ਘਰ ਦੀ ਰਸੋਈ ਵਿਚ : ਪੀਜ਼ਾ ਪਰਾਂਠਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਪੱਤਾਗੋਭੀ - 1 ਕਪ (ਬਰੀਕ ਕਟੀ), ਸ਼ਿਮਲਾ ਮਿਰਚ - 1 (ਬਰੀਕ ਕਟਿਆ), ਬੇਬੀ ਕਾਰਨ - 2-3 (ਕੱਦੂਕਸ ਕੀਤਾ), ਹਰਾ ਧਨਿਆ - 2 - 3 ਟੇਬਲਸਪੂਨ, ਮੋਜ਼ਰਿਲਾ ਚੀਜ਼ - 50 ਗ੍ਰਾ...

pizza paratha recipe

ਆਟੇ ਲਈ : ਮੈਦਾ - 2 ਕਪ, ਲੂਣ - 1/2 ਛੋਟਾ ਟੀਸਪੂਨ, ਤੇਲ - 2 ਟੇਬਲਸਪੂਨ, ਖੰਡ - 1 ਛੋਟਾ ਚੱਮਚ, ਡਰਾਈ ਐਕਟਿਵ ਯੀਸਟ - 1 ਛੋਟਾ ਚੱਮਚ

ਸਟਫਿੰਗ ਲਈ : ਪੱਤਾਗੋਭੀ - 1 ਕਪ (ਬਰੀਕ ਕਟੀ), ਸ਼ਿਮਲਾ ਮਿਰਚ - 1 (ਬਰੀਕ ਕਟਿਆ), ਬੇਬੀ ਕਾਰਨ - 2-3 (ਕੱਦੂਕਸ ਕੀਤਾ), ਹਰਾ ਧਨਿਆ - 2 - 3 ਟੇਬਲਸਪੂਨ, ਮੋਜ਼ਰਿਲਾ ਚੀਜ਼ - 50 ਗ੍ਰਾਮ (ਕੱਦੂਕਸ ਕੀਤਾ), ਕਾਲੀ ਮਿਰਚ - 1/4 ਛੋਟਾ ਚੱਮਚ ਕੁਟੀ ਹੋਈ, ਲੂਣ - ਸਵਾਦ ਅਨੁਸਾਰ, ਅਦਰਕ ਦਾ ਪੇਸਟ - 1 ਚੱਮਚ, ਹਰੀ ਮਿਰਚ - 1 (ਬੀਜ ਹਟਾ ਕੇ ਬਰੀਕ ਕਟੀ),  ਮੱਖਣ ਜਾਂ ਘਿਓ -  2-3 ਚੱਮਚ।

ਢੰਗ : ਇਕ ਬਾਉਲ ਵਿਚ ਮੈਦਾ, ਲੂਣ, ਖੰਡ, ਤੇਲ ਅਤੇ ਐਕਟਿਵ ਡਰਾਈ ਯੀਸਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਕੋਸੇ ਪਾਣੀ ਨਾਲ ਨਰਮ ਆਟਾ ਗੁੰਨ ਲਵੋ ਅਤੇ ਤੇਲ ਲਗਾ ਕੇ ਢੱਕ ਕੇ ਦੋ ਘੰਟਿਆ ਲਈ ਰੱਖ ਦਿਓ, ਜਿਸ ਦੇ ਨਾਲ ਆਟਾ ਫੁੱਲ ਜਾਵੇਗਾ। ਸਟਫਿੰਗ ਬਣਾਉਣ ਲਈ ਇਕ ਬਾਉਲ ਵਿਚ ਪੱਤਾਗੋਭੀ, ਸ਼ਿਮਲਾ ਮਿਰਚ, ਬੇਬੀ ਕਾਰਨ, ਮੋਜ਼ਰਿਲਾ ਚੀਜ਼, ਕਾਲੀ ਮਿਰਚ,  ਅਦਰਕ ਦਾ ਪੇਸਟ, ਹਰੀ ਮਿਰਚ, ਲੂਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। 

ਸਟਫਿੰਗ ਨੂੰ 2 ਹਿਸਿਆਂ ਵਿਚ ਵੰਡ ਲਵੋ। ਆਟੇ ਨੂੰ ਥੋੜ੍ਹਾ ਮਸਲ ਲਵੋ ਅਤੇ 2 ਹਿਸਿਆਂ ਵਿਚ ਵੰਡ ਲਵੋ ਅਤੇ ਇਸ ਦੇ ਇਕ ਹਿਸੇ ਨੂੰ 4 - 5 ਇੰਚ ਦਾ ਗੋਲ ਬੇਲ ਲਵੋ। ਫਿਰ ਇਸ ਉਤੇ ਸਟਫਿੰਗ ਦਾ 1 ਹਿੱਸਾ ਰੱਖੋ ਅਤੇ ਇਸ ਨੂੰ ਚਾਰੇ ਪਾਸੇ ਤੋਂ ਚੁੱਕ ਕੇ ਬੰਦ ਕਰ ਦਿਓ ਅਤੇ ਗੋਲ ਕਰ ਕੇ 10 ਮਿੰਟ ਤੱਕ ਢੱਕ ਕੇ ਰੱਖ ਦਿਓ। ਸਟਫਡ ਬੌਲਸ ਨੂੰ ਸੁੱਕਾ ਮੈਦਾ ਲਗਾ ਕੇ ਹਲਕਾ ਹਲਕਾ ਬੇਲ ਲਵੋ। ਤਵਾ ਗਰਮ ਕਰੋ। ਜਦੋਂ ਤਵਾ ਗਰਮ ਹੋ ਜਾਵੇ ਤੱਦ ਇਸ ਉਤੇ ਥੋੜ੍ਹਾ ਜਿਹਾ ਬਟਰ ਜਾਂ ਘਿਓ ਲਗਾ ਕੇ ਚਾਰੇ ਪਾਸੇ ਫੈਲਾ ਲਵੋ।  

ਫਿਰ ਵੇਲੇ ਹੋਏ ਪਰਾਂਠੇ ਨੂੰ ਤਵੇ ਉਤੇ ਪਾਓ ਅਤੇ ਘੱਟ ਅੱਗ ਉਤੇ ਪਰਾਂਠੇ ਨੂੰ 2 ਮਿੰਟ ਤੱਕ ਸੇਕ ਲਵੋ। ਫਿਰ ਉਤੇ ਦੀ ਤਹਿ 'ਤੇ ਤੇਲ ਲਗਾ ਕੇ ਇਸ ਨੂੰ ਪਲਟ ਦਿਓ। ਫਿਰ ਦੂਜੇ ਪਾਸੇ ਵੀ ਥੋੜ੍ਹਾ ਜਿਹਾ ਤੇਲ ਲਗਾ ਦਿਓ ਅਤੇ ਘੱਟ ਅੱਗ 'ਤੇ ਦੋਨਾਂ ਪਾਸਿਓਂ ਭੂਰੇ  ਸਪੌਟ ਆਉਣ ਤੱਕ ਪਲਟਦੇ ਹੋਏ ਸੇਕ ਲਵੋ। ਇਸ ਨੂੰ ਸਰਵਿੰਗ ਪਲੇਟ ਵਿਚ ਕੱਢੋ ਅਤੇ ਗਰਮਾ - ਗਰਮ ਸਰਵ ਕਰੋ।