ਦਹੀਂ ਵਾਲੀ ਚਟਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਦਹੀਂ ਅਤੇ ਧਨੀਏ ਦੀ ਚਟਨੀ ਜਾਂ ਦਹੀ ਵਾਲੀ ਚਟਨੀ ਖਾਸ ਚਟਨੀਆਂ ਵਿਚੋਂ ਇਕ ਹੈ। ਇਸਨੂੰ ਮੋਮੋਜ, ਤੰਦੂਰੀ ਪਨੀਰ ਟਿੱਕੀਆ,  ਆਲੂ ਫਰੈਂਚ ਫਰਾਈਜ਼, ਬਰਿਆਨੀ, ਸਮੋਸੇ...

Chutney

ਦਹੀਂ ਅਤੇ ਧਨੀਏ ਦੀ ਚਟਨੀ ਜਾਂ ਦਹੀ ਵਾਲੀ ਚਟਨੀ ਖਾਸ ਚਟਨੀਆਂ ਵਿਚੋਂ ਇਕ ਹੈ। ਇਸਨੂੰ ਮੋਮੋਜ, ਤੰਦੂਰੀ ਪਨੀਰ ਟਿੱਕੀਆਂ,  ਆਲੂ ਫਰੈਂਚ ਫਰਾਈਜ਼, ਬਰਿਆਨੀ, ਸਮੋਸੇ ਜਾਂ ਰੋਟੀ ਸੱਬਜੀ ਨਾਲ ਕਿਸੇ ਦੇ ਵੀ ਨਾਲ ਖਾ ਸਕਦੇ ਹਾਂ। 

ਸਮੱਗਰੀ : ਧਨੀਆ - 100 ਗ੍ਰਾਮ, ਪਦੀਨਾ - 2-3 ਟੇਬਲ ਸਪੂਨ, ਦਹੀਂ - 1/2 ਕਪ (100 ਗ੍ਰਾਮ), ਲੂਣ - 3/4 ਛੋਟੇ ਚੱਮਚ, ਹਰੀ ਮਿਰਚ - 2-3, ਅਦਰਕ ਪੇਸਟ - 1/2 ਛੋਟੇ ਚੱਮਚ (ਜੇਕਰ ਤੁਸੀ ਚਾਹੋ), ਹੀਂਗ - 1 ਪਿੰਚ

ਢੰਗ : ਹਰੇ ਧਨੀਏ ਨੂੰ ਮੋਟੀ ਡੰਡੀਆਂ ਹਟਾਕੇ ਚੰਗੀ ਤਰ੍ਹਾਂ ਧੋ ਲਓ ਅਤੇ ਛਾਨਣੀ ਵਿਚ ਰੱਖਕੇ ਪਾਣੀ ਨਿਕਲ ਜਾਣ ਦਿਓ, ਇਸੇ ਤਰ੍ਹਾਂ ਪਦੀਨੇ ਦੀਆਂ ਪੱਤੀਆਂ ਧੋਕੇ ਛਾਨਣੀ ਵਿਚ ਰੱਖ ਦਿਓ। ਹਰੀ ਮਿਰਚ ਦੇ ਡੰਡਲ ਤੋੜ ਕੇ ਧੋ ਲਓ। ਹਰੇ ਧਨੀਏ ਨੂੰ ਮੋਟਾ ਮੋਟਾ ਕੱਟ ਲਓ, ਹਰੀ ਮਿਰਚ ਦੇ ਵੱਡੇ ਟੁਕੜੇ ਕਰ ਲਓ।

ਮਿਕਸਰ ਜਾਰ ਵਿਚ ਹਰਾ ਧਨੀਆਂ, ਪਦੀਨਾ ਅਤੇ ਹਰੀ ਮਿਰਚ ਪਾਓ, ਅਦਰਕ, ਲੂਣ, ਹੀਂਗ ਅਤੇ ਦਹੀ ਪਾ ਦਿਓ, ਜਾਰ ਨੂੰ ਬੰਦ ਕਰੋ ਅਤੇ ਚੰਗੀ ਤਰ੍ਹਾਂ ਨਾਲ ਬਰੀਕ ਚਟਨੀ ਪੀਸ ਕੇ ਤਿਆਰ ਕਰ ਲਓ। ਚਟਨੀ ਨੂੰ ਕੱਢ ਕੇ ਕੌਲੇ ਵਿਚ ਰੱਖ ਲਓ, ਦਹੀ ਵਾਲੀ ਚਟਨੀ ਨੂੰ ਫਰੀਜ ਵਿਚ ਰੱਖਕੇ 5-6 ਦਿਨ ਤੱਕ ਇਸ ਦੀ ਵਰਤੋਂ ਕਰ ਸਕਦੇ ਹੋ।