ਘਰ ਦੀ ਰਸੋਈ ਵਿਚ : ਸਰੋਂ ਦਾ ਸਾਗ - ਮੱਕੀ ਦੀ ਰੋਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੱਜ ਅਸੀਂ ਤੁਹਾਡੇ ਲਈ ਸਰਦੀਆਂ ਦੀ ਫੇਵਰੇਟ ਡਿਸ਼ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਲੈ ਕੇ ਆਏ ਹਾਂ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦਾ ਕਾਂਬਿਨੇਸ਼ਨ ਜ਼ਬਰਦਸ‍ਤ..

Sarson ka Saag - Makki di Roti

ਅੱਜ ਅਸੀਂ ਤੁਹਾਡੇ ਲਈ ਸਰਦੀਆਂ ਦੀ ਫੇਵਰੇਟ ਡਿਸ਼ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਲੈ ਕੇ ਆਏ ਹਾਂ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਦਾ ਕਾਂਬਿਨੇਸ਼ਨ ਜ਼ਬਰਦਸ‍ਤ ਹੁੰਦਾ ਹੈ। ਸਰੋਂ ਦਾ ਸਾਗ ਸਿਹਤਮੰਦ ਦੇ ਨਜ਼ਰੀਏ ਤੋਂ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਤਾਂ ਲਓ ਤੁਸੀਂ ਵੀ ਸਰੋਂ ਦਾ ਸਾਗ ਬਣਾਉਣ ਦਾ ਢੰਗ ਅੱਜ ਹੀ ਬਣਾਓ। 

ਸਮੱਗਰੀ : ਸਰੋਂ ਦਾ ਸਾਗ - 500 ਗ੍ਰਾਮ, ਪਾਲਕ 150 ਗ੍ਰਾਮ, ਬਾਥੂ 100 ਗ੍ਰਾਮ, ਟਮਾਟਰ 250 ਗ੍ਰਾਮ, ਪਿਆਜ਼ 1 (ਬਰੀਕ ਕਟਿਆ ਹੋਇਆ), ਲੱਸਣ 5 ਕਲੀਆਂ (ਬਰੀਕ ਕਟਿਅ ਹੋਇਆ), ਹਰੀ ਮਿਰਚ 2, ਅਦਰਕ 1 ਵੱਡੇ ਟੁਕੜੇ, ਸਰੋਂ ਦਾ ਤੇਲ 2 ਵੱਡੇ ਚੱਮਚ, ਬਟਰ/ਘਿਓ 2 ਵੱਡੇ ਚੱਮਚ, ਹਿੰਗ 2 ਚੁਟਕੀ, ਜੀਰਾ 1/2 ਛੋਟਾ ਚੱਮਚ, ਹਲਦੀ ਪਾਊਡਰ 1/4 ਛੋਟਾ ਚੱਮਚ, ਮੱਕੀ ਦਾ ਆਟਾ 1/4 ਕਪ, ਲਾਲ ਮਿਰਚ ਪਾਊਡਰ 1/4 ਛੋਟਾ ਚੱਮਚ, ਲੂਣ ਸਵਾਦ ਅਨੁਸਾਰ।

ਢੰਗ : ਸਰੋਂ ਦਾ ਸਾਗ ਬਣਾਉਣ ਲਈ ਸੱਭ ਤੋਂ ਪਹਿਲਾਂ ਸਰੋਂ, ਪਾਲਕ ਅਤੇ ਬਾਥੂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋ ਲਵੋ। ਇਨ੍ਹਾਂ ਨੂੰ ਜਾਲੀ ਵਾਲੇ ਕਿਸੇ ਭਾਂਡੇ ਵਿਚ ਰੱਖ ਦਿਓ, ਤਾਂ ਜੋ ਸਾਰਾ ਪਾਣੀ ਨਿਕਲ ਜਾਵੇ। ਇਸ ਤੋਂ ਬਾਅਦ ਇਨ੍ਹਾਂ ਨੂੰ ਮੋਟਾ - ਮੋਟਾ ਕੱਟ ਲਵੋ ਅਤੇ ਕੁਕਰ ਵਿਚ ਇਕ ਕਪ ਪਾਣੀ ਦੇ ਨਾਲ ਪਾਓ ਅਤੇ ਘੱਟ ਅੱਗ ਉਤੇ ਇਕ ਸੀਟੀ ਆਉਣ ਤੱਕ ਉਬਾਲ ਲਵੋ। ਇਸ ਤੋਂ ਬਾਅਦ ਕੁਕਰ ਨੂੰ ਉਤਾਰ ਕੇ ਰੱਖ ਦਿਓ ਅਤੇ ਉਸ ਦੀ ਸੀਟੀ ਨਿਕਲਣ ਤੱਕ ਉਡੀਕ ਕਰੋ। 

