ਘਰ ਦੀ ਰਸੋਈ ਵਿਚ : ਰਗੜਾ ਪੈਟੀਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਤੁਸੀਂ ਬਾਜ਼ਾਰ ਵਿਚ ਬਣੀ ਆਲੂ ਦੀ ਟਿੱਕੀ ਤਾਂ ਬਹੁਤ ਵਾਰ ਖਾਧੀ ਹੋਵੋਗੀ। ਅੱਜ ਅਸੀਂ ਇਸ ਨੂੰ ਵੱਖਰਾ ਟਵਿਸਟ ਦੇ ਕੇ ਰਗੜਾ ਪੈਟੀਜ ਬਣਾਉਣ ਜਾ ਰਹੇ ਹਾਂ। ਇਸ ਨੂੰ ਦੇਖਦੇ ...

Ragda Pattice

ਤੁਸੀਂ ਬਾਜ਼ਾਰ ਵਿਚ ਬਣੀ ਆਲੂ ਦੀ ਟਿੱਕੀ ਤਾਂ ਬਹੁਤ ਵਾਰ ਖਾਧੀ ਹੋਵੋਗੀ। ਅੱਜ ਅਸੀਂ ਇਸ ਨੂੰ ਵੱਖਰਾ ਟਵਿਸਟ ਦੇ ਕੇ ਰਗੜਾ ਪੈਟੀਜ ਬਣਾਉਣ ਜਾ ਰਹੇ ਹਾਂ। ਇਸ ਨੂੰ ਦੇਖਦੇ ਹੀ ਤੁਹਾਡੇ ਮੂੰਹ ਵਿਚ ਪਾਣੀ ਆਉਣ ਲੱਗੇਗਾ ਅਤੇ ਤੁਸੀਂ ਇਸ ਨੂੰ ਜਰੂਰ ਟਰਾਈ ਕਰੋਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।

ਸਮੱਗਰੀ - ਕਾਬੂਲੀ ਛੌਲੇ (ਭਿੱਜੇ ਹੋਏ) – 500 ਗ੍ਰਾਮ, ਪਾਣੀ – 800 ਮਿ.ਲੀ, ਹਲਦੀ – 1/2 ਚਮਚ, ਪੈਪਰਿਕਾ – 1/2 ਚਮਚ, ਨਮਕ – 1 ਚਮਚ, ਆਲੂ (ਉੱਬਲ਼ੇ ਅਤੇ ਮੈਸ਼ ਕੀਤੇ ਹੋਏ) – 500 ਗ੍ਰਾਮ, ਪੋਹਾ – 35 ਗ੍ਰਾਮ, ਹਲਦੀ – 1/2 ਚਮਚ, ਪੈਪਰਿਕਾ – 3/4 ਚਮਚ, ਨਮਕ – 1 ਚਮਚ, ਜੀਰਾ ਪਾਊਡਰ – 1/4 ਚਮਚ, ਚਾਟ ਮਸਾਲਾ – 1/2 ਚਮਚ, ਤੇਲ – ਫਰਾਈ ਕਰਨ ਲਈ, ਹਰੀ ਚਟਨੀ, ਇਮਲੀ ਦੀ ਚਟਨੀ, ਨਮਕ – ਸੁਆਦ ਅਨੁਸਾਰ, ਪੈਪਰਿਕਾ, ਜੀਰਾ ਪਾਊਡਰ, ਚਾਟ ਮਸਾਲਾ, ਪਿਆਜ਼, ਟਮਾਟਰ, ਸੇਬ, ਧਨੀਆ, ਫਰਾਇਡ ਮੂੰਗਫਲੀ 

ਵਿਧੀ - ਸਭ ਤੋਂ ਪਹਿਲਾਂ ਪ੍ਰੈੱਸ਼ਰ ਕੁੱਕਰ ਵਿਚ 500 ਗ੍ਰਾਮ ਭਿੱਜੇ ਹੋਏ ਕਾਬੂਲੀ ਛੋਲੇ, 800 ਮਿ.ਲੀ. ਪਾਣੀ, 1/2 ਚਮਚ ਹਲਦੀ, 1/2 ਚਮਚ ਪੈਪਰਿਕਾ ਅਤੇ 1 ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ ਢੱਕ ਕੇ 3 ਸੀਟੀਆਂ ਲੱਗਣ ਤੱਕ ਪਕਾਓ। ਹੁਣ ਢੱਕਣ ਖੋਲ੍ਹ ਕੇ ਕਾਬੂਲੀ ਛੋਲਿਆਂ ਮੈਸ਼ਰ ਨਾਲ ਮੈਸ਼ ਕਰ ਲਓ ਅਤੇ ਇਕ ਪਾਸੇ ਰੱਖ ਦਿਓ। ਬਾਊਲ ਵਿਚ 500 ਗ੍ਰਾਮ ਆਲੂ, 35 ਗ੍ਰਾਮ ਪੋਹਾ, 1/2 ਚਮਚ ਹਲਦੀ, 3/4 ਚਮਚ ਪੈਪਰਿਕਾ, 1 ਚਮਚ ਨਮਕ, 1/4 ਚਮਚ ਜੀਰਾ ਪਾਊਡਰ ਅਤੇ 1/2 ਚਮਚ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

ਹੁਣ ਕੁਝ ਮਿਸ਼ਰਣ ਆਪਣੇ ਹੱਥ 'ਤੇ ਲਓ ਅਤੇ ਇਸ ਨੂੰ ਪੈਟੀ ਦਾ ਆਕਾਰ ਦਿਓ। ਪੈਨ ਵਿਚ ਕੁਝ ਤੇਲ ਗਰਮ ਕਰੋ ਅਤੇ ਇਸ ਵਿਚ ਪੈਟੀ ਰੱਖੋ। ਇਸ ਨੂੰ ਦੋਵਾਂ ਪਾਸਿਆਂ ਤੋਂ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਫਰਾਈ ਕਰੋ। ਇਸ ਤੋਂ ਬਾਅਦ ਮੈਸ਼ ਕੀਤਾ ਹੋਇਆ ਰਗੜਾ ਪਲੇਟ ਵਿਚ ਪਾਓ ਅਤੇ ਇਸ ਦੇ ਉੱਤੇ ਪੈਟੀ ਰੱਖੋ।

ਫਿਰ ਇਸ ਦੇ ‘ਤੇ ਕੁਝ ਰਗੜਾ ਪਾਓ ਅਤੇ ਦੂਜੀ ਪੈਟੀ ਰੱਖੋ। ਹੁਣ ਇਸ ਦੇ ‘ਤੇ ਹਰੀ ਚਟਨੀ, ਇਮਲੀ ਦੀ ਚਟਨੀ ਪਾਓ ਅਤੇ ਫਿਰ ਨਮਕ, ਪੈਪਰਿਕਾ, ਜੀਰਾ ਪਾਊਡਰ, ਚਾਟ ਮਸਾਲਾ ਛਿੱੜਕ ਦਿਓ। ਫਿਰ ਪਿਆਜ਼, ਟਮਾਟਰ ਪਾਓ ਅਤੇ ਸੇਵ, ਧਨੀਆ ਅਤੇ ਤਲੀ ਹੋਈ ਮੂੰਗਫਲੀ ਨਾਲ ਗਾਰਨਿਸ਼ ਕਰੋ। ਰਗੜਾ ਪੈਟੀਜ ਬਣ ਕੇ ਤਿਆਰ ਹਨ। ਹੁਣ ਇਸ ਨੂੰ ਸਰਵ ਕਰੋ।