ਡਿਨਰ ਪਾਰਟੀ ਲਈ ਗੋਭੀ 65 ਤੋਂ ਵਧੀਆ ਡਿਸ਼ ਹੋਰ ਕੋਈ ਨਹੀਂ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕੁੱਝ ਬਣਾਉਣਾ ਹੈ ਖ਼ਾਸ ਤਾਂ ਸਿੱਖੋ ਇਹ ਰੈਸਿਪੀ

Try this yummy cauliflower snack at home gobhi 65

ਨਵੀਂ ਦਿੱਲੀ: ਗੋਭੀ ਅਤੇ ਆਲੂ ਦੀ ਸਬਜ਼ੀ ਦਾ ਸਵਾਦ ਤਾਂ ਸਾਰੇ ਜਾਣਦੇ ਹੀ ਹਨ। ਗੋਭੀ ਸੱਚ ਮੁੱਚ ਹੀ ਲਜਵਾਬ ਹੁੰਦੀ ਹੈ। ਇਸ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਗੋਭੀ ਹਰ ਭਾਰਤੀ ਘਰ ਵਿਚ ਆਰਾਮ ਨਾਲ ਮਿਲ ਜਾਂਦੀ ਹੈ। ਇਸ ਨੂੰ ਸਟਾਰ ਸਬਜ਼ੀ ਮੰਨਿਆ ਗਿਆ ਹੈ ਜਿਸ ਨਾਲ ਗੋਭੀ ਦੇ ਪਰਾਂਠੇ, ਗੋਭੀ ਦੇ ਪਕੌੜੇ ਜਾਂ ਫਿਰ ਸਾਈਡ ਡਿਸ਼ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਕਈ ਸਨੈਕਸ ਬਣਾ ਕੇ ਵੀ ਇਸ ਦਾ ਮਜ਼ਾ ਲਿਆ ਜਾ ਸਕਦਾ ਹੈ।

ਗੋਭੀ ਵਿਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਏ ਅਤੇ ਸੀ ਤੋਂ ਇਲਾਵਾ ਨਿਕੋਟੀਨਿਕ ਐਸਿਡ ਵਰਗੇ ਪੋਸ਼ਕ ਤੱਤ ਹੁੰਦੇ ਹਨ। ਕਈ ਲੋਕ ਗੋਭੀ ਦਾ ਆਚਾਰ ਖਾਣਾ ਵੀ ਪਸੰਦ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੋਭੀ ਤੋਂ ਬਣਨ ਵਾਲੀ ਇਕ ਬਿਹਤਰੀਨ ਸਨੈਕ ਰੈਸਿਪੀ ਬਾਰੇ ਜਿਸ ਦਾ ਨਾਮ ਹੈ ਗੋਭੀ 65। ਗੋਭੀ 65 ਦਾ ਤਰੀਕਾ ਚਿਕਨ ਨਾਲ ਮਿਲਦਾ ਜੁਲਦਾ ਹੈ ਜੋ ਕਿ ਇਕ ਸਾਊਥ ਇੰਡੀਅਨ ਸਨੈਕ ਰੈਸਿਪੀ ਹੈ।

ਇਸ ਨੂੰ ਭੋਜਨ ਤੋਂ ਪਹਿਲਾਂ ਸਨੈਕਸ ਜਾਂ ਸਟਾਰਟਰ ਦੇ ਰੂਪ ਵਿਚ ਸਰਵ ਕੀਤਾ ਜਾਂਦਾ ਹੈ। ਇਸ ਡਿਸ਼ ਦੇ ਕਈ ਵੱਖ ਵੱਖ ਰੂਪ ਦੇਖੇ ਜਾ ਸਕਦੇ ਹਨ। ਚਿਕਨ 65 ਅਤੇ ਗੋਭੀ 65 ਤੋਂ ਇਲਾਵਾ ਪਨੀਰ 65 ਵੀ ਬਣਾਇਆ ਜਾ ਸਕਦਾ ਹੈ। ਰੈਸਟੋਰੈਂਟ ਸਟਾਈਲ ਵਿਚ ਬਣਾਏ ਜਾਣ ਵਾਲੀ ਇਹ ਡਿਸ਼ ਬੱਚੇ ਹੋਣ ਜਾਂ ਬਜ਼ੁਰਗ ਸਭ ਨੂੰ ਪਸੰਦ ਆਉਂਦੀ ਹੈ। ਪਾਰਟੀ ਵਿਚ ਸਰਵ ਕਰਨ ਲਈ ਇਹ ਬਹੁਤ ਹੀ ਵਧੀਆ ਸਨੈਕ ਹਨ ਜਿਸ ਨੂੰ ਬਣਾਉਣ ਵਿਚ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਗੋਭੀ 65 ਖਾਣ ਵਿਚ ਥੋੜੀ ਸਪਾਈਸੀ ਹੁੰਦੀ ਹੈ।

