ਪੰਜਾਬ ਵਿਚ ਗੁਣਵੱਤਾ ਪਰੀਖਣ ਦੌਰਾਨ ਖਾਣੇ ਦੇ 25 ਫੀਸਦੀ ਨਮੂਨੇ ਹੋਏ ਫੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2019 ਦੀ ਪਹਿਲੀ ਤਿਮਾਹੀ ਵਿਚ ਸੂਬੇ ਭਰ ਵਿਚੋਂ ਇਕੱਠੇ ਕੀਤੇ ਗਏ ਖਾਧ ਪਦਾਰਥਾਂ ਵਿਚੋਂ ਲਗਭਗ 25 ਫੀਸਦੀ ਨਮੂਨੇ ਕੁਆਲਟੀ ਟੈਸਟ ਵਿਚੋਂ ਫੇਲ ਹੋਏ ਹਨ।

Quality test in Punjab

ਲੁਧਿਆਣਾ: ਸਾਲ 2019 ਦੀ ਪਹਿਲੀ ਤਿਮਾਹੀ ਵਿਚ ਸੂਬੇ ਭਰ ਵਿਚੋਂ ਇਕੱਠੇ ਕੀਤੇ ਗਏ ਖਾਧ ਪਦਾਰਥਾਂ ਵਿਚੋਂ ਲਗਭਗ 25 ਫੀਸਦੀ ਨਮੂਨੇ ਕੁਆਲਟੀ ਟੈਸਟ ਵਿਚੋਂ ਫੇਲ ਹੋਏ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਦੇ ਕਮਿਸ਼ਨਰੇਟ ਦੀ ਖੁਰਾਕ ਵਿੰਗ ਵੱਲੋਂ ਤਿਆਗ ਕੀਤੇ ਗਏ ਅੰਕੜਿਆਂ ਅਨੁਸਾਰ ਜਨਵਰੀ ਅਤੇ ਮਾਰਚ ਦੌਰਾਨ 2,170 ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 530 ਪਰੀਖਣ ਵਿਚ ਅਸਫ਼ਲ ਰਹੇ।  ਪਰੀਖਣ ਵਿਚ ਅਸਫ਼ਲ ਰਹਿਣ ਵਾਲੀਆਂ ਸਭ ਤੋਂ ਆਮ ਵਸਤੂਆਂ ਵਿਚ ਮਸਾਲੇ, ਬੇਕਰੀ ਉਤਪਾਦ ਅਤੇ ਤੇਲ ਸ਼ਾਮਲ ਹਨ। 18 ਫੀਸਦੀ ਤੋਂ ਜ਼ਿਆਦਾ ਮਸਾਲਿਆਂ ਦੇ ਨਮੂਨੇ ਅਤੇ 23.28 ਫੀਸਦੀ ਬੇਕਰੀ ਉਤਪਾਦ ਗੁਣਵੱਤਾ ਪਰੀਖਣ ਵਿਚ ਫੇਲ੍ਹ ਰਹੇ।

ਦੁੱਧ ਉਤਪਾਦਾਂ ਦੇ ਲਗਭਗ 29 ਫੀਸਦੀ ਨਮੂਨੇ ਅਸਫ਼ਲ ਪਾਏ ਗਏ। ਦੁੱਧ ਦੇ 278 ਨਮੂਨਿਆਂ ਵਿਚੋਂ 82 ਪਰੀਖਣ ਵਿਚ ਅਸਫਲ ਰਹੇ। ਤੇਲ ਅਤੇ ਵਨਸਪਤੀ ਘਿਓ ਦੇ 31 ਫੀਸਦੀ ਨਮੂਨੇ ਵੀ ਟੈਸਟ ਵਿਚ ਫੇਲ੍ਹ ਪਾਏ ਗਏ। ਜਨਵਰੀ ਵਿਚ ਅੰਮ੍ਰਿਤਸਰ ਤੋਂ ਲਿਆਂਦੇ ਗਏ 77 ਨਮੂਨਿਆਂ ਵਿਚੋਂ 34 ਨਮੂਨੇ ਅਸਫ਼ਲ ਪਾਏ ਗਏ। ਹੁਸ਼ਿਆਰਪੁਰ ਵਿਚ 61 ਵਿਚੋਂ 14 ਨਮੂਨੇ ਟੈਸਟ ਵਿਚੋਂ ਫੇਲ੍ਹ ਹੋਏ ਹਨ। ਜਲੰਧਰ ਵਿਚ 80 ਵਿਚੋਂ 17 ਨਮੂਮੇ ਫੇਲ੍ਹ ਹੋਏ ਹਨ ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 29 ਵਿਚੋਂ 13 ਅਤੇ ਫਤਿਹਗੜ੍ਹ ਸਾਹਿਬ ਵਿਚ 31 ‘ਚੋਂ 12 ਨਮੂਨੇ ਟੈਸਟ ਵਿਚ ਸਫਲ ਨਹੀਂ ਹੋ ਸਕੇ।

