ਘਰ ਦੀ ਰਸੋਈ ਵਿਚ : ਟੋਮਾਟੋ ਦਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਟਰ ਦਾਲ ਆਂਧਰਾ ਪ੍ਰਦੇਸ਼ ਦੀ ਫੇਮਸ ਡਿਸ਼ ਹੈ। ਇਸ ਵਿਚ ਟਮਾਟਰ ਜ਼ਿਆਦਾ ਪਾਉਣ ਕਾਰਨ ਇਹ ਖਾਣ ਵਿਚ ਚਟਪਟੀ ਅਤੇ ਬਹੁਤ ਸੁਆਦ ਲੱਗਦੀ ਹੈ। ...

Tomato Dal

ਟਮਾਟਰ ਦਾਲ ਆਂਧਰਾ ਪ੍ਰਦੇਸ਼ ਦੀ ਫੇਮਸ ਡਿਸ਼ ਹੈ। ਇਸ ਵਿਚ ਟਮਾਟਰ ਜ਼ਿਆਦਾ ਪਾਉਣ ਕਾਰਨ ਇਹ ਖਾਣ ਵਿਚ ਚਟਪਟੀ ਅਤੇ ਬਹੁਤ ਸੁਆਦ ਲੱਗਦੀ ਹੈ। ਗਰਮੀ ਵਿਚ ਲੰਚ ਜਾਂ ਡਿਨਰ ਵਿਚ ਕੁਝ ਹਲਕਾ ਖਾਣ ਦਾ ਮਨ ਕਰੇ ਤਾਂ ਇਸ ਨੂੰ ਜਰੂਰ ਬਣਾ ਕਰ ਖਾਓ। ਆਓ ਜਾਣਦੇ ਹਾ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

ਸਮੱਗਰੀ - ਅਰਹਰ ਦੀ ਦਾਲ – 250 ਗ੍ਰਾਮ, ਪਾਣੀ -1260 ਮਿ.ਲੀ (ਦੋ ਹਿੱਸਿਆਂ ਵਿਚ ਵੰਡਿਆ ਹੋਇਆ), ਨਮਕ - 1 ਚਮਚ, ਹਲਦੀ – 1/4 ਚਮਚ, ਤੇਲ – 2 ਚਮਚ, ਰਾਈ - 1/2 ਚਮਚ, ਜੀਰਾ - 1/2 ਚਮਚ, ਹਿੰਗ - 1/2 ਚਮਚ, ਅਦਰਕ-ਲਸਣ ਦਾ ਪੇਸਟ -1 ਚਮਚ, ਹਰੀ ਮਿਰਚ – 1/2 ਚਮਚ, ਕੜੀ ਪੱਤੇ – 10-12, ਪਿਆਜ਼ – 60 ਗ੍ਰਾਮ, ਟਮਾਟਰ - 135 ਗ੍ਰਾਮ, ਲਾਲ ਮਿਰਚ – 1/4 ਚਮਚ, ਨਮਕ – 1/2 ਚਮਚ, ਧਨੀਆ - ਗਾਰਨਿਸ਼ ਲਈ

ਵਿਧੀ - ਸੱਭ ਤੋਂ ਪਹਿਲਾਂ ਬਾਊਲ ਵਿਚ 250 ਗ੍ਰਾਮ ਅਰਹਰ ਦੀ ਦਾਲ, 600 ਮਿ. ਲੀ. ਪਾਣੀ ਪਾ ਕੇ 1 ਘੰਟੇ ਲਈ ਭਿਉ ਕੇ ਰੱਖ ਦਿਓ। ਫਿਰ ਇਸ ਨੂੰ ਪਾਣੀ ‘ਚੋਂ ਵੱਖ ਕਰਕੇ ਇਕ ਪਾਸੇ ਰੱਖੋ। ਹੁਣ ਪ੍ਰੈਸ਼ਰ ਕੁੱਕਰ ਵਿਚ 250 ਗ੍ਰਾਮ ਭਿੱਜੀ ਹੋਈ ਦਾਲ, 660 ਮਿ.ਲੀ. ਪਾਣੀ, 1 ਚਮਚ ਨਮਕ, 1/4 ਚਮਚ ਹਲਦੀ ਪਾ ਕੇ ਮਿਕਸ ਕਰੋ ਅਤੇ ਫਿਰ ਢੱਕ ਕੇ 2 ਸੀਟੀਆਂ ਲਗਾਓ।

ਫਿਰ ਢੱਕਣ ਹਟਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਕ ਪਾਸੇ ਰੱਖ ਦਿਓ। ਕੜ੍ਹਾਈ ਵਿਚ 2 ਚਮਚ ਤੇਲ ਗਰਮ ਕਰਕੇ ਇਸ ਵਿਚ 1/2 ਚਮਚ ਰਾਈ, 1/2 ਚਮਚ ਜੀਰਾ, 1/4 ਚਮਚ ਹਿੰਗ, 1 ਚਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨ ਲਓ। ਫਿਰ 1/2 ਚਮਚ ਹਰੀ ਮਿਰਚ, 10-12 ਕੜੀ ਪੱਤੇ ਪਾਓ ਅਤੇ ਹਿਲਾ ਲਓ। ਹੁਣ ਇਸ ਵਿਚ 60 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਪਕਾਓ

ਅਤੇ ਫਿਰ 135 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਪੱਕਣ ਦਿਓ। ਇਸ ਤੋਂ ਬਾਅਦ ਇਸ ਵਿਚ 1/4 ਚੱਮਚ ਲਾਲ ਮਿਰਚ, 1/2 ਚੱਮਚ ਨਮਕ ਮਿਕਸ ਕਰੋ ਅਤੇ ਫਿਰ ਪੱਕੀ ਹੋਈ ਦਾਲ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ। ਟਮਾਟਰ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਰੋਟੀ ਜਾਂ ਚੌਲਾਂ ਨਾਲ ਸਰਵ ਕਰੋ।