Health News: ਜ਼ਿਆਦਾ ਖਾਣ ਨਾਲ ਹੁੰਦੈ ਕਿਡਨੀ ਨੂੰ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Health News: ਭੋਜਨ ਹਮੇਸ਼ਾ ਉਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ

Health News

Eating too much causes kidney damage Health News: ਜਦੋਂ ਵੀ ਤੁਸੀ ਮਨਪਸੰਦ ਖਾਣ ਦੀ ਚੀਜ਼ ਵੇਖਦੇ ਹੋ ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ ਅਤੇ ਖਾਂਦੇ ਹੀ ਜਾਂਦੇ ਹੋ।  ਜ਼ਿਆਦਾ ਖਾਣ ਨਾਲ ਭਾਰ ਵਧਣ ਸਮੇਤ ਕਈ ਹੋਰ ਪ੍ਰੇਸ਼ਾਨੀਆਂ ਵੀ ਸਾਹਮਣੇ ਆਉਂਦੀਆਂ ਹਨ। ਇਸ ਨਾਲ ਦਿਮਾਗ਼ੀ ਅਤੇ ਭਾਵਨਾਤਮਕ ਤਣਾਅ ਵੀ ਪੈਦਾ ਹੁੰਦਾ ਹੈ। ਇਹ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ: Health News: ਕੰਨ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰਨਾ ਪੈ ਸਕਦੈ ਮਹਿੰਗਾ

ਭੋਜਨ ਹਮੇਸ਼ਾ ਉਨਾ ਹੀ ਖਾਣਾ ਚਾਹੀਦਾ ਹੈ ਜਿੰਨਾ ਸਾਡਾ ਸਰੀਰ ਅਸਾਨੀ ਨਾਲ ਹਜ਼ਮ ਕਰ ਸਕੇ। ਜ਼ਿਆਦਾ ਖਾਣ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਖਾਣ ਦਾ ਪਹਿਲਾ ਲੱਛਣ ਭਾਰ ਵਧਣਾ ਅਤੇ ਮੋਟਾਪਾ ਹੈ। ਭਾਰ ਵਧਣ ਨਾਲ ਸਰੀਰ ਦੀ ਕੰਮ ਕਰਨ ਦੀ ਸਮਰਥਾ ਘੱਟ ਹੋ ਜਾਂਦੀ ਹੈ ਅਤੇ ਵਿਅਕਤੀ ਜਲਦੀ ਥੱਕਣ ਲਗਦਾ ਹੈ। ਜ਼ਿਆਦਾ ਖਾਣ ਨਾਲ ਐਲਰਜੀ ਦਾ ਖ਼ਤਰਾ ਵੱਧ ਜਾਂਦਾ ਹੈ। ਅੰਡਾ, ਦੁੱਧ, ਮੱਛੀ ਅਤੇ ਸਮੁੰਦਰੀ ਭੋਜਨ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਖਾਣ ਨਾਲ ਐਲਰਜੀ ਹੋ ਸਕਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਜ਼ਿਆਦਾ ਖਾਣ ਨਾਲ ਕੋਲੈਸਟਰਾਲ ਵੱਧ ਜਾਂਦਾ ਹੈ। ਅਜਿਹੇ ’ਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬਜ਼ੁਰਗ ਵਾਰ-ਵਾਰ ਚਰਬੀ ਵਾਲੀਆਂ ਚੀਜ਼ਾਂ ਜਾਂ ਜਿਨ੍ਹਾਂ ’ਚ ਜ਼ਿਆਦਾ ਮਾਤਰਾ ’ਚ ਤਾਂਬਾ ਹੁੰਦਾ ਹੈ, ਖਾਂਦੇ ਹਨ। ਜ਼ਿਆਦਾ ਖਾਣ ਨਾਲ ਯਾਦਦਾਸ਼ਤ ਵੀ ਕਮਜ਼ੋਰ ਹੁੰਦੀ ਹੈ ਅਤੇ ਦਿਮਾਗ਼ ਤੇ ਵੀ ਅਸਰ ਹੁੰਦਾ ਹੈ। ਜ਼ਰੂਰਤ ਤੋਂ ਜ਼ਿਆਦਾ ਮਿੱਠੀਆਂ ਜਾਂ ਨਮਕੀਨ ਚੀਜ਼ਾਂ ਖਾਣ ਨਾਲ ਸੋਜ ਆਉਣ ਦਾ ਵੀ ਖ਼ਤਰਾ ਰਹਿੰਦਾ ਹੈ।

(For more Punjabi news apart from Eating too much causes kidney damage Health News, stay tuned to Rozana Spokesman)