ਘਰ 'ਚ ਹੀ ਬਣਾਉ ਬਜ਼ਾਰ ਵਰਗਾ ਚਿਕਨ ਟਿੱਕਾ ਮਸਾਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮਹਿੰਗੇ ਰੈਸਟੋਰੈਂਟ ਵਿਚ ਅਸੀਂ ਅਕਸਰ ਚਿਕਨ ਟਿੱਕਾ ਮਸਾਲੇ ਦਾ ਸਵਾਦ ਲੈਂਦੇ ਹਾਂ। ਕਦੇ ਸੋਚਿਆ ਹੈ ਕਿ...

Homemade chicken tikka masala recipe

ਮਹਿੰਗੇ ਰੈਸਟੋਰੈਂਟ ਵਿਚ ਅਸੀਂ ਅਕਸਰ ਚਿਕਨ ਟਿੱਕਾ ਮਸਾਲੇ ਦਾ ਸਵਾਦ ਲੈਂਦੇ ਹਾਂ। ਕਦੇ ਸੋਚਿਆ ਹੈ ਕਿ ਇਸ ਦਾ ਅਜਿਹਾ ਹੀ ਸਵਾਦ ਤੁਸੀਂ ਘਰ ਵਿਚ ਲੈਣਾ ਹੋਵੇ ਤਾਂ ਕੀ ਕਰ ਸਕਦੇ ਹੋ। ਜੇਕਰ ਤੁਸੀਂ ਖਾਣਾ ਬਣਾਉਣ ਦੇ ਸ਼ੌਕੀਨ ਹੋ ਤਾਂ ਇਸ ਆਸਾਨ ਸਟੈਪਸ ਨੂੰ ਅਜ਼ਮਾ ਕੇ ਤੁਸੀਂ ਵੀ ਘਰ ਵਿਚ ਹੀ ਚਿਕਨ ਟਿੱਕਾ ਮਸਾਲਾ ਬਣਾ ਸਕਦੇ ਹੋ।

Chicken recipe

ਸ਼ਾਨਦਾਰ ਚਿਕਨ ਟਿੱਕਾ ਮਸਾਲਾ ਬਣਾਉਣ ਦੀ ਸਮੱਗਰੀ : ਜ਼ਰੂਰੀ ਸਮੱਗਰੀ - 6 ਚਿਕਨ ਥਾਈ ਪੀਸ ਬੋਨਲੈਸ, 6 ਚਮਚ ਦਹੀ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਲਸਣ ਪੇਸ‍ਟ, 2 ਚਮਚ ਅਦਰਕ ਪੇਸ‍ਟ, 1 ਚਮਚ ਜੀਰਾ ਪਾਊਡਰ, 1 ਚਮਚ ਗਰਮ ਮਸਾਲਾ ਪਾਊਡਰ, 4-5 ਚਮਚ ਨੀਂਬੂ ਦਾ ਰਸ, ਲੂਣ ਸ‍ਵਾਦ ਅਨੁਸਾਰ।

Slow Cooker Chicken Recipe

ਗਰੇਵੀ ਬਣਾਉਣ ਦੀ ਸਮੱਗਰੀ-  2 ਟਮਾਟਰ, 1 ਪਿਆਜ਼ , 1 ਚਮਚ ਅਦਰਕ ਲਸਣ ਪੇਸ‍ਟ, ਅੱਧਾ ਚਮਚ ਜੀਰਾ ਪਾਊਡਰ, ਅੱਧਾ ਚਮਚ ਧਨਿਆ ਪਾਊਡਰ, ਇਕ ਚੌਥਾਈ ਕੱਪ ਦੁੱਧ, 1 ਛੋਟੇ ਚਮਚ ਸ਼ਕ‍ਰ, ਲੂਣ ਸ‍ਵਾਦ ਅਨੁਸਾਰ।

ਢੰਗ - ਸੱਭ ਤੋਂ ਪਹਿਲਾਂ ਚਿਕਨ ਨੂੰ ਧੋ ਕੇ ਛੋਟੇ ਟੁਕੜਿਆਂ ਵਿਚ ਕੱਟ ਲਵੋ। ਇਸ ਤੋਂ ਬਾਅਦ ਮੈਰੀਨੇਡ ਵਾਲੀ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਮੈਰਿਨੇਡ ਕੀਤੇ ਹੋਏ ਚਿਕਨ ਨੂੰ ਇਕ ਘੰਟੇ ਲਈ ਰੱਖ ਦਿਓ, ਕੁੱਝ ਸਮੇਂ ਬਾਅਦ ਚਿਕਨ ਪੀਸ ਨੂੰ ਓਵਨ ਵਿਚ ਰੱਖ ਕੇ ਰੋਸਟ ਕਰ ਲਵੋ। ਗ੍ਰਿਲ ਕਰਨ ਲਈ ਗ੍ਰਿਲ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਤੇਜ਼ ਅੱਗ ਉਤੇ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਚਿਕਨ ਪੀਸ ਨੂੰ ਪਾ ਕੇ ਦੋਹਾਂ ਪਾਸਿਉਂ ਭੂਰੇ ਰੰਗਾ ਹੋਣ ਤਕ ਭੁੰਨ ਲਵੋ, ਧਿਆਨ ਰੱਖੋ ਚਿਕਨ ਨੂੰ ਜ਼ਿਆਦਾ ਦੇਰ ਤਕ ਨਾ ਪਕਾਉ।