ਘਰ ਵਿਚ ਗੋਭੀ 65 ਬਣਾਉਣ ਲਈ ਸਮੱਗਰੀ

ਸਮੱਗਰੀ:- 2 ਕੱਪ ਪਾਣੀ, ½ ਟੇਬਲ ਸਪੂਨ ਨਮਕ , 1 ਕੱਪ ਗੋਭੀ, 1 ਟੇਬਲ ਸਪੂਨ ਲਾਲ ਮਿਰਚ ਪਾਉਡਰ, 1 ਟੇਬਲ ਸਪੂਨ ਅਦਰਕ ਲਸਣ ਦਾ ਪੇਸਟ, 2 ਟੇਬਲ ਸਪੂਨ ਦਹੀਂ, 1 ਟੇਬਲ ਸਪੂਨ ਕਾਰਨ ਫਲੋਰ, 2 ਟੇਬਲ ਸਪੂਨ ਮੈਦਾ, 2 ਕੱਪ ਤੇਲ, 1 ਟੇਬਲ ਸਪੂਨ ਲਸਣ, 1 ਟੇਬਲ ਸਪੂਨ ਅਦਰਕ, 3 ਹਰੀ ਮਿਰਚ

ਵਿਧੀ:- ਇਕ ਪੈਨ ਵਿਚ ਪਾਣੀ ਲਓ ਅਤੇ ਇਸ ਵਿਚ ਨਮਕ ਅਤੇ ਗੋਭੀ ਪਾਓ। ਇਸ ਦੇ ਉਬਲਣ ਤੋਂ ਬਾਅਦ ਇਸ ਵਿਚ ਥੋੜਾ ਨਮਕ, ਲਾਲ ਮਿਰਚ, ਕਾਲੀ ਮਿਰਚ ਅਤੇ ਅਦਰਕ ਲਸਣ ਦਾ ਪੇਸਟ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਦਹੀਂ ਪਾਓ। ਕਾਰਨ ਫਲੋਰ ਅਤੇ ਮੈਦੇ ਦਾ ਪੇਸਟ ਬਣਾ ਲਓ। ਇਕ ਪੈਨ ਵਿਚ ਤੇਲ ਗਰਮ ਕਰ ਲਓ। ਇਸ ਪੇਸਟ ਨੂੰ ਗੋਭੀ ਦੇ ਟੁਕੜਿਆਂ ਵਿਚ ਮਿਲਾ ਦਿਓ ਅਤੇ ਤੇਲ ਵਿਚ ਗੋਲਡਨ ਬਰਾਊਨ ਹੋਣ ਤੱਕ ਤਲੋ।

ਤੜਕਾ ਬਣਾਉਣ ਲਈ

ਇਕ ਪੈਨ ਵਿਚ ਤੇਲ ਪਾਓ। ਇਸ ਵਿਚ ਲਸਣ, ਅਦਰਕ ਅਤੇ ਹਰੀ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੜਕੇ ਨੂੰ ਗੋਭੀ ਦੇ ਟੁਕੜਿਆਂ ’ਤੇ ਪਾਓ। ਇਸ ਦੇ ਨਾਲ ਹੀ ਇਹ ਰੈਸਿਪੀ ਤਿਆਰ ਹੋ ਜਾਂਦੀ ਹੈ।