਖ਼ਸ ਕਾਜੂ ਨੂੰ 5-6 ਘੰਟੇ ਲਈ ਭਿਓਂ ਕੇ ਰੱਖ ਦਿਓ। ਫਿਰ ਇਨ੍ਹਾਂ ਨੂੰ ਬਲੈਂਡ ਕਰਕੇ ਸਮੂਦ ਪੇਸਟ ਬਣਾ ਲਵੋ।

2. ਇੱਕ ਪੈਨ ਵਿੱਚ ਤੇਲ ਗਰਮ ਕਰੋ, ਉਸ ਵਿੱਚ ਜੀਰਾ ਅਤੇ ਤਿਆਰ ਕੀਤੇ ਪੇਸਟ ਨੂੰ ਭੁੰਨੋ। ਫਿਰ ਇਸ ਵਿੱਚ ਅਦਰਕ, ਮਿਰਚ, ਟਮਾਟਰ ਪਿਊਰੀ, ਲੂਣ, ਧਨੀਆ ਪਾਊਡਰ, ਲਾਲ ਮਿਰਚ, ਹਲਦੀ ਪਾਊਡਰ ਨੂੰ ਮਿਕਸ ਕਰਕੇ ਹਲਕੇ ਸੇਕ ਉੱਤੇ ਭੁੰਨੋ।

3. ਹੁਣ ਇਸ ਵਿੱਚ ਦਹੀਂ ਅਤੇ ਮਲਾਈ ਮਿਕਸ ਕਰਕੇ ਇੱਕ ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਇਸ ਵਿੱਚ ਪਨੀਰ ਪਾਕੇ ਪਕਾਓ।

4. ਇਸ ਤੋਂ ਬਾਅਦ ਇਸ ਵਿੱਚ ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾਓ। ਹੁਣ ਇਸ ਵਿੱਚ ਦੁੱਧ ਜਾਂ ਕਰੀਮ ਪਾ ਕੇ 3-4 ਮਿੰਟ ਤੱਕ ਪਕਨ ਦਿਓ।

5. ਜਦੋਂ ਇਹ ਚੰਗੀ ਤਰ੍ਹਾਂ ਪਕ ਕੇ ਗਾੜੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।

6. ਗਾਰਨਿਸ਼ ਲਈ ਇਸ ਵਿੱਚ ਥੋੜਾ ਜਿਹਾ ਘੀ, ਹਰਾ ਧਨੀਆ ਅਤੇ ਕੱਦੂਕਸ ਕੀਤਾ ਪਨੀਰ ਪਾਓ।

ਲਓ ਤੁਹਾਡਾ ਸ਼ਾਹੀ ਪਨੀਰ ਬਣਕੇ ਤਿਆਰ ਹੈ। ਹੁਣ ਇਸਨੂੰ ਗਰਮਾ-ਗਰਮ ਸਰਵ ਕਰੋ।