ਹੁਣ ਟਮਾਟਰ ਅਤੇ ਅਦਰਕ ਦੇ ਛੋਟੇ - ਛੋਟੇ ਟੁਕੜੇ ਕਰ ਲਵੋ ਅਤੇ ਫਿਰ ਉਸ ਨੂੰ ਹਰੀ ਮਿਰਚ ਦੇ ਨਾਲ ਮਿਕਸੀ ਵਿਚ ਪਾ ਕੇ ਬਰੀਕ ਪੀਸ ਲਵੋ। ਕੜਾਈ ਵਿਚ ਇਕ ਚੱਮਚ ਤੇਲ ਪਾਓ ਅਤੇ ਗਰਮ ਕਰੋ। ਤੇਲ ਗਰਮ ਹੋਣ 'ਤੇ ਉਸ ਵਿਚ ਮੱਕੀ ਦਾ ਆਟਾ ਪਾਓ ਅਤੇ ਹਲਕਾ ਬਰਾਉਨ ਹੋਣ ਤੱਕ ਭੁੰਨ ਲਵੋ। ਆਟੇ ਨੂੰ ਇਕ ਪਿਆਲੀ ਵਿਚ ਕੱਢਣ ਤੋਂ ਬਾਅਦ ਕਢਾਈ ਵਿਚ ਬਚਿਆ ਹੋਇਆ ਤੇਲ ਪਾਓ ਅਤੇ ਉਸ ਨੂੰ ਗਰਮ ਕਰ ਕੇ ਉਸ ਵਿਚ ਹਿੰਗ ਅਤੇ ਜੀਰਾ ਪਾ ਦਿਓ ਅਤੇ ਦਸ ਸੈਕਿੰਡ ਤੱਕ ਭੁੰਨ ਲਵੋ। ਉਸ ਤੋਂ ਬਾਅਦ ਪਿਆਜ ਅਤੇ ਲੱਸਣ ਪਾਓ ਅਤੇ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਵੋ। 

ਉਸ ਤੋਂ ਬਾਅਦ ਹਲਦੀ ਪਤਊਡਰ, ਟਮਾਟਰ ਦਾ ਪੇਸਟ ਅਤੇ ਲਾਲ ਮਿਰਚ ਪਾਓ ਅਤੇ ਮਸਾਲੇ ਨੂੰ ਤੱਦ ਤੱਕ ਭੁੰਨੋ, ਜਦੋਂ ਤੱਕ ਕਿ ਉਹ ਤੇਲ ਨਾ ਛੱਡਣ ਲੱਗੇ। ਮਸਾਲੇ ਨੂੰ ਭੁੰਨਣ ਦੇ ਦੌਰਾਨ ਕੁਕਰ ਤੋਂ ਸਾਗ ਕੱਢ ਲਵੋ ਅਤੇ ਉਨ੍ਹਾਂ ਨੂੰ ਠੰਡਾ ਕਰ ਕੇ ਮਿਕਸੀ ਵਿਚ ਬਰੀਕ ਪੀਸ ਲਵੋ। ਹੁਣ ਭੁੰਨੇ ਹੋਏ ਮਸਾਲੇ ਵਿਚ ਪਿਸਿਆ ਸਾਗ ਪਾ ਦਿਓ। ਨਾਲ ਹੀ ਲੋੜ ਮੁਤਾਬਕ ਪਾਣੀ, ਮੱਕੇ ਦਾ ਆਟਾ ਅਤੇ ਲੂਣ ਵੀ ਪਾਓ ਅਤੇ ਚੰਗੀ ਤਰ੍ਹਾਂ ਚਲਾ ਦਿਓ। ਇਸ ਤੋਂ ਬਾਅਦ ਇਸ ਨੂੰ ਮੱਧਮ ਅੱਗ 'ਤੇ ਪਕਾਓ ਅਤੇ ਉਬਾਲਾ ਆਉਣ ਤੋਂ ਪੰਜ - ਛੇ ਮਿੰਟ ਬਾਅਦ ਤੱਕ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। 

ਮੱਕੀ ਦੀ ਰੋਟੀ : ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਉਂਜ ਤਾਂ ਲੋਕਾਂ ਦਾ ਮਨਪਸੰਦ ਪੰਜਾਬੀ ਜ਼ਾਇਕਾ ਹੈ ਪਰ ਹੁਣ ਇਸ ਦਾ ਸਵਾਦ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਮੱਕਾ ਜਾਂ ਭੁੱਟੇ ਵਿਚ ਕਾਰਬੋਹਾਈਡਰੇਟਸ, ਫੋਲਿਕ ਐਸਿਡ, ਕੈਰੋਟੀਨ, ਮਿਨਰਲਸ, ਵਿਟਾਮਿਨ ਅਤੇ ਆਇਰਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜਿਸ ਦੇ ਨਾਲ ਇਹ ਕਈ ਬੀਮਾਰੀਆਂ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ ਅਤੇ ਸਰੀਰ ਨੂੰ ਹਸ਼ਟ - ਪੁਸ਼ਟ ਬਣਾਉਂਦਾ ਹੈ। ਇਸ ਲਈ ਠੰਡ ਦੇ ਮੌਸਮ ਵਿਚ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਧਾ ਜਾਂਦਾ ਹੈ। ਤਾਂ ਆਓ ਬਣਾਉਂਦੇ ਹਾਂ ਮੱਕੀ ਦੀ ਰੋਟੀ

