ਘਰ ਦੀ ਰਸੋਈ ਵਿਚ : ਆਟਾ ਬਿਸਕੁਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਕਸਰ ਅਸੀਂ ਚਾਹ ਜਾਂ ਦੁੱਧ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਾਂ ਪਰ ਹੁਣ ਬਾਜ਼ਾਰ ਤੋਂ ਬਿਸਕੁਟ ਲਿਆਉਣ ਦੀ ਬਜਾਏ ਤੁਸੀਂ ਇਸ ਨੂੰ ਘਰ 'ਚ ਹੀ ਬਣਾ ਸਕਦੇ ਹੋ। ਇਹ ....

Flour Biscuits

ਅਕਸਰ ਅਸੀਂ ਚਾਹ ਜਾਂ ਦੁੱਧ ਦੇ ਨਾਲ ਬਿਸਕੁਟ ਖਾਣਾ ਪਸੰਦ ਕਰਦੇ ਹਾਂ ਪਰ ਹੁਣ ਬਾਜ਼ਾਰ ਤੋਂ ਬਿਸਕੁਟ ਲਿਆਉਣ ਦੀ ਬਜਾਏ ਤੁਸੀਂ ਇਸ ਨੂੰ ਘਰ 'ਚ ਹੀ ਬਣਾ ਸਕਦੇ ਹੋ। ਇਹ ਬਣਾਉਣ 'ਚ ਬੇਹੱਦ ਆਸਾਨ ਹੈ। 

ਸਮੱਗਰੀ - ਘਿਉ 120 ਗ੍ਰਾਮ, ਖੰਡ ਪਾਊਡਰ 180 ਗ੍ਰਾਮ, ਬੇਕਿੰਗ ਪਾਊਡਰ ਛੋਟਾ ਡੇਢ ਚਮਚ, ਕਣਕ ਦਾ ਆਟਾ 300 ਗ੍ਰਾਮ, ਦੁੱਧ 120 ਮਿਲੀਲੀਟਰ

ਬਣਾਉਣ ਦੀ ਵਿਧੀ - ਇਕ ਬਾਊਲ 'ਚ 120 ਗ੍ਰਾਮ ਘਿਉ ਅਤੇ 180 ਗ੍ਰਾਮ ਖੰਡ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ 'ਚ ਛੋਟਾ ਚਮਚ ਬੇਕਿੰਗ ਪਾਊਡਰ, 300 ਗ੍ਰਾਮ ਕਣਕ ਦਾ ਆਟਾ ਅਤੇ 120 ਮਿਲੀਲੀਟਰ ਦੁੱਧ ਮਿਲਾ ਕੇ ਨਰਮ ਆਟੇ ਦੀ ਤਰ੍ਹਾਂ ਨਾਲ ਗੁੰਨ ਲਓ। ਇਕ ਬਿਸਕੁਟ ਮੇਕਰ ਲਓ ਅਤੇ ਇਸ ਦੇ ਅੰਦਰ ਆਟੇ ਨੂੰ ਰੱਖ ਕੇ ਢੱਕਣ ਨੂੰ ਕਸ ਲਓ।

ਫਿਰ ਬੇਕਿੰਗ ਟ੍ਰੇਅ 'ਤੇ ਪਾਰਚਮੇਂਟ ਪੇਪਰ ਰੱਖੋ ਅਤੇ ਬਿਸਕੁਟ ਮੇਕਰ ਨਾਲ ਦੁਬਾਰਾ ਆਟੇ ਨੂੰ ਬਿਸਕੁਟ ਦਾ ਆਕਾਰ ਦਿਓ। ਓਵਨ ਨੂੰ 350 ਡਿਗਰੀ ਫਾਰਨਹਾਈਟ/180 ਡਿਗਰੀ ਸੈੱਲਸਿਅਸ ਤੇ ਪ੍ਰਹੀਟ ਕਰੋ। ਬੇਕਿੰਗ ਟ੍ਰੇਅ ਨੂੰ ਇਸ 'ਚ ਰੱਖ ਕੇ 20 ਤੋਂ 25 ਮਿੰਟ ਲਈ ਬੇਕ ਕਰੋ। ਤੁਹਾਡਾ ਆਟਾ ਬਿਸਕੁਟ ਤਿਆਰ ਹੈ ਚਾਹ ਦੇ ਨਾਲ ਇਸ ਦਾ ਸੁਆਦ ਲਓ।