ਚਾਟ ਪਾਪੜੀ ਨਾਲ ਕਰੋ ਪਾਰਟੀ ਦਾ ਮਜ਼ਾ ਦੁੱਗਣਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਚਾਟ ਪਾਪੜੀ ਬਣਾਉਣ ਦੀ ਪੂਰੀ ਵਿਧੀ

File Photo

ਪਾਰਟੀ ਜੋ ਵੀ ਹੋਵੇ, ਮਜ਼ੇਦਾਰ ਮਸਾਲੇਦਾਰ ਸਨੈਕਸ ਤੋਂ ਬਿਨਾਂ ਉਸ ਦਾ ਮਜਾ ਅਧੂਰਾ ਜਿਹਾ ਲੱਗਦਾ ਹੈ। ਜੇ ਤੁਸੀਂ ਵੀ ਆਪਣੀ ਪਾਰਟੀ ਦਾ ਮਜ਼ਾ ਕਿਰਕਿਰਾ ਨਹੀਂ ਕਰਨਾ ਚਾਹੁੰਦੇ ਤਾਂ ਮੈਨਿਊ ਵਿੱਚ ਜ਼ਰੂਰ ਸ਼ਾਮਲ ਕਰੋ ਚਾਟ ਪਾਪੜੀ। ਆਓ, ਜਾਣਦੇ ਹਾਂ ਇਨ੍ਹਾਂ ਸਨੈਕਸ ਨੂੰ ਕਿਵੇਂ ਬਣਾਇਆ ਜਾਵੇ।

ਪਾਪੜੀ ਚਾਟ ਲਈ ਸਮੱਗਰੀ- ਪਾਪੜੀ-28, ਆਲੂ- 2 ਕੱਪ, ਫੇਂਟਿਆ ਹੋਇਆ ਦਹੀਂ- 2 ਕੱਪ, ਖਜੂਰ-ਇਮਲੀ ਦੀ ਚਟਨੀ- 8 ਚਮਚੇ, ਹਰੀ ਚਟਨੀ- 6 ਚਮਚੇ, ਲੂਣ- ਸੁਆਦ ਅਨੁਸਾਰ, ਮਸਾਲਾ- 1 ਚਮਚਾ, ਜੀਰਾ ਪਾਊਡਰ- 1 ਚਮਚਾ,  ਲਾਲ ਮਿਰਚ ਦਾ ਪਾਊਡਰ- 1 ਚਮਚਾ

ਗਾਰਨਿਸ਼ਿੰਗ ਲਈ- ਧਨੀਆ ਪੱਤੇ- 2 ਚੱਮਚੇ, ਸੇਵ- 4 ਚੱਮਚੇ

ਪਾਪੜੀ ਚਾਟ ਬਣਾਉਣ ਦੀ ਵਿਧੀ

ਉਬਾਲੇ ਹੋਏ ਆਲੂ ਦੇ ਛਿਲਕੇ ਨੂੰ ਛਿਲੋ ਅਤੇ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਓ।

7 ਪਾਪੜੀ ਨੂੰ ਤੋੜ ਕੇ ਸਰਵਿੰਗ ਪਲੇਟ ਵਿੱਚ ਸਜਾਓ।

ਇਸ ਵਿੱਚ 1/4 ਕੱਪ ਆਲੂ, 1/4 ਕੱਪ ਦਹੀਂ, 2 ਚਮਚਾ ਖਜੂਰ ਦੀ ਚਟਨੀ ਅਤੇ 1 ਤੋਂ 1/2 ਚੱਮਚ ਹਰੀ ਚਟਨੀ ਪਾਓ।

ਉੱਪਰ ਤੋਂ ਲੂਣ, 1/4 ਚੱਮਚ ਚਾਟ ਮਸਾਲਾ, 1/4 ਚੱਮਚ ਜ਼ੀਰਾ ਪਾਊਡਰ ਅਤੇ 1/4 ਚੱਮਚ ਲਾਲ ਮਿਰਚ ਪਾਊਡਰ ਛਿੜਕੋ।  

ਸਰਵਿੰਗ ਪਲੇਟ ਵਿੱਚ ਪਾਪੜੀ ਚਾਟ ਤਿਆਰ ਕਰੋ।

ਧਨੀਆ ਪੱਤੇ ਅਤੇ ਸੇਵ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।