ਸਮੱਗਰੀ : ਮੱਕੀ ਦਾ ਆਟਾ 400 ਗ੍ਰਾਮ, ਮੱਖਣ 02 ਵੱਡੇ ਚੱਮਚ, ਗਰਮ ਪਾਣੀ ਲੋੜ ਮੁਤਾਬਕ, ਲੂਣ ਸਵਾਦ ਅਨੁਸਾਰ। 

ਢੰਗ : ਮੱਕ‍ੀ ਦੀ ਰੋਟੀ ਬਣਾਉਣ ਲਈ ਸੱਭ ਤੋਂ ਪਹਿਲਾਂ ਮੱਕੀ ਦੇ ਆਟੇ ਨੂੰ ਇਕ ਭਾਂਡੇ ਵਿਚ ਕੱਢ ਕੇ ਛਾਣ ਲਵੋ। ਇਸ ਤੋਂ ਬਾਅਦ ਆਟੇ ਵਿਚ ਸਵਾਦ ਅਨੁਸਾਰ ਲੂਣ ਮਿਲਾ ਲਵੋ ਅਤੇ ਫਿਰ ਕੋਸੇ ਪਾਣੀ ਦੀ ਮਦਦ ਨਾਲ ਆਟਾ ਨੂੰ ਗੁੰਨ ਲਵੋ। ਇਸ ਤੋਂ ਬਾਅਦ ਆਟੇ ਨੂੰ ਢੱਕ ਕੇ 15 - 20 ਮਿੰਟ ਲਈ ਰੱਖ ਦਿਓ। ਇਸ ਨਾਲ ਆਟਾ ਫੁੱਲ ਕੇ ਸੈਟ ਹੋ ਜਾਵੇਗਾ ਅਤੇ ਰੋਟੀਆਂ ਬੇਹੱਦ ਸਵਾਦਿਸ਼ਟ ਬਣਨਗੀਆਂ। 

ਮੱਕੀ ਦੀਆਂ ਰੋਟੀਆਂ ਬਣਾਉਣ ਤੋਂ ਪਹਿਲਾਂ ਇਸ ਨੂੰ ਇਕ ਵਾਰ ਹਥੇਲੀਆਂ ਦੀ ਸਹਾਇਤਾ ਨਾਲ ਖੂਬ ਚੰਗੀ ਤਰ੍ਹਾਂ ਮਸਲ ਲਵੋ, ਜਿਸ ਦੇ ਨਾਲ ਇਹ ਬੇਹੱਦ ਨਰਮ ਹੋ ਜਾਵੇ। ਜਦੋਂ ਆਟਾ ਚੰਗੀ ਤਰ੍ਹਾਂ ਨਾਲ ਨਰਮ ਹੋ ਜਾਵੇ, ਤੱਦ ਉਸ ਵਿਚੋ ਲੋਈ ਬਣਾਉਣ ਭਰ ਦਾ ਆਟਾ ਲਵੋ ਅਤੇ ਉਸ ਨੂੰ ਹਥੇਲੀ ਨਾਲ ਦਬਾ ਕੇ ਵਧਾਓ।  ਇਸ ਤੋਂ ਬਾਅਦ ਹੱਥਾਂ ਵਿਚ ਥੋੜ੍ਹਾ ਪਾਣੀ ਮਿਲਾਓ ਅਤੇ ਲੋਈ ਨੂੰ ਉਂਗਲੀਆਂ ਦੀ ਸਹਾਇਤਾ ਨਾਲ ਦਬਾ ਕੇ 5 - 6 ਇੰਚ ਵਿਆਸ ਦੀ ਰੋਟੀ ਬਣਾ ਲਵੋ। 

ਹੁਣ ਰੋਟੀ ਨੂੰ ਗਰਮ ਤਵੇ ਉਤੇ ਪਾਓ। ਜਦੋਂ ਇਕ ਪਾਸੇ ਦੀ ਰੋਟੀ ਸਿਕ ਜਾਵੇ ਤਾਂ ਉਸ ਨੂੰ ਪਲਟ ਦਿਓ ਅਤੇ ਦੂਜੇ ਪਾਸਿਓਂ ਵੀ ਸੇਕ ਲਵੋ। ਇਸ ਤੋਂ ਬਾਅਦ ਰੋਟੀ ਨੂੰ ਗੈਸ ਦੀ ਅੱਗ ਉਤੇ ਸਧਾਰਣ ਰੋਟੀ ਦੀ ਤਰ੍ਹਾਂ ਘੁਮਾ - ਘੁਮਾ ਕੇ ਸੇਕ ਲਵੋ। ਤੁਹਾਡੀ ਮੱਕ‍ੇ ਦੀ ਰੋਟੀ ਤਿਆਰ ਹੈ। ਇਸ ਉਤੇ ਮੱਖਣ ਜਾਂ ਦੇਸੀ ਘਿਓ ਲਗਾਓ ਅਤੇ ਗਰਮ - ਗਰਮ ਸਰੋਂ ਦੇ ਸਾਗ ਦੇ ਖਾ ਕੇ ਆਨੰਦ ਮਾਣੋ।