ਘਰ ਦੀ ਰਸੋਈ ਵਿਚ : ਚੌਕਲੇਟ ਕੌਕਟੇਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਕਸਰ ਅਸੀ ਮਹਿਮਾਨਾਂ ਦਾ ਸਵਾਗਤ ਕਿਸੇ ਵੀ ਡਰਿੰਕ ਦੇ ਨਾਲ ਕਰਦੇ ਹਾਂ। ਤਾਂ ਕਿਉਂ ਨਾ ਇਸ ਵਾਰ ਆਉਣ ਵਾਲੇ ਮਹਿਮਾਨਾਂ ਦਾ ਅਸੀ ਚੌਕਲੇਟ ਕੌਕਟੇਲ ਨਾਲ ਸਵਾਗਤ ਕਰੀਏ...

Chocolate Cocktail

ਸਮੱਗਰੀ : ਮਿਲਕ ਚੌਕਲੇਟ ਬਾਰ – 150 ਗ੍ਰਾਮ, ਦੁੱਧ – 210 ਮਿਲੀ, ਵਨਿਲਾ ਸਿਰਪ – 75 ਮਿਲੀ, ਮਿਲਕ ਚੌਕਲੇਟਸ – ਤਿੰਨ ਚੌਰਸ ਟੁਕੜੇ, ਬਰਫ਼।
ਢੰਗ : ਦੁੱਧ ਨੂੰ ਇਕ ਨੌਨਸਟਿਕ ਸੌਸਪੈਨ ਵਿਚ ਰੱਖੋ ਅਤੇ ਘੱਟ ਗੈਸ ਉਤੇ ਗਰਮ ਕਰੋ। ਅੱਧੇ ਚੌਕਲੇਟ ਬਾਰ ਨੂੰ ਚੌਰਸ ਟੁਕੜਿਆਂ ਵਿਚ ਤੋਡ਼ ਲਓ। ਹੁਣ ਮਿਲਕ ਅਤੇ ਚੌਕਲੇਟ ਨੂੰ ਹੌਲੀ-ਹੌਲੀ ਮਿਕਸ ਕਰ ਲਓ।

ਉਸਨੂੰ ਤੱਦ ਤੱਕ ਮਿਲਾਉਂਦੇ ਰਹੇ ਜਦੋਂ ਤੱਕ ਇਹ ਲਿਕਵਿਡ ਚੌਕਲੇਟ ਮਿਕਸਚਰ ਨਾ ਬਣ ਜਾਵੇ। ਹੁਣ ਇਸਨੂੰ ਰੁਮ ਟੈਂਪਰੇਚਰ ਉਤੇ ਇਕ ਘੰਟੇ ਲਈ ਠੰਡਾ ਹੋਣ ਲਈ ਛੱਡ ਦਿਓ ਇਸ ਤੋਂ ਬਾਅਦ ਫਰੀਜ ਵਿਚ ਠੰਡਾ ਹੋਣ ਲਈ ਰੱਖ ਦਿਓ। ਹੁਣ ਠੰਡੇ ਦੁੱਧ ਦੇ ਮਿਸ਼ਰਣ ਨੂੰ ਕੌਕਟੇਲ ਸ਼ੇਕਰ ਵਿਚ ਪਾਓ ਅਤੇ ਇਸ ਵਿਚ ਵਨਿਲਾ ਸਿਰਪ ਨੂੰ ਮਿਕਸ ਕਰੋ। ਬਰਫ਼ ਪਾ ਕੇ ਇਕ ਮਿੰਟ ਤੱਕ ਹਿਲਾਓ ਅਤੇ ਗਲਾਸ ਵਿਚ ਪਾਓ। ਹੁਣ ਚੌਰਸ ਕਟੇ ਚੌਕਲੇਟ ਦੇ ਟੁਕੜਿਆਂ ਨੂੰ ਗਲਾਸ ਦੇ ਕੰਡੇ ਚਿਪਕਾ ਕੇ ਡਰਿੰਕ ਨੂੰ ਡੈਕੋਰੇਟ ਕਰੋ। ਤਿਆਰ ਹੈ ਤੁਹਾਡਾ ਚੌਕਲੇਟ ਕੌਕਟੇਲ।