ਇੰਝ ਬਣਾਓ ਬਾਜਰਾ ਮੇਥੀ ਰੋਟੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਭਾਰਤੀ ਖਾਣਾ ਬਿਨ੍ਹਾਂ ਰੋਟੀ ਦੇ ਅਧੂਰਾ ਹੈ। ਬਾਜਰਾ-ਮੇਥੀ ਮਿੱਸੀ ਰੋਟੀ ਦੀ ਇਹ ਰੈਸਿਪੀ ਖਾਸਤੌਰ ਤੇ ਡਾਇਬੇਟਿਕਸ ਲਈ ਹੈ। ਜਿਸ ਨੂੰ ਮਿਸ ਪ੍ਰੀਯਮ ਨਾਇਕ ਨੇ ਤਿਆਰ ਕੀਤਾ ਹੈ।

recipe bajra meethi missi roti

ਭਾਰਤੀ ਖਾਣਾ ਬਿਨ੍ਹਾਂ ਰੋਟੀ ਦੇ ਅਧੂਰਾ ਹੈ। ਬਾਜਰਾ-ਮੇਥੀ ਮਿੱਸੀ ਰੋਟੀ ਦੀ ਇਹ ਰੈਸਿਪੀ ਖਾਸਤੌਰ ਤੇ ਡਾਇਬੇਟਿਕਸ ਲਈ ਹੈ। ਜਿਸ ਨੂੰ ਮਿਸ ਪ੍ਰੀਯਮ ਨਾਇਕ ਨੇ ਤਿਆਰ ਕੀਤਾ ਹੈ। ਇਸ ਨੂੰ ਦੋ ਆਟੇ ਦੇ ਕੰਬੀਨੇਸ਼ਨ ਨਾਲ ਬਣਾਇਆ ਜਾਂਦਾ ਹੈ। ਜਿਹੜਾ ਕਿ ਕਾਫ਼ੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਾਜਰਾ ਪ੍ਰੋਟੀਨ ਦਾ ਵੀ ਚੰਗਾ ਸ੍ਰੋਤ ਹੈ। ਲੋਅ ਗਲਾਈਮੇਕ ਅਤੇ ਲੋਅ ਕਾਰਬਨ ਦੇ ਨਾਲ ਇਸ ਵਿਚ ਲੋਅ ਫਾਈਬਰ ਵੀ ਹੈ। ਮੇਥੀ ਦੇ ਪੱਤੇ ਪਾਉਣ ਨਾਲ ਇਸ ਵਿਚ ਫਾਈਬਰ ਦੀ ਮਾਤਰਾ ਹੋਰ ਵੀ ਵਧ ਜਾਂਦੀ ਹੈ। ਮੇਥੀ ਡਾਇਬੈਟਿਕਸ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ ਵਿਚ ਕਾਫ਼ੀ ਫਾਇਦੇਮੰਦ ਹੈ। ਇਸ ਵਿਚ ਕਾਫ਼ੀ ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ। 

ਬਾਜ਼ਰਾ ਮੇਥੀ ਮਿੱਸੀ ਰੋਟੀ ਬਣਾਉਣ ਦੀ ਸਮੱਗਰੀ- 200 ਗ੍ਰਾਮ ਬਾਜ਼ਰੇ ਦਾ ਆਟਾ
100 ਗ੍ਰਾਮ ਕਣਕ ਦਾ ਆਟਾ
250 ਗ੍ਰਾਮ ਮੇਥੀ ਦੇ ਪੱਤੇ
2 ਲਸਣ ਦੀ ਕਲੀਆ, ਬਾਰੀਕ ਕੱਟਿਆ ਹੋਇਆ
1 ਟੇਬਲ ਸਪੂਨ, ਫੈਟ ਕੀਤਾ ਹੋਇਆ ਦਹੀਂ

1 ਹਰੀ ਮਿਰਚ
50 ਗ੍ਰਾਮ ਲੋਅ ਫੈਟ ਪਨੀਰ
1/2 ਟੀ ਸਪੂਨ ਹਲਦੀ ਪਾਊਡਰ

2 ਟੀ ਸਪੂਨ ਹਰਾ ਧਨੀਆ
1 ਟੀ ਸਪੂਨ ਲਾਲ ਮਿਰਟ ਪਾਊਡਰ
ਨਮਕ ਸਵਾਦ ਅਨੁਸਾਰ

ਬਾਜ਼ਰਾ ਮੇਥੀ ਮਿੱਸੀ ਰੋਟੀ ਬਣਾਉਣ ਦੀ ਵਿਧੀ- ਸਾਰੀ ਸਮੱਗਰੀ ਨੂੰ ਮਿਲਾ ਕੇ ਨਰਮ ਆਟਾ ਗੁੱਨ ਲਵੋ। ਇਸ ਨੂੰ ਪੰਜ ਬਰਾਬਰ ਭਾਗਾ ਵਿਚ ਵੰਡ ਲਵੋ। ਇਸ ਨੂੰ ਵੇਲ ਕੇ ਚੰਗੀ ਤਰ੍ਹਾਂ ਸੇਕੋ। ਇਸ ਨੂੰ ਹਰੀ ਚਟਨੀ ਨਾਲ ਸਰਵ ਕਰੋ।