ਗੰਨੇ ਦੇ ਰਸ ਨਾਲ ਬਣਾਓ ਸਵਾਦਿਸ਼ਟ ਖੀਰ

ਏਜੰਸੀ

ਜੀਵਨ ਜਾਚ, ਖਾਣ-ਪੀਣ

ਗੰਨੇ ਦੇ ਰਸ ਨਾਲ ਤਿਆਰ ਕੀਤੀ ਗਈ ਖੀਰ ਵਿਸ਼ੇਸ਼ ਤੌਰ 'ਤੇ ਪਿੰਡਾਂ ਵਿੱਚ ਬਣਾਈ ਜਾਂਦੀ ਹੈ।

file photo

ਚੰਡੀਗੜ੍ਹ: ਗੰਨੇ ਦੇ ਰਸ ਨਾਲ ਤਿਆਰ ਕੀਤੀ ਗਈ ਖੀਰ ਵਿਸ਼ੇਸ਼ ਤੌਰ 'ਤੇ ਪਿੰਡਾਂ ਵਿੱਚ ਬਣਾਈ ਜਾਂਦੀ ਹੈ ਇਸਨੂੰ ਤਿਉਹਾਰਾਂ ਦੇ ਮੌਕੇ ਸ਼ਗਨ ਵਜੋਂ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਗੰਨੇ ਦੇ ਰਸ ਦੀ  ਖੀਰ ਬਣਾਉਣ ਦਾ ਤਰੀਕਾ  

 

ਸਮੱਗਰੀ
ਗੰਨੇ ਦਾ ਜੂਸ - 1 ਲੀਟਰ
ਬਾਸਮਤੀ ਚਾਵਲ - 100 ਗ੍ਰਾਮ
ਇਲਾਇਚੀ ਪਾਊਡਰ - 1 ਚੱਮਚ
ਡਰਾਈ ਫਰੂਟ- 1 ਚਮਚ (ਕਾਜੂ, ਬਦਾਮ, ਨੇਜ ਅਤੇ ਸੌਗੀ)

ਵਿਧੀ

1. ਗੰਨੇ ਦੇ ਰਸ ਤੋਂ ਖੀਰ ਬਣਾਉਣ ਲਈ ਪਹਿਲਾਂ ਗੰਨੇ ਦੇ ਰਸ  ਨੂੰ ਚੰਗੀ ਤਰ੍ਹਾਂ ਫਿਲਟਰ ਕਰਕੇ ਸਾਫ ਕਰੋ।
2. ਇਸ ਤੋਂ ਬਾਅਦ ਜੂਸ ਨੂੰ ਪੈਨ ਵਿਚ ਪਾਓ ਅਤੇ ਇਸ ਨੂੰ ਉਬਲਣ ਲਈ ਅੱਗ 'ਤੇ ਰੱਖੋ।
3. ਜਦੋਂ ਗੰਨੇ ਦਾ ਰਸ ਉਬਲਣ ਲੱਗ ਜਾਵੇ ਤਾਂ ਇਸ ਵਿਚ ਚਾਵਲ ਮਿਲਾਓ।
4. ਯਾਦ ਰੱਖੋ ਕਿ ਚਾਵਲ ਚੰਗੀ ਤਰ੍ਹਾਂ ਸਾਫ ਕੀਤੇ ਹੋਏ ਹੋਣ ਅਤੇ ਉਨ੍ਹਾਂ ਨੂੰ 2 ਤੋਂ 3 ਘੰਟੇ  ਪਾਣੀ ਵਿਚ ਭਿਓ ਕੇ ਰੱਖਿਆ ਹੋਵੇ। 

5. ਚਾਵਲ ਮਿਲਾਉਣ ਤੋਂ ਬਾਅਦ, ਜਦੋਂ ਖੀਰ ਸੰਘਣੀ ਹੋ ਜਾਵੇ, ਇਸ ਵਿਚ ਸਾਰੇ ਸੁੱਕੇ ਡਰਾਈ ਫਰੂਟ ਪਾਓ।
6. ਇਸ ਦੌਰਾਨ, ਖੀਰ ਨੂੰ ਲਗਾਤਾਰ ਹਿਲਾਉਂਦੇ ਰਹੋ, ਤਾਂ ਕਿ ਖੀਰ ਥੱਲੇ ਨਾ ਜਾਵੇ।
7. ਜਦੋਂ ਖੀਰ ਵਿਚ ਸਭ ਕੁਝ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਗੈਸ ਬੰਦ ਕਰ ਦਿਓ।
8. ਖੀਰ ਦੇ ਠੰਡਾ ਹੋਣ 'ਤੇ ਪਰੋਸੋ