ਸਰੋਂ ਦਾ ਸਾਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਮੱਗਰੀ : 1/2 ਕਿੱਲੋ ਸਰੋਂ ਦਾ ਸਾਗ, 125 ਗ੍ਰਾਮ ਪਾਲਕ, 100 ਗ੍ਰਾਮ ਬਾਥੂ, 1/4 ਕਪ ਮੂਲੀ ਕੱਦੂਕਸ ਕੀਤੀ, 1 ਵੱਡਾ ਚੱਮਚ ਅਦਰਕ ਬਰੀਕ ਕੱਟਿਆ, 1 ਚੱਮਚ ਬਰੀਕ ਕੱਟਿਆ...

Saag

ਸਮੱਗਰੀ : 1/2 ਕਿੱਲੋ ਸਰੋਂ ਦਾ ਸਾਗ, 125 ਗ੍ਰਾਮ ਪਾਲਕ, 100 ਗ੍ਰਾਮ ਬਾਥੂ, 1/4 ਕਪ ਮੂਲੀ ਕੱਦੂਕਸ ਕੀਤੀ, 1 ਵੱਡਾ ਚੱਮਚ ਅਦਰਕ ਬਰੀਕ ਕੱਟਿਆ, 1 ਚੱਮਚ ਬਰੀਕ ਕੱਟਿਆ ਲਸਣ, 4 ਹਰੀਆਂ ਮਿਰਚਾਂ, 2 ਵੱਡੇ ਚੱਮਚ ਮੱਕੀ ਦਾ ਆਟਾ, 2 ਛੋਟੇ ਚੱਮਚ ਅਦਰਕ ਲਸਣ ਦਾ ਪੇਸਟ, 3 ਵੱਡੇ ਚੱਮਚ ਦੇਸੀ ਘਿਓ, 50 ਗ੍ਰਾਮ ਮੱਖਣ, ਲੂਣ (ਸਵਾਦਅਨੁਸਾਰ) 

ਬਣਾਉਣ ਦੀ ਢੰਗ : ਸਾਰੀ ਸਬਜੀਆਂ ਨੂੰ ਧੋ ਕੇ ਕੱਟ ਕੇ ਕੱਦੂਕਸ ਕੀਤੀ ਮੂਲੀ, ਬਰੀਕ ਕਟੇ ਅਦਰਕ, ਲਸਣ ਅਤੇ ਲੂਣ  ਦੇ ਨਾਲ ਪ੍ਰੈਸ਼ਰ ਕੁਕਰ ਵਿਚ ਉਬਾਲੋ। ਸੀਟੀ ਵਜਣ ਤੋਂ ਬਾਅਦ ਲਗਭਗ 20 ਮਿੰਟ ਘੱਟ ਗੈਸ ਉਤੇ ਰੱਖੋ। ਠੰਡਾ ਕਰਕੇ ਹੈਂਡ ਮਿਕਸਰ ਨਾਲ ਉਸ ਦਾ ਪੇਸਟ ਤਿਆਰ ਕਰ ਲਓ। ਇਕ ਕੜਾਹੀ ਵਿਚ ਦੇਸੀ ਘਿਓ ਗਰਮ ਕਰਕੇ ਅਦਰਕ - ਲਸਣ ਦੇ ਪੇਸਟ ਅਤੇ ਹਰੀਆਂ ਮਿਰਚਾਂ ਨੂੰ ਫਰਾਈ ਕਰ ਲਓ।

ਫਿਰ ਕੜਾਹੀ ਵਿਚ  ਸਾਗ ਪਾ ਦਿਓ। ਮੱਕੀ ਦੇ ਆਟੇ ਨੂੰ ਥੋੜ੍ਹੇ - ਜਿਹੇ ਪਾਣੀ ਦੇ ਨਾਲ ਘੋਲੋ ਅਤੇ ਉੱਬਲਦੇ ਸਾਗ ਵਿਚ ਹੌਲੀ - ਹੌਲੀ ਕਰਕੇ ਮਿਲਾਓ ਤਾਂਕਿ ਮੱਕੀ ਦੇ ਆਟੇ ਦੀਆ ਟੇਲੀਆਂ ਨਾ ਬਨਣ। 10 ਮਿੰਟ ਘੱਟ ਗੈਸ ਉਤੇ ਪਕਾਉਂਦੇ ਰਹੋ। ਪਕਨ ਤੋਂ ਬਾਅਦ ਸਰਵਿੰਗ ਡਿਸ਼ ਵਿਚ ਪਾਓ ਅਤੇ ਉਤੇ ਮੱਖਣ ਪਾ ਕੇ ਮੱਕੀ ਦੀ ਰੋਟੀ, ਗੁੜ ਅਤੇ ਅਚਾਰ ਦੇ ਨਾਲ ਸਰਵ ਕਰੋ।