ਬਾਜਰੇ ਦੀ ਰੋਟੀ ਵੀ ਹੈ ਸਿਹਤ ਲਈ ਫਾਇਦੇਮੰਦ

ਏਜੰਸੀ

ਜੀਵਨ ਜਾਚ, ਖਾਣ-ਪੀਣ

ਬਾਜਰੇ ਵਿਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਵਿਗੜਿਆ ਹੁੰਦਾ ਹੈ,

Millet Bread Benefits

ਉਂਝ ਤਾਂ ਬਾਜਰੇ ਦੀ ਰੋਟੀ ਖਾਣਾ ਜਾਂ ਖਿਚੜੀ ਕਿਸੇ ਵੀ ਮੌਸਮ ਵਿਚ ਫਾਇਦੇਮੰਦ ਹੈ ਪਰ ਸਰਦੀਆਂ ਵਿਚ ਬਾਜਰੇ ਦੀ ਰੋਟੀ ਖਾਣੀ ਵੱਧ ਫਾਇਦੇਮੰਦ ਹੈ ਸਰਦੀਆਂ ਵਿਚ ਇਹ ਸਰੀਰ ਨੂੰ ਗਰਮ ਰੱਖਦੀ ਹੈ। ਬਾਜਰੇ ਦੀ ਰੋਟੀ ਨੂੰ ਪਾਲਕ ਜਾ ਕਿਸੇ ਹੋਰ ਸਬਜ਼ੀ ਨਾਲ ਵੀ ਖਾਇਆ ਜਾ ਸਕਦਾ ਹੈ। ਬਾਜਰਾ ਗਲੂਟਨ ਮੁਕਤ ਹੈ ਜਿਹਨਾਂ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਉਸ ਲਈ ਬਾਜਰਾ ਜ਼ਿਆਦਾ ਫਾਇਦੇਮੰਦ ਹੈ।

ਬਾਜਰੇ ਵਿਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਵਿਗੜਿਆ ਹੁੰਦਾ ਹੈ, ਉਹਨਾਂ ਲਈ ਬਾਜਰਾ ਬਹੁਤ ਫਾਇਦੇਮੰਦ ਹੈ। ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ ਇਸ ਨਾਲ ਐਸਿਡ ਬਿਹਤਰ ਤਰੀਕੇ ਨਾਲ ਸਰੀਰ ਵਿਚ ਪਚਦਾ ਹੈ। ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।ਬਾਜਰੇ ‘ਚ ਆਇਰਨ ਅਤੇ ਤਾਕਤ ਦੇ ਸ੍ਰੋਤ ਮੌਜੂਦ ਹੁੰਦੇ ਹਨ। ਇਸ ਨਾਲ ਖੂਨ ਵੀ ਖੂਬ ਬਣਦਾ ਹੈ। ਇਸ ਨਾਲ ਐਨੀਮੀਆ ਵਰਗੀ ਬਿਮਾਰੀ ਤੋਂ ਬਚਾਅ ਵੀ ਹੋ ਸਕਦਾ ਹੈ। 

 ਬਾਜਰਾ ਵਜ਼ਨ ਘਟਾਉਣ ‘ਚ ਬਹੁਤ ਸਹਾਈ ਹੁੰਦਾ ਹੈ। ਇਸਦੇ ਨਾਲ ਹੀ ਸਰੀਰ ਨੂੰ ਇੰਸੁਲਿਨ ਦੀ ਸਹੀ ਵਰਤੋਂ ‘ਚ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਦਾ ਲੈਵਲ ਵੀ ਸਹੀ ਰਹਿੰਦਾ ਹੈ। ਹੋਰ ਤੇ ਹੋਰ ਬਾਜਰੇ ‘ਚ ਮੌਜੂਦ ਪ੍ਰੋਟੀਨ ਅਤੇ ਵਿਟਾਮਿਨ ਵਾਲਾਂ ਤੇ ਚਮੜੀ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ।ਕੈਂਸਰ ਤੋਂ ਬਚਾਅ ਅਤੇ ਦਿਲ ਨੂੰ ਵੀ ਬਾਜਰਾ ਤ ਤੰਦਰੁਸਤ ਰੱਖਦਾ ਹੈ। ਇਹ ਸਰੀਰ ‘ਚ ਕੋਲੈਸਟ੍ਰੋਲ ਸਹੀ ਰੱਖਣ ‘ਚ ਮਦਦ ਕਰਦਾ ਹੈ।