ਬੱਚੇ ਦਾ ਰੋਟੀ ਖਾਣ ਲਈ ਨਹੀਂ ਕਰਦਾ ਮਨ ਤਾਂ ਘਰ 'ਚ ਬਣਾਓ ਰੋਟੀ ਪੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਬਹੁਤ ਨਖ਼ਰੇ ਕਰਦੇ ਹਨ। ਬੱਚਿਆਂ ਨੂੰ ਸਬਜ਼ੀ ਰੋਟੀ ਨਾਲੋਂ ਜ਼ਿਆਦਾ ਫਾਸਟ ਫੂਡ ਚੰਗਾ ਲਗਦਾ ਹੈ

Roti pizza

ਚੰਡੀਗੜ੍ਹ: ਅੱਜ ਕਲ੍ਹ ਦੇ ਬੱਚੇ ਖਾਣ ਪੀਣ ਲਈ ਬਹੁਤ ਨਖ਼ਰੇ ਕਰਦੇ ਹਨ। ਬੱਚਿਆਂ ਨੂੰ ਸਬਜ਼ੀ ਰੋਟੀ ਨਾਲੋਂ ਜ਼ਿਆਦਾ ਫਾਸਟ ਫੂਡ ਚੰਗਾ ਲਗਦਾ ਹੈ , ਪਰ ਉਹ ਸ਼ਾਇਦ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਨਹੀਂ ਜਾਣਦੇ ਹੁੰਦੇ। ਜੇਕਰ ਤੁਹਾਡਾ ਬੱਚਾ ਵੀ ਰੋਟੀ ਖਾਣ ਨੂੰ ਲੈ ਕੇ ਨਖਰੇ ਦਿਖਾਉਂਦਾ ਹੈ ਤਾਂ ਤੁਸੀਂ ਉਸ ਦੇ ਲਈ ਘਰ 'ਚ ਹੀ ਕੁੱਝ ਨਵਾਂ ਟਰਾਈ ਕਰ ਸਕਦੇ ਹੋ, ਜੋ ਉਸ ਦੀ ਸਿਹਤ ਲਈ ਵੀ ਠੀਕ ਹੋਵੇ ਤੇ ਉਸ ਨੂੰ ਖਾ ਕੇ ਖੁਸ਼ ਵੀ ਹੋ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਕਿਵੇਂ ਬਣਾ ਸਕਦੇ ਹਾਂ ਰੋਟੀ

ਸਮੱਗਰੀ 

ਮੱਖਣ -  ਅੱਧਾ ਚਮਚ
ਰੋਟੀ -  1 
ਸ਼ਿਮਲਾ ਮਿਰਚ -  ½
ਪਿਆਜ਼ -  ½
ਪੀਜ਼ਾ ਸਾਸ -  4 ਚਮਚ
ਜਾਲਪੇਨੋ -  6 ਸਲਾਇਸ 
ਮੋਜਰੇਲਾ ਚੀਜ਼ -  ½ ਕਪ
ਜੈਤੂਨ -  10 ਟੁਕੜੇ 
ਚਿਲੀ ਫਲੇਕਸ -  ¼ ਟੀਸਪੂਨ 
ਮਿਕਸਡ ਹਰਬਸ -  ¼ ਟੀਸਪੂਨ

ਰੋਟੀ ਪੀਜ਼ਾ ਬਣਾਉਣ ਦਾ ਤਰੀਕਾ 

 - ਸਭ ਤੋਂ ਪਹਿਲਾਂ ਤਵੇ ਉੱਤੇ ਮੱਖਣ ਪਾ ਕੇ ਰੋਟੀ ਨੂੰ ਹਲਕਾ ਗਰਮ ਕਰੋ । 
 - ਹੁਣ ਸੇਕ ਬੰਦ ਕਰ ਦਿਓ ਅਤੇ ਉਸ ਉੱਤੇ ਪੀਜ਼ਾ ਸਾਸ ਫੈਲਾਓ। 
 - ਹੁਣ ਤੁਸੀਂ ਇਸ ‘ਤੇ ਪਿਆਜ਼,  ਸ਼ਿਮਲਾ ਮਿਰਚ,  ਜਾਲਪੇਨੋ ਅਤੇ ਜੈਤੂਨ ਦੇ ਟੁਕੜੇ ਰੱਖੋ।  ਤੁਸੀਂ ਅਪਣੀ ਪਸੰਦ ਦੀਆਂ ਸਬਜ਼ੀਆਂ ਵੀ ਪਾ ਸਕਦੇ ਹੋ। 

 - ਹੁਣ ਇਸ ਦੇ ਉੱਤੇ ਮੋਜਰੇਲਾ ਚੀਜ਼ ਲਗਾਓ। 
 - ਹੁਣ ਚਿਲੀ ਫਲੇਕਸ ਅਤੇ ਮਿਕਸਡ ਹਰਬਸ ਛਿੜਕੋ ਅਤੇ ਇਸ ਨੂੰ ਕਵਰ ਕਰਕੇ 3 ਮਿੰਟ ਤੱਕ ਪਕਾਉਣ ਲਈ ਛੱਡ ਦਿਓ। 
 - ਜਦੋਂ ਤੱਕ ਚੀਜ਼ ਪਿਘਲ ਨਾ ਜਾਵੇ ਉਦੋਂ ਤੱਕ ਉਸ ਨੂੰ ਪੱਕਣ ਦਿਓ। 

 ਤੁਹਾਡਾ ਰੋਟੀ ਪੀਜ਼ਾ ਬਣ ਕੇ ਤਿਆਰ ਹੈ। ਹੁਣ ਇਸ ਦੇ ਸਲਾਇਸ ਕੱਟ ਕੇ ਆਪਣੇ ਬੱਚਿਆਂ ਨੂੰ ਪਰੋਸੋ। ਤੁਸੀਂ ਆਪ ਹੀ ਦੇਖੋਗੇ ਕਿ ਤੁਹਾਡੇ ਬੱਚੇ ਇਸ ਨੂੰ ਕਿੰਨੇ ਸੁਆਦ ਨਾਲ ਖਾਣਗੇ ਤੇ ਹੋਰ ਖਾਣ ਇੱਛਾ ਜ਼ਾਹਿਰ ਕਰਨਗੇ।  ਇਹ ਰੋਟੀ ਪੀਜ਼ਾ ਤੁਹਾਡੇ ਬੱਚਿਆਂ ਲਈ ਵਧੀਆ ਤੇ ਹੈਲਥੀ ਫੂਡ ਹੈ , ਜੋ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ।