ਨਾਸ਼ਤੇ ਵਿੱਚ ਬਣਾਓ ਆਲੂ ਚੀਜ਼ ਸੈਂਡਵਿਚ

ਏਜੰਸੀ

ਜੀਵਨ ਜਾਚ, ਖਾਣ-ਪੀਣ

ਵੈਸੇ ਤਾਂ ਤੁਸੀਂ ਕਈ ਪ੍ਰਕਾਰ ਦੇ ਸੈਂਡਵਿਚ ਬਣਾਏ ਹੋਣਗੇ ਅਤੇ ਤੁਹਾਨੂੰ ਉਹ ਖਾਣ ਵਿੱਚ ਸੁਵਾਦ ਵੀ ਲੱਗੇ ਹੋਣਗੇ..

Sandwich

ਵੈਸੇ ਤਾਂ ਤੁਸੀਂ ਕਈ ਪ੍ਰਕਾਰ ਦੇ ਸੈਂਡਵਿਚ ਬਣਾਏ ਹੋਣਗੇ ਅਤੇ ਤੁਹਾਨੂੰ ਉਹ ਖਾਣ ਵਿੱਚ ਸੁਵਾਦ ਵੀ ਲੱਗੇ ਹੋਣਗੇ  ਪਰ ਅੱਜ ਜਿਸ ਸੈਂਡਵਿਚ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਉਸ ਦੀ ਗੱਲ ਹੀ ਅਲੱਗ ਹੈ। ਯਕੀਨ ਕਰੋ  ਇਸਦਾ ਸੁਵਾਦ ਤੁਹਾਨੂੰ ਕਾਫੀ ਪਸੰਦ ਆਵੇਗਾ।

 ਜ਼ਰੂਰੀ ਸਮੱਗਰੀ 
4 ਬ੍ਰੈਡ ਸਲਾਇਸ
 2 ਆਲੂ ਉਬਲੇ ਹੋਏ
 1 ਚਮਚ ਚੀਜ਼

1 ਪਿਆਜ਼ ਬਾਰੀਕ ਕੱਟਿਆ ਹੋਇਆ
 ਚੁਟਕੀਭਰ ਲਾਲ  ਮਿਰਚ ਪਾਊਡਰ

ਨਮਕ ਸੁਵਾਦ ਅਨੁਸਾਰ
 ਮੱਖਣ ਜ਼ਰੂਰਤ ਅਨੁਸਾਰ

 ਵਿਧੀ
 ਸਭ ਤੋਂ ਪਹਿਲਾਂ ਇੱਕ ਬਾਊਲ ਵਿੱਚ  ਉਬਲੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵੋ।  ਆਲੂ ਵਿੱਚ ਚੀਜ਼, ਪਿਆਜ਼, ਚਿਲੀ ਫਲੈਕਸ ਅਤੇ ਲਾਲ ਮਿਰਚ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ। ਹੁਣ  ਬ੍ਰੈਡ ਦੇ ਦੋ ਸਲਾਇਸ ਲਵੋ। ਦੋਨਾਂ ਤੇ ਥੋੜ੍ਹਾ-ਥੋੜ੍ਹਾ ਮੱਖਣ ਲਗਾਓ।

ਇੱਕ ਬ੍ਰੈਡ ਤੇ ਆਲੂ ਦਾ ਮਿਸ਼ਰਣ ਲਗਾ ਕੇ ਦੂਸਰੇ ਬ੍ਰੈਡ ਨਾਲ ਚੰਗੀ ਤਰ੍ਹਾਂ ਦਬਾਓ।  ਮੱਧ ਅੱਗ ਤੇ ਇੱਕ ਤਵਾ ਗਰਮ ਕਰੋ।   ਤਵੇ ਦੇ ਗਰਮ ਹੁੰਦੇ ਹੀ ਬ੍ਰੈਡ ਦੇ ਦੋਨਾਂ ਪਾਸਿਆਂ ਤੇ ਮੱਖਣ ਲਗਾ ਕੇ ਕਰਾਰਾ ਸੇਕ  ਲਵੋ।  ਤਿਆਰ ਹੈ ਤੁਹਾਡੇ ਆਲੂ ਚੀਜ਼  ਸੈਂਡਵਿਚ। ਇਸਨੂੰ ਟੋਮੈਟੋ ਸਾਸ ਨਾਲ ਸਰਵ ਕਰੋ।