ਘਰ ਦੀ ਰਸੋਈ ਵਿਚ : ਮੁਰਗ ਮੇਥੀ ਟਿੱਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

750 ਗ੍ਰਾਮ ਬੋਨਲੈਸ ਚਿਕਨ ਲੈਗ 4 ਟੁਕੜਿਆਂ ਵਿਚ ਕਟਿਆ, 150 ਗ੍ਰਾਮ ਮੇਥੀਪੱਤਾ (ਪਾਣੀ ਵਿਚ ਸਾਫ਼ ਕੀਤਾ ਅਤੇ ਬਲੈਂਡਰ ਵਿਚ ਪਿਊਰੀ ਬਣਾਇਆ ਹੋਇਆ)...

Murgh Methi Tikka

ਸਮੱਗਰੀ : 750 ਗ੍ਰਾਮ ਬੋਨਲੈਸ ਚਿਕਨ ਲੈਗ 4 ਟੁਕੜਿਆਂ ਵਿਚ ਕਟਿਆ, 150 ਗ੍ਰਾਮ ਮੇਥੀਪੱਤਾ (ਪਾਣੀ ਵਿਚ ਸਾਫ਼ ਕੀਤਾ ਅਤੇ ਬਲੈਂਡਰ ਵਿਚ ਪਿਊਰੀ ਬਣਾਇਆ ਹੋਇਆ), 1/4 ਕਪ ਸਰੋਂ ਦਾ ਤੇਲ, 1 ਛੋਟਾ ਚੱਮਚ ਸ਼ਾਹੀ ਜੀਰਾ ਬੀਜ। 

ਪਹਿਲਾ ਮੈਰਿਨੇਟ : 1 ਵੱਡਾ ਚੱਮਚ ਅਦਰਕ-ਲੱਸਣ ਪੇਸਟ, 2 ਵੱਡੇ ਚੱਮਚ ਨਿੰਬੂ ਦਾ ਰਸ, ਲੂਣ ਸਵਾਦ ਅਨੁਸਾਰ  

ਦੂਜਾ ਮੈਰਿਨੇਟ : 1 ਕਪ ਦਹੀ ਫੈਂਟਿਆ ਹੋਇਆ,  2 ਵੱਡੇ ਚੱਮਚ ਕਸੂਰੀ ਮੇਥੀ ਪਾਊਡਰ, 2 ਵੱਡੇ ਚੱਮਚ ਹਰੀ ਧਨਿਆ ਪੱਤੀ, 1/2 ਛੋਟਾ ਚੱਮਚ ਕਟੀ ਹਰੀ ਮਿਰਚ, 1 ਛੋਟਾ ਚੱਮਚ ਅਦਰਕ ਕਟਿਆ ਹੋਇਆ, 1 ਵੱਡਾ ਚੱਮਚ ਕਸ਼ਮੀਰੀ ਲਾਲ ਮਿਰਚ ਪਾਊਡਰ, 1 ਬਹੁਤ ਚੱਮਚ ਗਰਮ ਮਸਾਲਾ ਪਾਊਡਰ, 2 ਵੱਡੇ ਚੱਮਚ ਵੇਸਣ ਭੁਨਾ, 1 ਵੱਡਾ ਚੱਮਚ ਚਾਟ ਮਸਾਲਾ, 1 ਵੱਡਾ ਚੱਮਚ ਤੇਲ।

ਢੰਗ : ਇਕ ਭਾਂਡੇ ਵਿਚ ਤੇਲ ਗਰਮ ਕਰ ਕੇ ਸ਼ਾਹੀ ਜੀਰੇ ਦਾ ਤੜਕਾ ਲਗਾਓ। ਫਿਰ ਉਸ ਵਿਚ ਮੇਥੀ ਦੀ ਪਿਊਰੀ ਮਿਲਾਓ।  ਇਸ ਨੂੰ ਮਿਲਣ ਤੱਕ ਪਕਾਓ ਅਤੇ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ। ਪਹਿਲਾਂ ਮੈਰਿਨੇਟ ਲਈ ਸਾਰੀ ਸੱਮਗਰੀ ਨੂੰ ਚਿਕਨ ਵਿਚ ਰਗੜ ਕੇ ਇਕ ਪਾਸੇ ਰੱਖ ਦਿਓ। ਦੂਜੇ ਮੈਰਿਨੇਟ ਲਈ ਇਕ ਭਾਂਡੇ ਵਿਚ ਸਾਰੀ ਸੱਮਗਰੀ ਨੂੰ ਮੇਥੀ ਪਿਊਰੀ, ਨਿੰਬੂ ਰਸ ਅਤੇ ਤੇਲ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਲਾਓ।

ਹੁਣ ਪਹਿਲਾਂ ਮੈਰਿਨੇਟ ਤੋਂ ਚਿਕਨ ਦੇ ਟੁਕੜਿਆਂ ਦੀ ਫਾਲਤੂ ਨਮੀ ਕੱਢਣ ਲਈ ਉਨ੍ਹਾਂ ਨੂੰ ਹੱਥ ਨਾਲ ਦਬਾ ਕੇ ਨਚੋੜੋ। ਹੁਣ ਚਿਕਨ ਦੇ ਟੁਕੜਿਆਂ ਨੂੰ ਦੂਜੇ ਮੈਰਿਨੇਟ ਲਈ ਤਿਆਰ ਕੀਤੀ ਗਈ ਸਮੱਗਰੀ ਵਿਚ ਚੰਗੀ ਤਰ੍ਹਾਂ ਨਾਲ ਮਿਲਾ ਕੇ 3 ਘੰਟੇ ਇਕ ਪਾਸੇ ਰੱਖ ਦਿਓ। ਓਵਨ ਨੂੰ 200 ਸੈਂਟੀਗ੍ਰੇਡ ਉਤੇ ਗਰਮ ਕਰੋ। ਇਸ ਵਿਚ ਧਾਗੇ ਨਾਲ ਮੈਰਿਨੇਟਿਡ ਚਿਕਨ ਦੇ ਟੁਕੜਿਆਂ ਨੂੰ ਸੀਖ ਵਿਚ ਲਗਾ ਕੇ ਤਿਆਰ ਕਰੋ। ਹੁਣ ਸੀਖ ਨੂੰ ਗਰਮ ਗਰਿਲ ਵਾਲੀ ਰੈਕ ਉਤੇ ਰੱਖੋ ਅਤੇ ਹੇਠਾਂ ਇਕ ਟ੍ਰੇ ਰੱਖੋ। ਖੁੱਲ੍ਹੇ ਵਿਚ ਚਿਕਨ ਨੂੰ ਚਾਰਾਂ ਪਾਸੇ ਗੋਲਡਨ ਹੋਣ ਤੱਕ ਭੁੰਨੋ। ਸਲਾਦ ਅਤੇ ਹਰੀ ਚਟਨੀ ਦੇ ਨਾਲ ਪਰੋਸੋ .