ਫਲ਼ ਅਤੇ ਸਬਜ਼ੀਆਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਜਾਂਚ ਲਈ ਚਲਾਈ ਗਈ ਵਿਸ਼ੇਸ਼ ਮੁੰਹਿਮ ਦੌਰਾਨ 26.47 ਫੀਸਦੀ ਨਮੂਨੇ ਅਸਫ਼ਲ ਰਹੇ। ਜਨਵਰੀ ਤੋਂ ਮਾਰਚ ਤੱਕ ਆਨ ਦਾ ਸਪਾਟ ਚੈਕਿੰਗ ਦੌਰਾਨ ਵੱਖ ਵੱਖ ਖਾਧ ਪਦਾਰਥਾਂ ਦੇ 16.6 ਫੀਸਦੀ ਨਮੂਨਿਆਂ ਨੂੰ ਫੇਲ੍ਹ ਕਰਾਰਿਆ ਗਿਆ। ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਨ੍ਹ ਸਿੰਘ ਪੰਨੂ, ਜੋ ਕਿ ਖਾਣੇ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਵਿਰੁੱਧ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਦੁੱਧ ਵਿਚ ਪਾਣੀ ਮਿਲਾਉਣ ਨਾਲ ਦੁੱਧ ਘਟੀਆ ਹੀ ਨਹੀਂ ਬਲਕਿ ਅਸੁਰੱਖਿਤ ਹੋ ਜਾਂਦਾ ਹੈ।  

ਉਹਨਾਂ ਕਿਹਾ ਕਿ ਦੁੱਧ ਦਾ ਪਰੀਖਣ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਵਿਚ 10 ਮੋਬਾਈਲ ਵੈਨਾਂ ਚਲਾਈਆਂ ਗਈਆਂ ਹਨ। ਅਸਿਸਟੈਂਸ ਕਮਿਸ਼ਨਰ (ਫੂਡ) ਡਾਕਟਰ ਅਮਿਤ ਜੋਸ਼ੀ ਅਨੁਸਾਰ ਜਨਵਰੀ ਮਹੀਨੇ ਦੌਰਾਨ ਖਾਣੇ ਵਿਚ ਮਿਲਾਵਟ ਸਬੰਧੀ 225 ਮਾਮਲੇ ਦਰਜ ਕੀਤੇ ਗਏ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕੁੱਲ 25,89,200 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਫਰਵਰੀ ਮਹੀਨੇ ਦੌਰਾਨ 142 ਮਾਮਲੇ ਦਰਜ ਕੀਤੇ ਗਏ ਅਤੇ ਉਲੰਘਣਾ ਕਰਨ ਵਾਲਿਆਂ ਨੂੰ 22,20,500 ਰੁਪਏ ਜੁਰਮਾਨਾ ਲਗਾਇਆ ਗਿਆ ਜਦਕਿ ਮਾਰਚ ਵਿਚ 133 ਮਾਮਲੇ ਦਰਜ ਕੀਤੇ ਗਏ ਅਤੇ 22,92,000 ਰੁਪਏ ਜੁਰਮਾਨਾ ਲਗਾਇਆ ਗਿਆ।