Homemade Hot Dogs Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਹਾਟ ਡੌਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਹਾਟ ਡੌਗ ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ।

Homemade Hot Dogs Recipe

Homemade Hot Dogs Recipe in Punjabi ਸਮੱਗਰੀ: ਹੌਟ ਡੌਗ - 2, ਮਿਕਸ ਸਬਜ਼ੀਆਂ-1 ਕੱਪ, ਉਬਾਲੇ ਹੋਏ ਆਲੂ -1, ਪਨੀਰ ਪੀਸਿਆ ਹੋਇਆ-1 ਕੱਪ, ਟਮਾਟਰ ਕਟਿਆ ਹੋਇਆ-1, ਪਿਆਜ਼-1, ਪਨੀਰ ਦੇ ਟੁਕੜੇ-2, ਲੱਸਣ ਦਾ ਪੇਸਟ, ਟਮਾਟਰ ਦੀ ਚਟਣੀ, ਮੱਖਣ - 2 ਚਮਚ, ਲੂਣ

ਬਣਾਉਣ ਦੀ ਵਿਧੀ: ਹਾਟ ਡੌਗ (How to Make a Hot Dog) ਬਣਾਉਣ ਲਈ ਸੱਭ ਤੋਂ ਪਹਿਲਾਂ ਇਸ ਲਈ ਗਾਜਰ, ਗੋਭੀ, ਸ਼ਿਮਲਾ ਮਿਰਚ, ਫ਼ਰੈਂਚ ਬੀਨਜ਼ ਲੈ ਕੇ ਉਨ੍ਹਾਂ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਦੀ ਮਾਤਰਾ ਅਜਿਹੀ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਸਾਰਿਆਂ ਨੂੰ ਮਿਲਾਉਣ ਤੋਂ ਬਾਅਦ 1 ਕੱਪ ਹੋਵੇ। ਹੁਣ ਇਕ ਫ਼ਰਾਈਪੈਨ ਵਿਚ ਮੱਖਣ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਜਦੋਂ ਮੱਖਣ ਪਿਘਲ ਜਾਵੇ, ਬਾਰੀਕ ਕੱਟੇ ਹੋਏ ਪਿਆਜ਼, ਬਾਰੀਕ ਕੱਟੇ ਹੋਏ ਟਮਾਟਰ ਪਾਉ ਅਤੇ ਫਰਾਈ ਕਰੋ। ਜਦੋਂ ਪਿਆਜ਼ ਦਾ ਰੰਗ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ ਵਿਚ ਉਬਲੇ ਹੋਏ ਆਲੂ, ਕੱਟੀਆਂ ਹੋਈਆਂ ਮਿਕਸਡ ਸਬਜ਼ੀਆਂ ਅਤੇ ਇਟਾਲੀਅਨ ਜੜੀ ਬੂਟੀਆਂ ਪਾਉ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ ਕੁੱਝ ਦੇਰ ਪਕਣ ਦਿਉ। 2-3 ਮਿੰਟ ਪਕਾਉਣ ਤੋਂ ਬਾਅਦ, ਸਟਫਿੰਗ ਵਿਚ ਟਮਾਟਰ ਦੀ ਚਟਣੀ ਪਾਉ ਅਤੇ ਮਿਕਸ ਕਰੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਉ ਅਤੇ ਸਟਫ਼ਿੰਗ ਨੂੰ ਠੰਢਾ ਹੋਣ ਦਿਉ। ਮਸਾਲਾ ਠੰਢਾ ਹੋਣ ਤੋਂ ਬਾਅਦ ਇਸ ਵਿਚ ਪੀਸਿਆ ਹੋਇਆ ਪਨੀਰ ਪਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਇਕ ਪਾਸੇ ਰੱਖ ਦਿਉ।

ਹੁਣ ਹਾਟ ਡੌਗ ਲਵੋ ਅਤੇ ਉਨ੍ਹਾਂ ਨੂੰ ਅੱਧਾ ਕੱਟ ਲਵੋ। ਇਸ ਤੋਂ ਬਾਅਦ ਬੰਦ ਦੇ ਇਕ ਪਾਸੇ ਮੱਖਣ ਨੂੰ ਚੰਗੀ ਤਰ੍ਹਾਂ ਲਗਾਉ। ਇਸ ਤੋਂ ਬਾਅਦ ਇਸ ਵਿਚ ਤਿਆਰ ਸਮੱਗਰੀ ਭਰ ਲਵੋ ਅਤੇ ਪਨੀਰ ਦੇ ਟੁਕੜੇ ਰੱਖ ਦਿਉ। ਹੁਣ ਤਿਆਰ ਕੀਤੀ ਸਮੱਗਰੀ ਨੂੰ ਹਾਟ ਡੌਗ ਦੇ ਦੂਜੇ ਪਾਸੇ ਨਾਲ ਢੱਕ ਦਿਉ। ਹੁਣ ਇਕ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਮੱਖਣ ਗਰਮ ਕਰੋ। ਇਸ ’ਤੇ ਤਿਆਰ ਹਾਟ ਡੌਗ ਨੂੰ 3-4 ਮਿੰਟ ਲਈ ਸੇਕ ਲਵੋ। ਤੁਹਾਡਾ ਹਾਟ ਡੌਗ ਬਣ ਕੇ ਤਿਆਰ ਹੈ।