ਘਰ ਦੀ ਰਸੋਈ ਵਿਚ : ਮਸਾਲੇਦਾਰ ਬੇਬੀ ਆਲੂ

ਏਜੰਸੀ

ਜੀਵਨ ਜਾਚ, ਖਾਣ-ਪੀਣ

ਆਲੂ ਨਾਲ ਕਈ ਤਰ੍ਹਾਂ ਦੀਆਂ ਡਿਸ਼, ਸਨੈਕਸ, ਪਕੌੜੇ, ਚਿਪਸ ਆਦਿ ਤਿਆਰ ਕੀਤੇ ਜਾਂਦੇ ਹਨ

Spicy Baby Potatoes

ਆਲੂ ਨਾਲ ਕਈ ਤਰ੍ਹਾਂ ਦੀਆਂ ਡਿਸ਼, ਸਨੈਕਸ, ਪਕੌੜੇ, ਚਿਪਸ ਆਦਿ ਤਿਆਰ ਕੀਤੇ ਜਾਂਦੇ ਹਨ। ਜਿਸ ਨੂੰ ਸਾਰੇ ਪਸੰਦ ਵੀ ਕਰਦੇ ਹਨ। ਅੱਜ ਅਸੀਂ ਆਲੂਆਂ ਨਾਲ ਮਸਾਲੇਦਾਰ ਬੇਬੀ ਆਲੂ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਸਮੱਗਰੀ - ਜੀਰਾ 1 ਚਮਚ, ਧਨੀਆ 2 ਚਮਚ, ਸੁੱਕੀ ਲਾਲ ਮਿਰਚ 3, ਕਾਲੀ ਮਿਰਚ, ਤੇਲ 2 ਚਮਚ, ਸਰੋਂ ਦੇ ਬੀਜ 1 ਚਮਚ, ਜੀਰਾ 1 ਚਮਚ, ਸਫੇਦ ਉੜਦ ਦਾਲ 1 ਚਮਚ, ਕੜੀ ਪੱਤੇ 7, ਸੁੱਕੀ ਲਾਲ ਮਿਰਚ 5, ਹਲਦੀ 1/2 ਚਮਚ, ਉਬਲੇ ਹੋਏ ਬੇਬੀ ਆਲੂ 310 ਗ੍ਰਾਮ, ਲਾਲ ਮਿਰਚ 1 ਚਮਚ, ਧਨੀਆ ਪਾਊਡਰ 1/2 ਚਮਚ, ਨਮਕ 1 ਚਮਚ, ਇਮਲੀ ਦਾ ਗੂਦਾ 70 ਗ੍ਰਾਮ, ਧਨੀਆ ਗਾਰਨਿਸ਼ਿੰਗ ਲਈ

ਬਣਾਉਣ ਦੀ ਵਿਧੀ - ਇਕ ਪੈਨ 'ਚ 1 ਚਮਚ ਜੀਰਾ, 2 ਚਮਚ ਧਨੀਆ, 3 ਸੁੱਕੀਆਂ ਲਾਲ ਮਿਰਚਾਂ, 5 ਕਾਲੀਆਂ ਮਿਰਚਾਂ ਪਾ ਕੇ ਸੁਨਿਹਰਾ ਭੂਰਾ ਹੋਣ ਤਕ ਭੁੰਨ ਲਓ। ਭੁੰਨੇ ਹੋਏ ਮਸਾਲਿਆਂ ਨੂੰ ਬਲੈਂਡਰ 'ਚ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਫਿਰ ਇਕ ਪੈਨ 'ਚ 2 ਚਮਚ ਤੇਲ ਗਰਮ ਕਰਕੇ 1 ਚਮਚ ਸਰੋਂ ਦੇ ਬੀਜ, 1 ਚਮਚ ਜੀਰਾ, 1 ਚਮਚ ਸਫੇਦ ਉੜਦ ਦਾਲ, 7 ਕੜੀ ਪੱਤੇ ਅਤੇ 5 ਸੁੱਕੀਆਂ ਮਿਰਚਾਂ ਪਾ ਕੇ 2 ਤੋਂ 3 ਮਿੰਟ ਲਈ ਹਲਕਾ ਬ੍ਰਾਊਨ ਹੋਣ ਤਕ ਪਕਾਓ। ਫਿਰ ਇਸ 'ਚ 1/2 ਚਮਚ ਹਲਦੀ ਪਾ ਕੇ ਮਿਕਸ ਕਰੋ।

ਫਿਰ ਇਸ 'ਚ 310 ਗ੍ਰਾਮ ਉਬਲੇ ਹੋਏ ਆਲੂ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਕੇ 3 ਤੋਂ 5 ਮਿੰਟ ਲਈ ਪੱਕਾ ਲਓ। ਇਸ ਤੋਂ ਬਾਅਦ ਇਸ 'ਚ 1 ਚਮਚ ਲਾਲ ਮਿਰਚ, 1/2 ਚਮਚ ਧਨੀਆ ਪਾਊਡਰ ਅਤੇ 1 ਚਮਚ ਨਮਕ ਮਿਲਾਓ। ਫਿਰ ਇਸ 'ਚ 70 ਗ੍ਰਾਮ ਇਮਲੀ ਦਾ ਗੂਦਾ ਪਾ ਕੇ ਮਿਕਸ ਕਰ ਲਓ। ਫਿਰ ਇਸ 'ਚ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਕੇ 2 ਤੋਂ 3 ਮਿੰਟ ਲਈ ਕੁਕ ਕਰੋ। ਮਸਾਲੇਦਾਰ ਬੇਬੀ ਆਲੂ ਬਣ ਕੇ ਤਿਆਰ ਹੈ। ਫਿਰ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।