ਘਰ ਦੀ ਰਸੋਈ ਵਿਚ ਕਿਵੇਂ ਬਣਾਈਏ ਚਿੱਲੀ ਪਨੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਿੱਲੀ ਪਨੀਰ ਬਣਾਉਣ ਦਾ ਤਰੀਕਾ

Photo

ਸਮੱਗਰੀ : ਪਨੀਰ (250 ਗ੍ਰਾਮ), ਪਿਆਜ (1 ਕੱਟਿਆ ਹੋਇਆ), ਹਰੀ ਮਿਰਚ (4 ਕੱਟ ਕੇ), ਸ਼ਿਮਲਾ ਮਿਰਚ (1 ਕੱਟ ਕੇ), ਹਰਾ ਪਿਆਜ (2 ਕੱਟ ਕੇ), ਅਦਰਕ ਲਸਣ ( ਬਰੀਕ ਕੱਟੇ ਹੋਏ), ਅਦਰਕ ਲਸਣ ਪੇਸਟ (2 ਟੇਬਲਸਪੂਨ), ਮੈਦਾ (50 ਗ੍ਰਾਮ), ਮੱਕੀ ਦਾ ਆਟਾ (2 ਚੱਮਚ), ਚਿੱਲੀ ਸੌਸ (1 ਚੱਮਚ), ਟੋਮੈਟੋ ਸੌਸ (1 ਚੱਮਚ), ਸੋਇਆ ਸੌਸ (1 ਚੱਮਚ), ਕਾਲੀ ਮਿਰਚ ਪਾਊਡਰ (1/2 ਚੱਮਚ), ਤੇਲ (ਲੋੜ ਮੁਤਾਬਿਕ), ਲੂਣ (ਸਵਾਦ ਅਨੁਸਾਰ), ਹਲਦੀ, ਗਰਮ ਮਸਾਲਾ 

ਬਣਾਉਣ ਦਾ ਢੰਗ  : ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਮੈਦਾ, ਮੱਕੀ ਦਾ ਆਟਾ, ਮਿਰਚ ਅਤੇ ਲੂਣ ਪਾਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਕੇ ਉਸ ਨੂੰ ਮਿਲਾਓ। ਫਿਰ ਪਨੀਰ ਨੂੰ ਉਸ ਵਿਚ ਪਾ ਦਿਓ। ਪਨੀਰ ਨੂੰ ਉਸ ਵਿਚ ਪਾਉਣ ਤੋਂ ਬਾਅਦ ਪਨੀਰ ਇਸ ਦੇ ਵਰਗਾ ਗਾੜਾ ਦਿਖਣਾ ਚਾਹੀਦਾ ਹੈ। ਹੁਣ ਗੈਸ 'ਤੇ ਪੈਨ ਰੱਖੋ ਅਤੇ ਉਸ ਵਿਚ ਤੇਲ ਗਰਮ ਹੋਣ ਲਈ ਪਾ ਦਿਓ।

ਤੇਲ ਗਰਮ ਹੋਣ ਤੋਂ ਬਾਅਦ ਚੱਮਚ ਦੇ ਸਹਾਰੇ ਪਨੀਰ ਨੂੰ ਪਾ ਦਿਓ ਅਤੇ ਅਤੇ ਬਚੀ ਗਰੇਵੀ ਨੂੰ ਕਟੋਰੇ ਵਿਚ ਹੀ ਛੱਡ ਦਿਓ (ਉਸ ਨੂੰ ਅਸੀ ਲਾਸਟ ਵਿਚ ਇਸਤੇਮਾਲ ਕਰ ਲਵਾਂਗੇ)। ਹੁਣ ਇਸ ਨੂੰ ਘੱਟ ਗੈਸ ਤੇ ਛਾਣਲਓ। ਫਿਰ ਉਸੇ ਤੇਲ ਵਿਚ ਅਦਰਕ ਲਸਣ ਬਰੀਕ, ਪਿਆਜ,  ਮਿਰਚ, ਅਤੇ ਸ਼ਿਮਲਾ ਮਿਰਚ ਨੂੰ ਪਾ ਕੇ ਭੁੰਨੋ। ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਸੋਇਆ ਸੌਸ, ਟੋਮੈਟੋ ਸੌਸ, ਗਰੀਨ ਚਿੱਲੀ ਸੌਸ, ਮਿਰਚੀ ਪਾਊਡਰ, ਅਦਰਕ ਲਸਣ  ਪੇਸਟ ਪਾ ਦਿਓ ਅਤੇ ਭੁੰਨੋ।

ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਉਹ ਜੋ ਪਨੀਰ ਦਾ ਗਰੇਵੀ ਬਚਿਆ ਸੀ ਉਸ  ਪਾ ਦਿਓ ਅਤੇ ਥੋੜ੍ਹੀ ਦੇਰ ਪਕਾਓ। ਫਿਰ ਉਸ ਵਿਚ ਪਨੀਰ ਪਾ ਦਿਓ ਅਤੇ ਫਿਰ ਉਸਨੂੰ ਥੋੜ੍ਹੀ ਦੇਰ ਲਈ ਪਕਾਓ। ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਉਤੇ ਥੋੜ੍ਹਾ ਜਿਹਾ ਉਹ ਹਰਾ ਪਿਆਜ ਪਾ ਦਿਓ ਅਤੇ ਹੁਣ ਤੁਹਾਡੀ ਪਨੀਰ ਚਿੱਲੀ ਤਿਆਰ ਹੈ ਇਸ  ਕਿਸੇ ਭਾਂਡੇ ਵਿਚ ਕੱਢ ਲਓ ਅਤੇ ਉਸਨੂੰ ਗਰਮਾ - ਗਰਮ ਪਰੋਸੋ।