ਦੁਪਹਿਰ ਦੇ ਖਾਣੇ ਵਿੱਚ ਸਬਜ਼ੀ ਦੀ ਬਜਾਏ ਬਣਾਓ ਮੇਥੀ ਚੌਲ
ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ ਵਿੱਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ
ਤੁਸੀਂ ਰੋਜ਼-ਰੋਜ਼ ਦੁਪਹਿਰ ਦੇ ਖਾਣੇ ਵਿੱਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ।ਜੇਕਰ ਤੁਸੀਂ ਆਪਣੇ ਮੂੰਹ ਦਾ ਸੁਵਾਦ ਬਦਲਣਾ ਚਾਹੁੰਦੇ ਹੋ ਤਾਂ ਬਣਾਉ ਘਰ ਵਿੱਚ ਮੇਥੀ ਚੌਲ। ਆਉ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ
ਸਮੱਗਰੀ
ਬਾਸਮਤੀ ਚਾਵਲ - 4 ਕੱਪ,ਪਿਆਜ਼ - 1 (ਲੰਬੇ ਪਤਲੇ ਕੱਟੇ ਹੋਏ),ਅਦਰਕ - 1 ਇੰਚ ਟੁਕੜਾ (ਪੀਸਿਆ ਹੋਇਆ),ਲਸਣ - 4 ਕਲੀਆਂ ,ਟਮਾਟਰ - 30 (ਬਾਰੀਕ ਕੱਟੇ ਹੋਏ), ਮੇਥੀ ਦਾ ਕੱਪ (ਬਾਰੀਕ ਕੱਟਿਆ ਹੋਇਆ),ਲਾਲ ਮਿਰਚ ਪਾਊਡਰ - 1 ਚੱਮਚ,ਧਨੀਆ ਪਾਊਡਰ - 2 ਵ਼ੱਡੇ ਚਮਚ, ਗਰਮ ਮਸਾਲਾ - 1 ਚੱਮਚ ਦਾਲਚੀਨੀ - 1 ਟੁਕੜਾ,ਲੌਂਗ - 2, ਇਲਾਇਚੀ - 1,ਤੇਲ - 2 ਚਮਚ,ਲੂਣ - ਸੁਆਦ ਅਨੁਸਾਰ
ਮੇਥੀ ਚੌਲ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ, ਚਾਵਲ ਨੂੰ ਗਰਮ ਪਾਣੀ ਵਿਚ 1 ਘੰਟੇ ਲਈ ਭਿਓ ਕੇ ਰੱਖ ਦਿਓ।ਨਿਰਧਾਰਤ ਸਮੇਂ ਤੋਂ ਬਾਅਦ, ਚਾਵਲ ਨੂੰ ਪ੍ਰੈਸ਼ਰ ਕੂਕਰ ਵਿਚ ਪਕਣ ਲਈ ਰੱਖ ਦਿਉ।ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰੋ ਅਤੇ ਇਸ ਵਿਚ ਦਾਲਚੀਨੀ, ਲੌਂਗ, ਇਲਾਇਚੀ ਪਾਓ ਅਤੇ ਇਸਨੂੰ ਥੋੜ੍ਹਾ ਜਿਹਾ ਪਕਾਉ।ਹੁਣ ਇਸ ਵਿਚ ਪਿਆਜ਼ ਮਿਲਾਓ ਅਤੇ ਇਸਨੂੰ ਸੁਨਿਹਰੀ ਹੋਣ ਤਕ ਪੱਕਣ ਦਿਓ।
ਇਸ ਵਿਚ ਅਦਰਕ, ਲਸਣ ਅਤੇ ਟਮਾਟਰ ਮਿਲਾਓ ਅਤੇ ਇਸ ਨੂੰ ਨਰਮ ਹੋਣ ਤਕ ਪੱਕਣ ਦਿਓ।ਤਿਆਰ ਕੀਤੇ ਗਏ ਮਸਾਲੇ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ 3 ਤੋਂ 4 ਮਿੰਟ ਲਈ ਪਕਾਉ।ਮਸਾਲਾ ਬਣਾਉਣ ਤੋਂ ਬਾਅਦ ਮੇਥੀ ਮਿਲਾਓ ਅਤੇ ਇਸ ਨੂੰ ਪਕਾਉ।ਜਦੋਂ ਮੇਥੀ ਪੱਕ ਜਾਂਦੀ ਹੈ ਇਸ ਵਿਚ ਪਕਾਏ ਹੋਏ ਚਾਵਲ ਮਿਲਾਓ ਅਤੇ ਇਸ ਨੂੰ 2-3 ਮਿੰਟ ਲਈ ਹੋਰ ਪੱਕਣ ਦਿਓ।
ਲਉ ਜੀ ਆਪਣੀ ਮੇਥੀ ਚੌਲ ਤਿਆਰ ਹਨ, ਇਸ ਨੂੰ ਤੁਸੀਂ ਨੂੰ ਅਚਾਰ, ਸਲਾਦ ਅਤੇ ਦਹੀਂ ਨਾਲ ਸਰਵ ਕਰੋ ਅਤੇ ਆਪਣੇ ਦੁਪਹਿਰ ਦੇ ਖਾਣੇ ਦਾ ਅਨੰਦ ਲਓ