ਬਾਜਰੇ ਦੀ ਖਿਛੜੀ ਨਾਲ ਦੂਰ ਹੁੰਦੀ ਹੈ ਬਲੱਡ ਸ਼ੂਗਰ ਦੀ ਬਿਮਾਰੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਜਾਣੋ, ਇਸ ਦੇ ਹੋਰ ਫ਼ਾਇਦੇ

Diabetes diet khichdi of bajre benefits and recipe to regulate blood sugar

ਨਵੀਂ ਦਿੱਲੀ: ਬਲੱਡ ਸ਼ੂਗਰ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਸ਼ਰੀਰ ਵਿਚ ਖ਼ੂਨ ਦਾ ਪ੍ਰੈਸ਼ਰ ਦੋ ਕਾਰਨਾਂ ਕਰ ਕੇ ਵਧਦਾ ਰਹਿੰਦਾ ਹੈ। ਜਦੋਂ ਪੈਨਕਰੀਅਸ ਉਚਿਤ ਇਨਸੁਲਿਨ ਦਾ ਉਤਪਾਦਨ ਨਹੀਂ ਕਰਦਾ ਜਾਂ ਸ਼ਰੀਰ ਇਨਸੁਲਿਨ ਨੂੰ ਪ੍ਰਭਾਵੀ ਢੰਗ ਨਾਲ ਇਸਤੇਮਾਲ ਕਰਨ ਦੀ ਸਮਰੱਥਾ ਨਹੀਂ ਹੁੰਦੀ। ਸ਼ੂਗਰ ਦੇ ਆਮ ਲੱਛਣ ਪਿਆਸ ਜ਼ਿਆਦਾ ਲੱਗਣੀ, ਵਾਰ ਵਾਰ ਪੇਸ਼ਾਬ ਆਉਣਾ, ਭੁੱਖ ਲੱਗਣੀ, ਥਕਾਨ ਮਹਿਸੂਸ ਹੋਣਾ ਆਦਿ।

ਇਸ ਵਾਸਤੇ ਕਿਸ ਤਰ੍ਹਾਂ ਦੀ ਖ਼ੁਰਾਕ ਲੈਣੀ ਚਾਹੀਦੀ ਹੈ ਇਸ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹੇ ਮਰੀਜ਼ਾਂ ਨੂੰ ਫ਼ਾਸਟ ਫੂਡ ਖਾਣ ਦੀ ਮਨਾਹੀ ਹੁੰਦੀ ਹੈ। ਸਾਬੁਤ ਅਨਾਜ ਫਾਇਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਵਿਟਾਮਿਨ, ਖਣਿਜ ਵਰਗੇ ਲਾਭਕਾਰੀ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਲਈ ਸ਼ੂਗਰ ਰੋਗੀਆਂ ਦੀ ਖ਼ੁਰਾਕ ਲਈ ਇਹ ਵਧੀਆ ਮੰਨਿਆ ਜਾਂਦਾ ਹੈ। ਸਾਬੁਤ ਅਨਾਜ ਵਿਚ ਆਉਂਦਾ ਹੈ ਬਾਜਰਾ। ਇਹ ਭਾਰਤੀ ਭੋਜਨ ਦਾ ਬਹੁਤ ਕੀਮਤੀ ਅਨਾਜ ਮੰਨਿਆ ਗਿਆ ਹੈ।

ਬਾਜਰੇ ਵਿਚ ਬਹੁਤ ਸਾਰੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤਾਂ ਮੌਜੂਦ ਹੁੰਦੇ ਹਨ। ਬਾਜਰੇ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਟ੍ਰਿਪਟੋਫੇਨ, ਫਾਰਸਫੋਰਸ, ਫਾਇਬਰ, ਵਿਟਾਮਿਨ ਬੀ ਅਤੇ ਐਂਟੀਆਕਸੀਡੇਂਟ ਹੁੰਦੇ ਹਨ। ਇਹ ਅਸਾਨੀ ਨਾਲ ਪਚ ਵੀ ਜਾਂਦਾ ਹੈ। ਇਹ ਦਿਮਾਗ਼ ਨੂੰ ਵੀ ਠੀਕ ਰੱਖਦਾ ਹੈ। ਹਾਰਟ ਅਟੈਕ ਅਤੇ ਸਿਰਦਰਦ ਤੋਂ ਵੀ ਇਹ ਦੂਰ ਰੱਖਦਾ ਹੈ।

ਇਸ ਦੇ ਅੰਦਰ ਮੌਜੂਦ ਵਿਟਾਮਿਨ ਬੀ 3 ਸ਼ਰੀਰ ਵਿਚ ਮੌਜੂਦ ਕੋਲੇਸਟ੍ਰਾਲ ਦੀ ਮਾਤਰਾ ਨੂੰ ਵੀ ਘੱਟ ਕਰਨ ਵਿਚ ਮਦਦ ਕਰਦਾ ਹੈ। ਬਾਜਰੇ ਦਾ ਇਸਤੇਮਾਲ ਆਪਣੇ ਭੋਜਨ ਵਿਚ ਜ਼ਰੂਰ ਕਰਨਾ ਚਾਹੀਦਾ ਹੈ। ਬਾਜਰੇ ਵਿਚ ਮੌਜੂਦ ਫਾਇਬਰ ਨਾਲ ਕੈਂਸਰ ਦਾ ਖ਼ਤਰਾ ਵੀ ਘਟ ਜਾਂਦਾ ਹੈ। ਬਾਜਰੇ ਦੀ ਖਿਚੜੀ ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਵਧੀਆ ਅਤੇ ਸਿਹਤਮੰਦ ਖ਼ੁਰਾਕ ਮੰਨੀ ਜਾਂਦੀ ਹੈ।

ਬਾਜਰੇ ਦੀ  ਖਿਚੜੀ ਪ੍ਰੋਟੀਨ ਅਤੇ ਫਾਇਬਰ ਦਾ ਮੇਲ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਸ਼ਕਤੀ 'ਤੇ ਨਿਯੰਤਰਣ ਰੱਖਦੀ ਹੈ ਅਤੇ ਹਲਕਾ ਰੱਖਣ ਵਿਚ ਵੀ ਮਦਦ ਕਰਦੀ ਹੈ।