ਬੱਚਿਆਂ ਲਈ ਖ਼ਤਰਨਾਕ ਹੋ ਸਕਦੈ ਗਾਂ ਦਾ ਦੁੱਧ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕਿਡਨੀਆਂ ਖ਼ਰਾਬ ਹੋਣ ਦਾ ਡਰ

file photo

ਜਲੰਧਰ : ਛੋਟੇ ਬੱਚਿਆਂ ਦੇ ਵਿਕਾਸ ਤੇ ਤੰਦਰੁਸਤੀ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਖ਼ੁਰਾਕ ਮੰਨਿਆ ਜਾਂਦਾ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਮਿਲ ਸਕਣ ਜਾਂ 6 ਮਹੀਨੇ ਦੇ ਨਵਜੰਮੇ ਬੱਚੇ ਨੂੰ ਅਕਸਰ ਹੀ ਗਾਂ ਦਾ ਦੁੱਧ ਦੇਣ ਦੀ ਸਲਾਹ ਦਿਤੀ ਜਾਂਦੀ ਹੈ। ਇਹ ਸਲਾਹ ਇਸ ਲਈ ਦਿਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਹੈ ਜਿਸ ਕਾਰਨ ਇਸ ਨੂੰ ਪਚਾਉਣ 'ਚ ਬੱਚੇ ਨੂੰ ਕੋਈ ਦਿੱਕਤ ਨਹੀਂ ਆਉਂਦੀ। ਪਰ ਸਿਨਰਜਿਸਟਕ ਇੰਟੈਗ੍ਰਰੇਟਿਵ ਹੈਲਥ ਦੇ ਅਧਿਐਨ 'ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ।

ਅਧਿਐਨ ਮੁਤਾਬਕ ਗਾਂ ਦਾ ਦੁੱਧ ਬੱਚਿਆਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਅਧਿਐਨਾਂ ਮੁਤਾਬਕ ਵੀ ਨਵਜੰਮੇ ਬੱਚੇ ਲਈ ਗਾਂ ਦਾ ਦੁੱਧ ਹਾਨੀਕਾਰਕ ਹੋ ਸਕਦਾ ਹੈ।

ਕਿਉਂ ਹੁੰਦੈ ਖ਼ਤਰਨਾਕ? : ਖੋਜ ਮੁਤਾਬਕ ਗਾਂ ਦੇ ਦੁੱਧ 'ਚ ਦੂਸਰੇ ਜਾਨਵਰਾਂ ਦੇ ਮੁਕਾਬਲੇ 3 ਗੁਣਾਂ ਜ਼ਿਆਦਾ ਪ੍ਰੋਟੀਨ ਹੁੰਦੀ ਹੈ। ਬੱਚਿਆਂ ਨੂੰ ਲੋੜ ਮੁਤਾਬਕ ਹੀ ਪ੍ਰੋਟੀਨ ਦੀ ਲੋੜ ਹੁੰਦੀ ਹੈ। ਜੇਕਰ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਦਿਤੀ ਜਾਵੇ ਤਾਂ ਉਹ ਬੱਚੇ ਦੀ ਕਿਡਨੀ 'ਤੇ ਅਸਰ ਕਰ ਸਕਦੀ ਹੈ। ਕਿਡਨੀਆਂ ਦੀ ਪ੍ਰੋਟੀਨ ਫਿਲਟਰ ਕਰਨ ਦੀ ਸਮਰੱਥਾ ਵੀ ਇਕ ਹੱਦ ਤਕ ਹੁੰਦੀ ਹੈ। ਇਸ ਤੋਂ ਬਾਅਦ ਕਿੰਡਨੀਆਂ 'ਚ ਪੱਥਰੀ ਬਣਨ ਦੀ ਸ਼ਿਕਾਇਤ ਹੋਣ ਦਾ ਖ਼ਤਰਾ ਬਣ ਜਾਂਦਾ ਹੈ।

ਵਧੇਰੇ ਕੈਲਸ਼ੀਅਮ ਨਾਲ ਇਨਫਲਾਮੇਸ਼ਨ ਦਾ ਡਰ : ਬੱਚਿਆਂ ਨੂੰ ਦੁੱਧ ਦਿਤੇ ਜਾਣ ਪਿਛੇ ਧਾਰਨਾ ਹੈ ਕਿ ਦੁੱਧ 'ਚ ਕੈਲਸ਼ੀਅਮ ਵਧੇਰੇ ਹੁੰਦੀ ਹੈ ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਨਹੀਂ ਲਾਹੇਵੰਦ ਹੁੰਦ ਹੈ। ਪਰ ਜ਼ਿਆਦਾ ਮਿਕਦਾਰ 'ਚ ਕੈਲਸ਼ੀਅਮ ਨਾਲ ਹੱਡੀਆਂ ਵਿਚ ਇਨਫਲਾਮੇਸ਼ਨ (ਸੋਜ) ਹੋ ਸਕਦੀ ਹੈ। ਇਸ ਕਾਰਨ ਹੱਡੀਆਂ 'ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।