Chicken Recipe

ਪਕਾਉਂਦੇ ਸਮੇਂ ਇਸ ਵਿਚ ਥੋੜ੍ਹਾ ਜਿਹਾ ਤੇਲ ਜਾਂ ਮੱਖਣ ਲਗਾਉ। ਚਿਕਨ ਪੀਸ ਨੂੰ ਇਕ ਪਲੇਟ ਵਿਚ ਕੱਢ ਲਵੋ। ਗ੍ਰੇਵੀ ਬਣਾਉਣ ਲਈ ਘੱਟ ਅੱਗ 'ਤੇ ਇਕ ਕੜਾਹੀ ਵਿਚ ਤੇਲ ਜਾਂ ਬਟਰ ਪਾ ਕੇ ਗਰਮ ਹੋਣ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਅਦਰਕ ਲਸਣ ਦਾ ਪੇਸਟ ਪਾ ਕੇ 1-2 ਮਿੰਟ ਤੱਕ ਭੁੰਨੋ। ਫਿਰ ਇਸ ਵਿਚ ਪਿਆਜ ਪਾਓ ਅਤੇ ਅੱਗ ਤੇਜ਼ ਕਰ ਕੇ ਪਕਾਉ। ਜਦੋਂ ਪਿਆਜ ਸੁਨਹਿਰੇ ਰੰਗ ਦੇ ਹੋ ਜਾਣ ਤਾਂ ਇਸ ਵਿਚ ਕਟੇ ਹੋਏ ਟਮਾਟਰ ਪਾਉ ਅਤੇ ਮੱਧਮ ਅੱਗ ਕਰ ਕੇ ਪਕਾਉ।

Masala Chicken Recipe

ਜਦੋਂ ਪਿਆਜ ਅਤੇ ਟਮਾਟਰ ਦੀ ਗ੍ਰੇਵੀ ਤੇਲ ਛੱਡਣ ਲੱਗੇ ਤਾਂ ਇਸ ਵਿਚ ਜੀਰਾ ਅਤੇ ਧਨਿਆ ਪਾਊਡਰ ਪਾ ਲਵੋ। ਇਸ ਤੋਂ ਬਾਅਦ ਮਸਾਲੇ ਵਿਚ ਲੂਣ ਅਤੇ ਚੀਨੀ ਪਾ ਕੇ ਕੁੱਝ ਮਿੰਟ ਤੱਕ ਭੁੰਨਣ ਤੋਂ ਬਾਅਦ ਚਿਕਨ ਪੀਸ ਪਾ ਦਿਓ। 5-6 ਮਿੰਟ ਤੱਕ ਪਕਾਉਣ ਤੋਂ ਬਾਅਦ ਅੱਗ ਤੇਜ਼ ਕਰ ਦਿਓ ਅਤੇ ਹੌਲੀ-ਹੌਲੀ ਦੁੱਧ ਪਾਉ। ਇਸ ਨੂੰ ਚਲਾਉਂਦੇ ਰਹੋ ਤਾਂ ਕਿ ਦੁੱਧ ਅਤੇ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਣ। ਤੁਸੀਂ ਚਾਹੋ ਤਾਂ ਦੁੱਧ ਦੀ ਜਗ੍ਹਾ ਕਰੀਮ ਦਾ ਵੀ ਇਸਤੇਮਾਲ ਕਰ ਸਕਦੇ ਹੋ। 4-5 ਮਿੰਟ ਤੱਕ ਮੱਧਮ ਅੱਗ ਉਪਰ ਪਕਾਉਣ ਤੋਂ ਬਾਅਦ ਇਸ ਨੂੰ ਉਤਾਰ ਲਵੋ। ਧਨਿਆ ਪੱਤੀ ਨਾਲ ਗਾਰਨਿਸ਼ ਕਰੋ। ਤਿਆਰ ਚਿਕਨ ਟਿੱਕਾ ਮਸਾਲਾ ਨੂੰ ਚਾਵਲ ਅਤੇ ਰੋਟੀ ਦੇ ਨਾਲ ਸਰਵ ਕਰੋ।