ਘਰ ਦੀ ਰਸੋਈ ਵਿਚ : ਬਿਰਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਾਵਲ 500 ਗਰਾਮ, ਹਰੇ ਮਟਰ 100 ਗਰਾਮ, ਪਿਆਜ਼ 600 ਗਰਾਮ, ਅਦਰਕ 50 ਗਰਾਮ, ਦਹੀਂ 150 ਗਰਾਮ, ਧਨੀਆ 3 ਛੋਟੇ ਚੱਮਚ, ਜ਼ੀਰਾ 2 ਚੱਮਚ, ਨਮਕ...

Biryani

ਸਮੱਗਰੀ : ਚਾਵਲ 500 ਗਰਾਮ, ਹਰੇ ਮਟਰ 100 ਗਰਾਮ, ਪਿਆਜ਼ 600 ਗਰਾਮ, ਅਦਰਕ 50 ਗਰਾਮ, ਦਹੀਂ 150 ਗਰਾਮ, ਧਨੀਆ 3 ਛੋਟੇ ਚੱਮਚ, ਜ਼ੀਰਾ 2 ਚੱਮਚ, ਨਮਕ ਸਵਾਦ ਅਨੁਸਾਰ, ਗਾਜਰ 100 ਗਰਾਮ, ਆਲੂ 10, ਫਰਾਂਸਬੀਨ 100 ਗਰਾਮ, ਲੱਸਣ 2 ਗੁੱਟੀਆਂ, ਹਰੀ ਮਿਰਚ 10, ਨਾਰੀਅਲ ਦਾ ਦੁੱਧ 4 ਵੱਡੇ ਚੱਮਚ, ਗਰਮ ਮਸਾਲਾ 3 ਵੱਡੇ ਚੱਮਚ, ਘਿਉ ਤਲਣ ਲਈ।

ਬਣਾਉਣ ਦਾ ਤਰੀਕਾ : ਚੌਲਾਂ ਨੂੰ ਆਮ ਚੌਲਾਂ ਵਾਂਗ ਪਕਾ ਲਉ। ਸਬਜ਼ੀਆਂ ਨੂੰ ਕੱਟ ਕੇ ਉਬਾਲ ਲਵੋ। 200 ਗਰਾਮ ਪਿਆਜ਼, ਲੱਸਣ, ਸੌਂਫ਼, ਨਾਰੀਅਲ, ਜ਼ੀਰਾ, ਧਨੀਆ ਅਤੇ ਗਰਮ ਮਸਾਲੇ ਨੂੰ ਪੀਸ ਲਉ। ਪਿਆਜ਼ ਨੂੰ ਬਰੀਕ ਕੱਟ ਲਉ। ਹੁਣ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਪਿਆਜ਼ ਨੂੰ ਲਾਲ ਹੋਣ ਤਕ ਪਕਾਉ।
ਚੌਲਾਂ ਅਤੇ ਸਬਜ਼ੀਆਂ ਵਿਚ ਨਮਕ ਮਿਲਾ ਲਉ। ਇਕ ਛੋਟੇ ਬਰਤਨ ਵਿਚ ਗਰਮ ਕਰੋ ਅਤੇ ਨਾਰੀਅਲ ਦਾ ਦੁੱਧ ਪਾ ਕੇ ਕੇਸਰ ਨੂੰ ਉਬਲਣ ਤਕ ਘੁਲਣ ਦਿਉ। ਇਸ ਨੂੰ ਥੋੜਾ ਥੋੜਾ ਹਿਲਾਉਂਦੇ ਵੀ ਰਹੋ। ਫਿਰ ਇਸ ਨੂੰ ਬਣੇ ਹੋਏ ਚੌਲਾਂ ਵਿਚ ਮਿਲਾ ਲਉ। ਹੁਣ ਇਕ ਭਾਂਡੇ ਵਿਚ ਦੋ ਵੱਡੇ ਚੱਮਚ ਘਿਉ ਗਰਮ ਕਰੋ।

ਇਸ ਵਿਚ ਪੀਸੇ ਹੋਏ ਮਸਾਲੇ ਪਾ ਕੇ ਪੰਜ ਮਿੰਟ ਤਕ ਤਲੋ। ਫਿਰ ਮਸਾਲਿਆਂ ਨੂੰ ਠੰਢਾ ਕਰ ਕੇ ਉਸ 'ਤੇ ਤਲਿਆ ਹੋਇਆ ਥੋੜਾ ਜਿਹਾ ਪਿਆਜ਼ ਬੁਰਕ ਦੇਵੋ। ਪਿਆਜ਼ ਉਪਰ ਅੱਧੇ ਚੌਲ ਫੈਲਾ ਦਿਉ ਤੇ ਚੌਲਾਂ ਉਪਰ ਥੋੜਾ ਜਿਹਾ ਮਸਾਲਾ ਵੀ ਛਿੜਕ ਦਿਉ। ਮਸਾਲਿਆਂ ਉਪਰ ਸਬਜ਼ੀਆਂ ਵਿਛਾ ਦਿਉ। ਬਾਕੀ ਬਚੀਆਂ ਹੋਈਆਂ ਸਬਜ਼ੀਆਂ ਅਤੇ ਪਿਆਜ਼ ਨੂੰ ਢੱਕ ਕੇ ਰੱਖ ਦਿਉ। ਭਾਂਡੇ ਉਪਰ ਇਕ ਢੱਕਣ ਰੱਖ ਦਿਉ ਅਤੇ 400 ਸੈਲਸੀਅਸ ਫਾਰਨਹਾਈਟ ਗਰਮ ਓਵਨ ਵਿਚ 25 ਮਿੰਟ ਤਕ ਸੇਕੋ। ਬਸ ਤੁਹਾਡੀ ਬਿਰਿਆਨੀ ਤਿਆਰ ਹੈ। ਪਰੋਸਣ ਲਈ ਇਕ ਵੱਡੀ ਪਲੇਟ ਵਿਚ ਪਾ ਦਿਉ।